Latest News
ਰਿਜ਼ਰਵ ਬੈਂਕ ਨੇ ਵਿਆਜ ਦਰ ਘਟਾਈ, ਲੋਨ ਚੁਕਾਉਣ ਲਈ ਹੋਰ ਤਿੰਨ ਮਹੀਨਿਆਂ ਦੀ ਮੋਹਲਤ

Published on 22 May, 2020 08:17 AM.

ਮੁੰਬਈ : ਆਰਥਿਕਤਾ ਨੂੰ ਰਫਤਾਰ ਦੇਣ ਦੇ ਕਦਮ ਵਜੋਂ ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਉਸ ਤੋਂ ਪੈਸੇ ਲੈਣ ਵਾਲੀਆਂ ਬੈਂਕਾਂ ਲਈ ਵਿਆਜ ਦਰ (ਰੈਪੋ ਰੇਟ) 0.40 ਫੀਸਦੀ ਘਟਾ ਕੇ 4 ਫੀਸਦੀ ਕਰ ਦਿੱਤੀ। ਹੁਣ ਇਹ ਬੈਂਕਾਂ ਅੱਗੋਂ ਵਿਆਜ ਦਰ ਘਟਾਉਣਗੀਆਂ ਤਾਂ ਕਿਸ਼ਤਾਂ ਭਰਨ ਵਾਲਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਦੂਜੇ ਪਾਸੇ ਬੈਂਕਾਂ ਫਿਕਸਡ ਡਿਪਾਜ਼ਿਟ 'ਤੇ ਵਿਆਜ ਘਟਾ ਦੇਣਗੀਆਂ, ਜਿਸ ਦਾ ਉਨ੍ਹਾਂ ਬਜ਼ੁਰਗਾਂ ਨੂੰ ਖਾਸ ਤੌਰ 'ਤੇ ਨੁਕਸਾਨ ਹੋਵੇਗਾ, ਜਿਨ੍ਹਾਂ ਆਪਣੀ ਆਖਰੀ ਅਵਸਥਾ ਲਈ ਕੁਝ ਵੱਧ ਵਿਆਜ ਖਾਤਰ ਫਿਕਸਡ ਡਿਪਾਜ਼ਿਟ ਕਰਵਾਇਆ ਹੋਇਆ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਹਰ ਤਰ੍ਹਾਂ ਦੇ ਟਰਮ ਲੋਨ ਤੇ ਵਰਕਿੰਗ ਕੈਪੀਟਲ ਲੋਨ 'ਤੇ ਮੋਰਾਟੋਰੀਅਮ (ਮੋਹਲਤ) ਦੀ ਮਿਆਦ ਤਿੰਨ ਹੋਰ ਮਹੀਨੇ ਵਧਾ ਕੇ ਜੂਨ ਤੋਂ ਅਗਸਤ ਤੱਕ ਕਰਨ ਦਾ ਐਲਾਨ ਵੀ ਕੀਤਾ। ਇਸ ਨਾਲ ਪਰਸਨਲ ਲੋਨ, ਹੋਮ ਲੋਨ, ਆਟੋ ਲੋਨ ਤੇ ਕ੍ਰੈਡਿਟ ਕਾਰਡ ਦੇ ਬਿਲ ਆਦਿ 'ਤੇ ਤਿੰਨ ਹੋਰ ਮਹੀਨਿਆਂ ਲਈ ਰਾਹਤ ਮਿਲੇਗੀ।

155 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper