Latest News
ਮਾਨਸੂਨ ਨੇ ਕੇਰਲਾ 'ਚ ਦਿੱਤੀ ਦਸਤਕ

Published on 01 Jun, 2020 10:19 AM.


ਨਵੀਂ ਦਿੱਲੀ : ਦੱਖਣ-ਪੱਛਮੀ ਮਾਨਸੂਨ ਕੇਰਲਾ ਵਿੱਚ ਦਸਤਕ ਦੇਣ ਦੇ ਨਾਲ ਹੀ ਚਾਰ ਮਹੀਨੇ ਦੇ ਲੰਮੇ ਬਰਸਾਤੀ ਮੌਸਮ ਦੀ ਸ਼ੁਰੂਆਤ ਨਾਲ ਹੋ ਗਈ। ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ (ਆਈ ਐੱਮ ਡੀ) ਮੌਤਯੰਜਾਯ ਮਹਾਪਤਰਾ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਨੇ ਕੇਰਲਾ ਵਿੱਚ ਦਸਤਕ ਦਿੱਤੀ ਹੈ। ਉਥੇ ਮਾਨਸੂਨ 20 ਜੂਨ ਤੱਕ ਉੱਤਰ ਪ੍ਰਦੇਸ਼ ਵਿੱਚ ਪਹੁੰਚ ਸਕਦਾ ਹੈ। ਜੂਨ ਤੋਂ ਸਤੰਬਰ ਤੱਕ ਚੱਲ ਰਹੇ ਇਸ ਮਾਨਸੂਨ ਦੇ ਦੇਸ਼ ਵਿੱਚ 75 ਫੀਸਦੀ ਬਾਰਿਸ਼ ਹੁੰਦੀ ਹੈ। ਮੌਸਮ ਦੀ ਅੰਦਾਜ਼ਾ ਲਗਾਉਣ ਵਾਲੀ ਨਿੱਜੀ ਏਜੰਸੀ ਇਕਾਈਮੇਟ ਨੇ 30 ਮਈ ਨੂੰ ਮਾਨਸੂਨ ਆਉਣ ਦਾ ਐਲਾਨ ਕੀਤਾ ਸੀ, ਪਰ ਆਈ ਐੱਮ ਡੀ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਇਸ ਤਰ੍ਹਾਂ ਦੇ ਐਲਾਨ ਲਈ ਅਜੇ ਸਥਿਤੀਆਂ ਬਣੀਆਂ ਨਹੀਂ ਹਨ।
ਇਸ ਦੇ ਨਾਲ ਹੀ ਜੇ ਕੋਈ ਵੱਡਾ ਬਦਲਾਅ ਨਹੀਂ ਹੁੰਦਾ ਤਾਂ ਦੱਖਣ-ਪੱਛਮੀ ਮਾਨਸੂਨ 20 ਜੂਨ ਤੱਕ ਪੂਰਵਾਂਚਲ (ਗੋਰਖਪੁਰ ਜਾਂ ਵਾਰਾਣਸੀ) ਦੇ ਰਾਹੀਂ ਉੱਤਰ ਪ੍ਰਦੇਸ਼ ਵਿੱਚ ਦਾਖ਼ਲ ਹੋ ਸਕਦਾ ਹੈ। ਹਾਲ ਹੀ ਵਿੱਚ ਮੌਸਮ ਦੇ ਨਿਰਦੇਸ਼ਕ ਨੇ ਕਿਹਾ ਸੀ ਕਿ ਦੱਖਣ ਪੱਛਮੀ ਮਾਨਸੂਨ ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਛੱਤੀਸਗੜ੍ਹ ਅਤੇ ਬਿਹਾਰ ਹੁੰਦੇ ਹੋਏ ਉੱਤਰ ਪ੍ਰਦੇਸ਼ ਵਿੱਚ ਪੁਰਵਾਂਚਲ ਦੇ ਰਸਤੇ ਦਾਖ਼ਲ ਹੁੰਦਾ ਹੈ।

400 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper