Latest News
ਉਮਾ ਭਾਰਤੀ ਏਮਜ਼ 'ਚ ਦਾਖਲ

Published on 28 Sep, 2020 11:23 AM.


ਦੇਹਰਾਦੂਨ : ਸੀਨੀਅਰ ਭਾਜਪਾ ਲੀਡਰ ਉਮਾ ਭਾਰਤੀ ਕੋਰੋਨਾ ਕਾਰਨ ਰਿਸ਼ੀਕੇਸ਼ ਦੇ ਏਮਜ਼ ਵਿਚ ਦਾਖਲ ਹੋ ਗਈ ਹੈ। ਉਸ ਨੇ ਟਵੀਟ ਕਰਕੇ ਦੱਸਿਆ, ''ਮੇਰੇ ਏਮਜ਼ ਵਿਚ ਭਰਤੀ ਹੋਣ ਦੇ ਤਿੰਨ ਕਾਰਨ ਹਨ : ਇਕ, ਹਰਸ਼ਵਰਧਨ ਜੀ ਬਹੁਤ ਚਿੰਤਾ ਕਰ ਰਹੇ ਹਨ; ਦੂਜਾ, ਰਾਤੀਂ ਬੁਖਾਰ ਵਧ ਗਿਆ ਸੀ ਤੇ ਤੀਜਾ, ਮੇਰੀ ਏਮਜ਼ ਵਿਚ ਜਾਂਚ-ਪੜਤਾਲ ਹੋਣ ਦੇ ਬਾਅਦ ਜੇ ਮੈਨੂੰ ਹਾਂ-ਪੱਖੀ ਰਿਪੋਰਟ ਮਿਲੀ ਤਾਂ ਮੈਂ ਪਰਸੋਂ ਲਖਨਊ ਦੀ ਸੀ ਬੀ ਆਈ ਕੋਰਟ ਵਿਚ ਪੇਸ਼ ਹੋਣਾ ਚਾਹੁੰਦੀ ਹਾਂ।'' ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਕੋਰਟ ਨੇ 30 ਸਤੰਬਰ ਨੂੰ ਫੈਸਲਾ ਸੁਣਾਉਣਾ ਹੈ। ਇਸ ਵਿਚ ਉਮਾ ਦੇ ਨਾਲ-ਨਾਲ ਐੱਲ ਕੇ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਬਜ਼ੁਰਗ ਆਗੂ ਮੁਲਜ਼ਮ ਹਨ।

297 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper