Latest News
ਮਹਾਂ-ਗੱਠਜੋੜ ਦਾ ਮੈਨੀਫੈਸਟੋ ਜਾਰੀ

Published on 17 Oct, 2020 11:14 AM.


ਪਟਨਾ : ਬਿਹਾਰ ਚੋਣਾਂ 'ਚ ਮਹਾਂ-ਗਠਜੋੜ ਨੇ ਆਪਣਾ ਸਾਂਝਾ ਮੈਨੀਫੈਸਟੋ ਸ਼ਨੀਵਾਰ ਨੂੰ ਜਾਰੀ ਕਰ ਦਿੱਤਾ। ਇਸ ਦਾ ਨਾਂਅ 'ਪ੍ਰਣ ਹਮਾਰਾ' ਹੈ ਤੇ ਸੰਕਲਪ ਬਦਲਾਅ ਦਾ ਦਿੱਤਾ ਗਿਆ ਹੈ। ਇਸ ਮੈਨੀਫੈਸਟੋ 'ਚ 25 ਸੂਤਰੀ ਸਾਂਝਾ ਪ੍ਰੋਗਰਾਮ ਬਿਹਾਰ ਵਾਸੀਆਂ ਦੇ ਸਾਹਮਣੇ ਰੱਖਿਆ ਗਿਆ ਹੈ। ਪਟਨਾ ਵਿਖੇ ਪ੍ਰੈੱਸ ਕਾਨਫਰੰਸ 'ਚ ਮਹਾਂ-ਗਠਜੋੜ ਦੇ ਸਹਿਯੋਗੀ ਦਲਾਂ ਦੇ ਨੇਤਾਵਾਂ ਨੇ ਇਸ ਨੂੰ ਜਾਰੀ ਕੀਤਾ। ਸਮਾਰੋਹ 'ਚ ਮਹਾਂ-ਗਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਅਹੁਦੇਦਾਰ ਤੇਜਸਵੀ ਯਾਦਵ ਤੋਂ ਇਲਾਵਾ ਕਾਂਗਰਸ ਦੇ ਬਿਹਾਰ ਮੁਖੀ ਸ਼ਕਤੀ ਸਿੰਘ ਗੋਹਿਲ, ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਸਮੇਤ ਕਈ ਨੇਤਾ ਮੌਜੂਦ ਸਨ।
ਇਸ ਬਦਲਾਅ ਦੇ ਸੰਕਲਪ 'ਚ ਸਭ ਤੋਂ ਪਹਿਲਾਂ 10 ਲੱਖ ਸਥਾਈ ਨੌਕਰੀਆਂ ਦੀ ਬਹਾਲੀ ਦੀ ਪ੍ਰਕਿਰਿਆ ਤਹਿਤ ਪਹਿਲੀ ਕੈਬਨਿਟ ਮੀਟਿੰਗ ਦੇ ਨਾਲ ਸ਼ੁਰੂ ਕਰਨ ਦਾ ਵਾਅਦਾ ਕੀਤਾ ਗਿਆ ਹੈ। ਸੂਬੇ ਦੇ ਨੌਜਵਾਨਾਂ ਨੂੰ ਸਾਰੀਆਂ ਸਰਕਾਰੀ ਬਹਾਲੀ ਪ੍ਰੀਖਿਆ ਲਈ ਬਿਨਾਂ ਫੀਸ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਨਰੇਗਾ ਦੇ ਤਹਿਤ ਪ੍ਰਤੀ ਪਰਵਾਰ ਦੀ ਬਜਾਏ ਪ੍ਰਤੀ ਵਿਅਕਤੀ ਨੂੰ 100 ਤੋਂ ਵਧਾ ਕੇ 200 ਦਿਨ ਪ੍ਰਤੀ ਸਾਲ ਕੰਮ ਦੇਣ ਦਾ ਵਾਅਦਾ ਕੀਤਾ ਗਿਆ ਹੈ। ਮੈਨੀਫੈਸਟੋ 'ਚ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਵਾਅਦੇ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਹੈ। ਨਾਲ ਹੀ ਪੂਰੇ ਸੂਬੇ 'ਚ 2005 ਤੋਂ ਲਾਗੂ ਨਵੀਂ ਪੈਨਸ਼ਨ ਯੋਜਨਾ ਨੂੰ ਬੰਦ ਕਰਕੇ ਉਸ ਦੀ ਜਗ੍ਹਾ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਔਰਤਾਂ ਨੂੰ ਆਪਣੇ ਵੱਲ ਖਿੱਚਣ ਲਈ ਜੀਵਿਕਾ ਸਮੂਹ ਦੇ ਕੇਡਰ ਨੂੰ ਸਥਾਈ ਕਰਨ ਦੇ ਵਾਅਦੇ ਤੋਂ ਇਲਾਵਾ ਸਾਰਿਆਂ ਨੂੰ 4000 ਰੁਪਏ ਪ੍ਰਤੀ ਮਹੀਨੇ ਦਾ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

157 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper