Latest News
4-5 ਨੂੰ ਜਮਹੂਰੀ ਕਾਰਕੁਨਾਂ ਦੀ ਰਿਹਾਈ ਲਈ ਆਵਾਜ਼ ਚੁੱਕੋ : ਬੰਤ ਬਰਾੜ

Published on 02 Jun, 2020 10:48 AM.


ਚੰਡੀਗੜ੍ਹ : ਸਾਥੀ ਬੰਤ ਸਿੰਘ ਬਰਾੜ ਸਕੱਤਰ ਪੰਜਾਬ ਸੀ ਪੀ ਆਈ ਨੇ ਜਾਰੀ ਕੀਤੇ ਇਕ ਬਿਆਨ ਵਿਚ ਦੇਸ਼ ਅੰਦਰ ਜਮਹੂਰੀ ਹੱਕਾਂ ਅਤੇ ਮਾਨਵੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਬੁੱਧੀਜੀਵੀਆਂ ਅਤੇ ਕਾਰਕੁਨਾਂ ਦੀ ਰਿਹਾਈ ਦੀ ਮੰਗ ਲਈ ਚੱਲ ਰਹੀ ਜੱਦੋ-ਜਹਿਦ ਦਾ ਸਮਰਥਨ ਕਰਦਿਆਂ ਪਾਰਟੀ ਵੱਲੋਂ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਅਜੋਕੀਆਂ ਹਾਲਤਾਂ ਵਿਚ ਜੋ ਵੀ ਢੁਕਵਾਂ ਤਰੀਕਾ ਲੱਭੇ, ਉਸ ਰਾਹੀਂ 4-5 ਜੂਨ ਨੂੰ ਆਪਣੀ ਆਵਾਜ਼ ਇਹਨਾਂ ਲੋਕ-ਪੱਖੀ ਯੋਧਿਆਂ ਦੀ ਰਿਹਾਈ ਲਈ ਚੁੱਕੀ ਜਾਵੇ, ਜਿਹਨਾਂ ਨੂੰ ਭੀਮਾ ਕੋਰੇਗਾਂਵ ਦੇ ਨਾਂਅ ਉਤੇ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ।

287 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper