Latest News
ਰੋਡਵੇਜ਼ ਦੇ ਸਾਥੀਆਂ ਵੱਲੋਂ 25 ਹਜ਼ਾਰ ਦੀ ਸਹਾਇਤਾ

Published on 04 Jun, 2020 10:37 AM.


ਜਲੰਧਰ : (ਰਾਜੇਸ਼ ਥਾਪਾ) ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਪੰਜਾਬ ਦੀ ਇੱਕ ਜੁਝਾਰੂ ਮੁਲਾਜ਼ਮ ਜਥੇਬੰਦੀ ਹੈ, ਯੂਨੀਅਨ ਹਮੇਸ਼ਾ ਵਰਕਰਾਂ ਨਾਲ ਚੱਟਾਨ ਵਾਂਗ ਖੜੀ ਹੈ, ਵਰਕਰਾਂ ਦੀਆਂ ਪੈਨਸ਼ਨਾਂ ਤੋਂ ਲੈ ਕੇ ਕੱਚੇ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਹਮੇਸ਼ਾ ਪਹਿਲ ਦੇ ਅਧਾਰ 'ਤੇ ਕਰਾਏ। 'ਨਵਾਂ ਜ਼ਮਾਨਾ' ਅਦਾਰੇ ਵੱਲੋਂ ਜਦੋਂ ਵੀ ਕਦੇ ਅਦਾਰੇ ਲਈ ਸਹਾਇਤਾ ਲਈ ਅਪੀਲ ਕੀਤੀ ਹੈ ਤਾਂ ਟਰਾਂਸਪੋਰਟ ਵਰਕਰਜ਼ ਕਦੇ ਵੀ ਪਿਛਾਂਹ ਨਹੀਂ ਹਟੇ। ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਪੰਜਾਬ ਸੰਸਥਾਪਕ ਮਰਹੂਮ ਕਾਮਰੇਡ ਜਸਵੰਤ ਸਿੰਘ ਸਮਰਾ ਤੇ ਹਰਮਨ-ਪਿਆਰੇ ਆਗੂ ਸ਼ਹੀਦ ਸਾਥੀ ਨਛੱਤਰ ਸਿੰਘ ਧਾਲੀਵਾਲ ਤੋਂ ਲੈ ਕੇ ਅੱਜ ਤੱਕ ਇਸ ਨੇ ਅਨੇਕ ਸੰਘਰਸ਼ਾਂ ਰਾਹੀਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। 'ਨਵਾਂ ਜ਼ਮਾਨਾ' ਨਾਲ ਇਸ ਜਥੇਬੰਦੀ ਦਾ ਨੇੜਲਾ ਰਿਸ਼ਤਾ ਰਿਹਾ ਹੈ। ਅਜੋਕੀ ਸੰਕਟ ਦੀ ਘੜੀ ਵਿੱਚ ਅੱਜ ਇਸ ਦੇ ਆਗੂ ਜਗਦੀਸ਼ ਸਿੰਘ ਚਾਹਲ ਜਨਰਲ ਸਕੱਤਰ ਦੀ ਅਗਵਾਈ ਵਿੱਚ ਆਏ ਸਾਥੀਆਂ ਨੇ ਦੂਜੀਆਂ ਜਥੇਬੰਦੀਆਂ ਦੇ ਸਹਿਯੋਗ ਰਾਹੀਂ 25000 ਰੁਪਏ 'ਨਵਾਂ ਜ਼ਮਾਨਾ ਸਹਾਇਤਾ ਫੰਡ' ਲਈ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਸਕੱਤਰ, ਅੰਮ੍ਰਿਤ ਲਾਲ ਟਰੱਸਟੀ ਤੇ ਐਡਵੋਕੇਟ ਰਾਜਿੰਦਰ ਮੰਡ ਟਰੱਸਟੀ ਨੂੰ ਭੇਟ ਕਰਕੇ ਆਪਣੀ ਪੁਰਾਣੀ ਪ੍ਰੰਪਰਾ ਨੂੰ ਕਾਇਮ ਰੱਖਿਆ।
ਫੰਡ ਦਾ ਵੇਰਵਾ ਇਸ ਤਰ੍ਹਾਂ ਹੈ : ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਮੋਗਾ 7000, ਪੰਜਾਬ ਪੈਨਸ਼ਨਰਜ਼ ਯੂਨੀਅਨ ਮੋਗਾ 5000, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਮੋਗਾ 5000, ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਮੋਗਾ 1000, ਪੰਜਾਬ ਗੌਰਮਿੰਟ ਟ੍ਰ੍ਰਾਂਸਪੋਰਟ ਵਰਕਰਜ਼ ਯੂਨੀਅਨ ਲੁਧਿਆਣਾ 1000, ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਬਟਾਲਾ 1000, ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਅੰਮ੍ਰਿਤਸਰ (1) 1000, ਜਗਦੀਸ਼ ਸਿੰਘ ਚਾਹਲ 1000, ਅਵਤਾਰ ਸਿੰਘ ਸੇਖੋਂ 1000, ਪੋਹਲਾ ਸਿੰਘ ਬਰਾੜ 1000, ਰਣਜੀਤ ਸਿੰਘ ਗੁਨੋਮਾਜਰਾ (ਨੰਗਲ) 500 ਤੇ ਗੁਰਜੰਟ ਸਿੰਘ ਕੋਕਰੀ 500 ਰੁਪਏ ਸ਼ਾਮਲ ਹਨ

196 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper