Latest News
ਕਾਰਪੋਰੇਟ ਘਰਾਣਿਆਂ ਦੇ ਬਿਜ਼ਨੈੱਸ 'ਤੇ ਧਾਵਾ ਬੋਲਣ ਦੀ ਯੋਜਨਾ

Published on 28 Sep, 2020 11:19 AM.


ਚੰਡੀਗੜ੍ਹ : ਕਾਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਬਿਜ਼ਨੱੈਸ 'ਤੇ ਧਾਵਾ ਬੋਲਣ ਦਾ ਮਨ ਬਣਾ ਲਿਆ ਹੈ।
ਇਸ ਲਿਸਟ ਵਿਚ ਅਡਾਨੀਆਂ ਤੋਂ ਲੈ ਕੇ ਵਾਲਮਾਰਟ ਤੱਕ ਦੇ ਅਨਾਜ ਭੰਡਾਰ ਕਰਨ ਵਾਲੇ ਸੀਲੋ ਪਲਾਂਟ, ਮੈਟਰੋ ਸਟੋਰ, ਵੱਡੇ ਘਰਾਣਿਆਂ ਵੱਲੋਂ ਆਪਰੇਟ ਕੀਤੇ ਜਾ ਰਹੇ ਹਾਈਵੇਜ਼ ਟੋਲ ਪਲਾਜ਼ਾ ਅਤੇ ਤਿੰਨ ਨਿੱਜੀ ਬਿਜਲੀ ਪਲਾਂਟ ਸ਼ਾਮਲ ਹਨ। ਮੋਗਾ ਦੇ ਡਗਰੂ ਪਿੰਡ ਵਿਚ ਅਡਾਨੀ ਐਗਰੀ ਲੌਜਿਸਟਿਕਸ ਗਰੁੱਪ ਦੇ ਸੀਲੋ ਨੂੰ ਬਰਨਾਲਾ ਦੇ 'ਆਪ' ਵਿਧਾਇਕ ਗੁਰਮੀਤ ਹੇਅਰ ਦੀ ਅਗਵਾਈ ਵਿਚ ਘੇਰਿਆ ਵੀ ਗਿਆ। ਰੇਸ਼ਮ ਸਿੰਘ ਤੁੰਗਵਾਲੀ ਦੀ ਅਗਵਾਈ ਵਿਚ ਤਲਵੰਡੀ ਸਾਬੋ ਵਿਚ ਰਿਲਾਇੰਸ ਪੈਟਰੋਲ ਪੰਪ ਅੱਗੇ ਪ੍ਰੋਟੈਸਟ ਕੀਤਾ ਗਿਆ। ਤੁੰਗਵਾਲੀ ਨੇ ਕਿਹਾ ਕਿ ਖੇਤੀ ਕਾਨੂੰਨ ਅੰਬਾਨੀ ਤੇ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਬਣਾਏ ਗਏ ਹਨ। ਜੇ ਇਹ ਰੱਦ ਨਾ ਕੀਤੇ ਤਾਂ ਰਾਮਾ ਮੰਡੀ ਵਿਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੀ ਘੇਰੀ ਜਾਵੇਗੀ।
ਦੱਸਿਆ ਜਾਂਦਾ ਹੈ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਐਤਵਾਰ ਰਾਤ ਹੋਈ ਮੀਟਿੰਗ ਵਿਚ ਕਾਰਪੋਰੇਟਾਂ ਨੂੰ ਘੇਰਨ ਦੀ ਯੋਜਨਾ ਬਣੀ। ਜਥੇਬੰਦੀ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਮੋਦੀ, ਭਾਜਪਾ ਅਤੇ ਅੰਬਾਨੀ ਤੇ ਅਡਾਨੀ ਵਰਗੇ ਵੱਡੇ ਕਾਰਪੋਰੇਟ ਘਰਾਣੇ ਨਿਸ਼ਾਨਾ ਹੋਣਗੇ। ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਨਾਲ-ਨਾਲ ਮਾਲ ਵੀ ਘੇਰੇ ਜਾਣਗੇ। 31 ਕਿਸਾਨ ਯੂਨੀਅਨਾਂ ਪਹਿਲੀ ਤੋਂ ਸਾਰੀਆਂ ਟਰੇਨਾਂ ਰੋਕਣ ਅਤੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਹਨ।

234 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper