Latest News
ਸੁਨੰਦਾ ਪੁਸ਼ਕਰ- ਪੋਸਟ ਮਾਰਟਮ ਰਿਪੋਰਟ ਬਦਲਣ ਲਈ ਦਬਾਅ ਪਾਇਆ ਗਿਆ ਸੀ?
ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਭੇਦਭਰੀ ਮੌਤ ਦੇ ਮਾਮਲੇ \'ਚ ਨਵਾਂ ਮੋੜ ਆ ਗਿਆ ਹੈ। ਏਮਜ਼ ਦੇ ਫਾਰੈਂਸਿਕ ਵਿਭਾਗ ਦੇ ਮੁਖੀ ਸੁਧੀਰ ਗੁਪਤਾ ਨੇ ਇਹ ਦਾਅਵਾ ਕਰਕੇ ਸਨਸਨੀ ਫੈਲਾ ਦਿੱਤੀ ਹੈ ਕਿ ਉਹਨਾਂ \'ਤੇ ਸੁੰਨਦਾ ਦੀ ਮੌਤ ਦੇ ਮਾਮਲੇ ਨੂੰ ਰਫਾ-ਦਫਾ ਕਰਨ ਲਈ ਗਲਤ ਪੋਸਟ-ਮਾਰਟਮ ਰਿਪੋਰਟ ਦੇਣ ਦਾ ਦਬਾਅ ਪਾਇਆ ਗਿਆ ਸੀ। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਏਮਜ਼ ਦੇ ਡਾਇਰੈਕਟਰ ਕੋਲੋਂ ਇਸ ਮਾਮਲੇ \'ਚ ਰਿਪੋਰਟ ਮੰਗੀ ਹੈ। ਏਮਜ਼ \'ਚ ਵੀ ਇਸ ਮਸਲੇ \'ਤੇ ਬੈਠਕ ਹੋਈ। ਦੂਜੇ ਪਾਸੇ ਦਿੱਲੀ ਪੁਲਸ ਦੇ ਕਮਿਸ਼ਨਰ ਬੀ ਐੱਸ ਬੋਧੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਲੋੜ ਪੈਣ \'ਤੇ ਇਸ ਮਾਮਲੇ \'ਚ ਸੁਧੀਰ ਗੁਪਤਾ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।\r\nਇਸ ਸਾਲ 17 ਜਨਵਰੀ ਨੂੰ ਉਸ ਵੇਲੇ ਦੇ ਕੇਂਦਰੀ ਮੰਤਰੀ ਰਹੇ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਨੂੰ ਦੱਖਣੀ ਦਿੱਲੀ ਦੇ ਲੀਲਾ ਹੋਟਲ \'ਚ ਸ਼ੱਕੀ ਹਾਲਤ \'ਚ ਮਰੀ ਹੋਈ ਪਾਇਆ ਗਿਆ ਸੀ। ਖਬਰਾਂ ਅਨੁਸਾਰ ਰਾਤ 8 ਵਜੇ ਦੇ ਕਰੀਬ ਜਦੋਂ ਸ਼ਸ਼ੀ ਥਰੂਰ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋਟਲ ਵਾਪਸ ਗਏ ਤਾਂ ਉਹਨਾਂ ਨੂੰ ਸੁਨੰਦਾ ਦੀ ਮ੍ਰਿਤਕ ਦੇਹ ਬਾਰੇ ਪਤਾ ਲੱਗਿਆ ਸੀ।\r\nਸੂਤਰਾਂ ਅਨੁਸਾਰ ਪੋਸਟ ਮਾਰਟਮ ਕਰਨ ਵਾਲੇ ਫਾਰੈਂਸਿਕ ਮਾਹਰਾਂ ਦੀ ਟੀਮ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਸਿਹਤ ਮੰਤਰੀ ਅਤੇ ਸੈਂਟਰ ਐਡਮਨਿਸਟਰੇਟਿਵ ਟ੍ਰਿਬਿਊਨਲ (ਕੈਟ) ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ \'ਤੇ ਸੁਨੰਦਾ ਦੀ ਮੌਤ ਨੂੰ ਕੁਦਰਤੀ ਦਿਖਾਉਣ ਦਾ ਦਬਾਅ ਸੀ। ਇੱਕ ਅੰਗਰੇਜ਼ੀ ਅਖਬਾਰ ਨੇ ਸੁਧੀਰ ਗੁਪਤਾ ਦੇ ਹਵਾਲੇ ਨਾਲ ਲਿਖਿਆ ਹੈ ਕਿ ਉਹਨਾਂ \'ਤੇ ਤਤਕਾਲੀਨ ਸਿਹਤ ਮੰਤਰੀ ਸੁਲਾਮ ਨਬੀ ਆਜ਼ਾਦ ਨੇ ਗ਼ੈਰ-ਪੇਸ਼ੇਵਰ ਢੰਗ ਨਾਲ ਸੁਨੰਦਾ ਦੀ ਮੌਤ ਨੂੰ ਕੁਦਰਤੀ ਮੌਤ ਦਿਖਾਉਣ ਲਈ ਦਬਾਅ ਪਾਇਆ ਸੀ। ਡਾ: ਗੁਪਤਾ ਨੇ ਆਪਣੇ ਹਲਫੀਆ ਬਿਆਨ \'ਚ ਕਿਹਾ ਕਿ ਆਜ਼ਾਦ ਅਤੇ ਥਰੂਰ ਬੇਹੱਦ ਤਾਕਤਵਰ ਬੰਦੇ ਹਨ। ਇਸ ਦੇ ਕਾਰਨ ਉਹ ਉਸ ਸਮੇਂ ਖੁੱਲ੍ਹ ਕੇ ਆਪਣੀ ਗੱਲ ਨਹੀਂ ਰੱਖ ਸਕੇ।\r\nਡਾ: ਗੁਪਤਾ ਦੇ ਦਾਅਵੇ ਦੇ ਸਮੱਰਥਨ \'ਚ ਏਮਜ਼ ਦੇ ਡਾਇਰੈਕਟਰ ਐੱਮ ਸੀ ਮਿਸ਼ਰਾ ਅਤੇ ਥਰੂਰ ਦਰਮਿਆਨ ਹੋਈਆਂ ਈ-ਮੇਲਾਂ ਦੇ ਅਦਾਨ-ਪ੍ਰਦਾਨ ਦਾ ਵੇਰਵਾ ਵੀ ਦਿੱਤਾ ਹੈ। ਡਾ: ਗੁਪਤਾ ਦਾ ਦਾਅਵਾ ਹੈ ਕਿ ਉਹਨਾਂ ਨੇ ਇਸ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਹੁਣ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡਾ: ਗੁਪਤਾ ਨੇ ਰਿਪੋਰਟ \'ਚ ਲਿਖਿਆ ਸੀ ਕਿ ਸੁਨੰਦਾ ਦੀ ਮੌਤ ਦਵਾਈ ਵਧੇਰੇ ਮਾਤਰਾ \'ਚ ਲੈਣ ਕਰਕੇ ਹੋਈ ਹੈ, ਜੋ ਆਤਮ ਹੱਤਿਆ ਅਤੇ ਕਤਲ ਦੋਹਾਂ ਦਾ ਮਾਮਲਾ ਹੋ ਸਕਦਾ ਹੈ।\r\nਏਮਜ਼ ਦੇ ਸੂਤਰਾਂ ਅਨੁਸਾਰ ਹਸਪਤਾਲ ਦੀ ਗਵਰਨਿੰਗ ਬਾਡੀ ਨੇ ਹਾਲ ਹੀ \'ਚ ਫਾਰੈਂਸਿਕ ਵਿਭਾਗ ਦੇ ਇੱਕ ਹੋਰ ਡਾਕਟਰ ਨੂੰ ਤਰੱਕੀ ਦੇਣ ਦਾ ਫੈਸਲਾ ਕੀਤਾ ਹੈ। ਐਸੇ \'ਚ ਉਨ੍ਹਾਂ ਨੇ ਇਸ ਬਾਰੇ \'ਚ ਕੈਟ ਨੂੰ ਸ਼ਿਕਾਇਤ ਕੀਤੀ ਹੈ।\r\nਜਦੋਂ ਇਸ ਬਾਰੇ ਡਾ: ਗੁਪਤਾ ਨਾਲ ਗੱਲ ਕਰਨ ਦਾ ਯਤਨ ਕੀਤਾ ਤਾਂ ਉਹਨਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾ ਕਿਹਾ ਕਿ ਮੈਂ ਆਪਣੀ ਸ਼ਿਕਾਇਤ ਨੂੰ ਸੰਬੰਧਤ ਅਥਾਰਟੀ ਕੋਲ ਭੇਜ ਦਿੱਤਾ ਹੈ। ਇਸ ਬਾਰੇ ਮੈਂ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ।

1006 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper