ਆਲੂ-ਪਿਆਜ਼ ਦੀ ਭੰਡਾਰਨ ਸੀਮਾ ਤੈਅ ਹੋਵੇਗੀ

ਲਗਾਤਾਰ ਵੱਧ ਰਹੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਆਲੂ-ਪਿਆਜ਼ ਦੇ ਸਟਾਕ ਦੀ ਸੀਮਾ ਤੈਅ ਕਰ ਦਿੱਤੀ ਹੈ। ਆਲੂ ਪਿਆਜ਼ ਨੂੰ ਐਗਰੀਕਲਚਰਲ ਪ੍ਰੋਡਕਟ ਮਾਰਕਿਟ ਕਮੇਟੀ ਐਕਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਫੈਸਲੇ ਅਗਲੇ ਇੱਕ ਸਾਲ ਲਈ ਲਾਗੂ ਹੋਵੇਗਾ।rnਸਰਕਾਰ ਦੇ ਇਸ ਫੈਸਲੇ ਨਾਲ ਹੁਣ ਕਿਸਾਨ ਮੰਡੀ ਦਾ ਨਾਲ ਬੱਝਿਆ ਨਹੀਂ ਰਹੇਗਾ, ਉਹ ਕਿਸੇ ਵੀ ਥਾਂ ਆਪਣੀ ਫਸਲ ਵੇਚ ਸਕਦਾ ਹੈ। ਇਹ ਫੈਸਲਾ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ 'ਚ ਲਿਆ ਗਿਆ।rnਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਆਲੂ-ਪਿਆਜ਼ ਦੀ ਹੁਣ ਭੰਡਾਰਨ ਸੀਮਾ ਤੈਅ ਹੋਵੇਗੀ ਅਤੇ ਇਹ ਸੀਮਾ ਰਾਜ ਸਰਕਾਰਾਂ ਤੈਅ ਕਰਨਗੀਆਂ। ਉਨ੍ਹਾ ਦੱਸਿਆ ਕਿ ਆਲੂ ਅਤੇ ਪਿਆਜ਼ ਲਈ ਭੰਡਾਰਨ ਸੀਮਾ ਦੀ ਵਿਵਸਥਾ ਇੱਕ ਸਾਲ ਤੱਕ ਲਈ ਲਾਗੂ ਰਹੇਗੀ। ਇਸ ਦੇ ਨਾਲ ਹੀ ਰਾਜਾਂ ਨੂੰ ਜਮ੍ਹਾਂਖੋਰਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਹੈ।rnਕਾਨੂੰਨ ਮੰਤਰੀ ਨੇ ਕਿਹਾ ਕਿ ਆਲੂ-ਪਿਆਜ਼ ਦੇ ਸਟਾਕ ਦੀ ਸੀਮਾ ਤੈਅ ਕਰਨ ਬਾਰੇ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੇਗਾ। ਉਨ੍ਹਾ ਦੱਸਿਆ ਕਿ ਇਸ ਤੋਂ ਇਲਾਵਾ 50 ਲੱਖ ਟਨ ਵਾਧੂ ਚੌਲ ਬੀ ਪੀ ਐੱਲ ਪਰਵਾਰਾਂ ਲਈ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਸਾਡੀ ਸਰਕਾਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਲਈ ਹਰ ਲੋੜੀਂਦੀ ਕਾਰਵਾਈ ਕਰ ਰਹੀ ਹੈ।rnਫਿਲਹਾਲ ਭੰਡਾਰਨ ਸੀਮਾ ਦਾਲ, ਖਾਣ ਵਾਲੇ ਤੇਲਾਂ 'ਤੇ ਸਤੰਬਰ 2014 ਤੱਕ ਲਾਗੂ ਹੈ, ਜਦਕਿ ਚੌਲਾਂ ਅਤੇ ਝੋਨੇ ਦੇ ਮਾਮਲੇ 'ਚ ਇਹ ਇਸ ਸਾਲ ਨਵੰਬਰ ਤੱਕ ਹੈ। ਇਸੇ ਦੌਰਾਨ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਤਜਵੀਜ਼ ਪੇਸ਼ ਕੀਤੀ ਹੈ ਜਿਸ ਦਾ ਮਕਸਦ ਜ਼ਰੂਰੀ ਜਿਣਸ ਕਾਨੂੰਨ 1955 ਅਧੀਨ ਰਾਜ ਸਰਕਾਰਾਂ ਨੂੰ ਜਮ੍ਹਾਂਖੋਰੀ ਰੋਕਣ ਲਈ ਪ੍ਰਭਾਵੀ ਕਦਮ ਉਠਾਉਣ 'ਚ ਸਮਰੱਥ ਬਣਾਉਣਾ ਅਤੇ ਵਧਦੀ ਕੀਮਤ ਦੀ ਸਮੱਸਿਆ ਨਾਲ ਨਜਿੱਠਣ 'ਚ ਮਦਦ ਕਰਨਾ ਹੈ ਅਤੇ ਦੋਹਾਂ ਸਬਜ਼ੀਆਂ ਦੀ ਉਪਲੱਬਧਤਾ ਵਧਾਉਣਾ ਹੈ।rnਮਹਿੰਗਾਈ ਰੋਕਣ ਨਾਲ ਇੱਕ ਜੁੜਵੇਂ ਕਦਮ ਵਜੋਂ ਸਰਕਾਰ ਨੇ ਪਿਆਜ਼ ਦੀ ਘਰੇਲੂ ਸਪਲਾਈ ਵਧਾਉਣ ਅਤੇ ਕੀਮਤਾਂ 'ਚ ਵਾਧੇ ਨੂੰ ਰੋਕਣ ਲਈ ਇਸ ਦੇ ਘੱਟੋ-ਘੱਟ ਬਰਾਮਦ ਮੁੱਲ ਵਧਾ ਕੇ 300 ਡਾਲਰ ਪ੍ਰਤੀ ਟਨ ਕਰ ਦਿੱਤਾ ਹੈ। ਪਿਛਲੇ ਮਹੀਨੇ ਪਿਆਜ਼ ਦਾ ਘੱਟੋ-ਘੱਟ ਬਰਾਮਦ ਮੁੱਲ ਵਧਾ ਕੇ 500 ਡਾਲਰ ਪ੍ਰਤੀ ਕੀਤਾ ਗਿਆ ਸੀ। ਇਸ ਤੋਂ ਘੱਟ ਸਮਰੱਥਨ ਮੁੱਲ 'ਤੇ ਪਿਆਜ਼ ਬਾਹਰ ਭੇਜਣ ਦੀ ਆਗਿਆ ਨਹੀਂ ਹੋਵੇਗੀ।rnਕੌਮੀ ਰਾਜਧਾਨੀ ਦਿੱਲੀ 'ਚ ਪਿਆਜ਼ ਦਾ ਪ੍ਰਚੂਨ ਭਾਅ ਵਧ ਕੇ 25-30 ਪ੍ਰਤੀ ਕੁਇੰਟਲ ਹੋ ਗਿਆ ਹੈ, ਜਦ ਕਿ ਥੋਕ ਬਜ਼ਾਰ 'ਚ ਇਸ ਦਾ ਭਾਅ 18-19 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਪਿਆਜ਼ ਦਾ ਘਟੋ-ਘੱਟ ਬਰਾਮਦ ਮੁੱਲ ਵਧਾਉਣ ਦਾ ਫੈਸਲਾ ਅੰਤਰ-ਮੰਤਰਾਲਾ ਕਮੇਟੀ ਵੱਲੋਂ ਲਿਆ ਗਿਆ ਹੈ। ਇੱਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਮੇਟੀ ਨੇ ਆਪਣੀ ਸਹਿਮਤੀ ਨਾਲ ਕੀਮਤਾਂ 'ਚ ਵਾਧੇ ਨੂੰ ਰੋਕਣ ਅਤੇ ਘਰੇਲੂ ਸਪਲਾਈ ਨੂੰ ਵਧਾਉਣ ਅਤੇ ਮਾਨਸੂਨ 'ਚ ਦੇਰੀ ਦੀ ਸਥਿਤੀ ਨੂੰ ਦੇਖਦਿਆਂ ਪਿਆਜ਼ ਦੀ ਘੱਟੋ-ਘੱਟ ਬਰਾਮਦ ਕੀਮਤ 500 ਡਾਲਰ ਪ੍ਰਤੀ ਟਨ ਕਰਨ ਦਾ ਫੈਸਲਾ ਲਿਆ ਹੈ। ਇਸ ਹਿਸਾਬ ਨਾਲ ਪਿਆਜ਼ ਦੀ ਕੀਮਤ 30 ਰੁਪਏ ਕਿਲੋ ਬੈਠੇਗੀ।rnਕਮੇਟੀ ਨੇ ਕਿਹਾ ਕਿ ਪਿਆਜ਼ ਦੀ ਬਰਾਮਦ ਕੀਮਤ 300 ਡਾਲਰ ਪ੍ਰਤੀ ਟਨ ਕਰਨ ਦੇ ਬਾਵਜੂਦ ਮੰਡੀਆਂ 'ਚ ਪਿਆਜ਼ ਦੀਆਂ ਪ੍ਰਚੂਨ ਤੇ ਥੋਕ ਕੀਮਤਾਂ 'ਚ ਲਗਾਤਾਰ ਵੱਧ ਰਹੀਆਂ ਹਨ। ਵਪਾਰੀਆਂ ਦੀ ਕਾਲਾ ਬਾਜ਼ਾਰੀ ਕਾਰਨ ਮੰਡੀਆਂ 'ਚ ਪਿਆਜ਼ ਦੀ ਆਮਦ ਲਗਾਤਾਰ ਘਟ ਰਹੀ ਹੈ ਅਤੇ ਭਾਅ ਤੇਜ਼ ਹੁੰਦੇ ਜਾ ਰਹੇ ਹਨ। ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਮਹਾਰਾਸ਼ਟਰ ਦੇ ਨਸਾਲਗਾਂਬ 'ਚ ਪਿਆਜ਼ ਦੀਆਂ ਥੋਕ ਕੀਮਤਾਂ ਜੂਨ ਮਹੀਨੇ 'ਚ 80 ਫੀਸਦੀ ਵਾਧੇ ਨਾਲ 18.50 ਰੁਪਏ ਪ੍ਰਤੀ ਕਿਲੋ ਹੋ ਗਈਆਂ ਸਨ। ਇਸ ਸਾਲ ਪਿਆਜ਼ ਦੀ ਪੈਦਾਵਾਰ 192 ਲੱਖ ਟਨ ਹੋਣ ਦੇ ਅਨੁਮਾਨ ਹਨ, ਜਦ ਕਿ ਪਿਛਲੇ ਸਾਲ ਪਿਆਜ਼ ਦੀ ਪੈਦਾਵਾਰ 168 ਲੱਖ ਟਨ ਰਹੀ ਸੀ। ਪਿਆਜ਼ ਦੀ ਬਰਾਮਦ ਘਟ ਕੇ 13.53 ਲੱਖ ਟਨ ਰਹਿ ਗਈ ਹੈ, ਜੋ ਕਿ ਪਿਛਲੇ ਸਾਲ 18.32 ਲੱਖ ਟਨ ਸੀ।