Latest News
ਪ੍ਰੀ-ਮਾਨਸੂਨ ਨੇ ਫੜੀ ਰਫ਼ਤਾਰ

Published on 28 May, 2020 10:37 AM.

ਨਵੀਂ ਦਿੱਲੀ : ਇਸ ਸਾਲ ਵੀ ਗਰਮੀ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਰਾਜਸਥਾਨ ਦੇ ਚੁਰੂ 'ਚ ਸਭ ਤੋਂ ਵੱਧ ਤਾਪਮਾਨ 50 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤਰ੍ਹਾਂ ਉਤਰ ਪ੍ਰਦੇਸ, ਮੱਧ ਪ੍ਰਦੇਸ਼ ਅਤੇ ਦੱਖਣ ਭਾਰਤ 'ਚ ਵੀ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਅਰਬ ਸਾਗਰ 'ਚ ਪ੍ਰੈਸ਼ਰ ਬਣਨਾ ਸ਼ੁਰੂ ਹੋ ਗਿਆ ਹੈ। ਇਸ 'ਚ ਦੱਖਣ ਭਾਰਤ ਦੇ ਕਈ ਸੂਬਿਆਂ 'ਚ ਬਾਰਿਸ਼ ਦਾ ਅਨੁਮਾਨ ਹੈ। ਉਥੇ ਹੀ ਉਤਰੀ ਭਾਰਤ ਗਰਮੀ ਤੋਂ ਰਾਹਤ ਮਹਿਸੂਸ ਕਰੇਗਾ।
ਮੌਸਮ ਵਿਗਿਆਨਕਾਂ ਮੁਤਾਬਕ ਅਰਬ ਸਾਗਰ 'ਚ ਦੋ ਲੋ ਪ੍ਰੈਸ਼ਰ ਏਰੀਆ ਐਤਵਾਰ ਨੂੰ ਬਣ ਸਕਦਾ ਹੈ, ਜਿਹੜਾ ਦੱਖਣ-ਪੂਰਬ ਅਤੇ ਪੂਰਬ-ਮੱਧ ਹਿੱਸੇ 'ਚ ਹੈ, ਜਦਕਿ ਦੂਜਾ ਪੱਛਮ-ਮੱਧ ਅਤੇ ਦੱਖਣ-ਪੱਛਮ ਭਾਗ 'ਚ ਹੈ। ਇਹ ਲੋ ਪ੍ਰੈਸ਼ਰ ਏਰੀਆ ਪ੍ਰੀ-ਮਾਨਸੂਨ ਨੂੰ ਹੋਰ ਗਤੀ ਦੇਵੇਗਾ। ਇਸ ਦੇ ਨਾਲ ਹੀ ਕੇਰਲ ਡਿਜ਼ਾਸਟਰ ਮੈਨਜਮੈਂਟ ਅਥਾਰਟੀ ਨੇ ਸਮੁੰਦਰ 'ਚ ਵੀਰਵਾਰ ਰਾਤ ਤੋਂ ਗਤੀਵਿਧੀਆਂ 'ਤੇ ਰੋਕ ਲਾ ਦਿੱਤੀ ਹੈ। ਮੌਸਮ ਵਿਭਾਗ ਨੇ ਦੱਖਣ ਅਤੇ ਮੱਧ ਕੇਰਲ 'ਚ ਅਗਲੇ ਚਾਰ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਕੇਰਲ ਤੋਂ ਇਲਾਵਾ 30-31 ਮਈ ਨੂੰ ਕਰਨਾਟਕ ਤੇ ਤੇਲੰਗਾਨਾ 'ਚ ਵੀ ਭਾਰੀ ਬਾਰਿਸ਼ ਹੋ ਸਕਦੀ ਹੈ।

117 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper