Latest News
ਪੁਜਾਰੀਆਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਰਵਾਹ ਨਹੀਂ

Published on 05 Jun, 2020 08:55 AM.

ਕੇਂਦਰ ਸਰਕਾਰ ਨੇ ਪਾਬੰਦੀਆਂ ਦੀ ਪਾਲਣਾ ਨਾਲ ਸੋਮਵਾਰ ਤੋਂ ਧਰਮ ਸਥਾਨ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਉਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੁਰੀ ਦੇ ਪ੍ਰਸਿੱਧ ਜਗਨਨਾਥ ਮੰਦਰ ਵਿਚ ਇਸ਼ਨਾਨ ਪੁੰਨਿਆ 'ਤੇ ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਤੇ ਦੇਵੀ ਸੁਭੱਦਰਾ ਨੂੰ ਦੇਵ ਇਸ਼ਨਾਨ ਕਰਵਾਇਆ ਗਿਆ, ਪਰ ਇਸ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਪੁਜਾਰੀਆਂ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਉਨ੍ਹਾਂ ਮਾਸਕ ਵੀ ਨਹੀਂ ਪਾਏ। ਜੇਠ ਮਹੀਨੇ ਦੀ ਪਹਿਲੀ ਪੁੰਨਿਆ 'ਤੇ ਮੂਰਤੀਆਂ ਨੂੰ ਗਰਭਗ੍ਰਹਿ ਵਿਚੋਂ ਕੱਢ ਕੇ ਸੁਗੰਧਤ ਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ।

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper