Latest News
'ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਅਸੰਬਲੀ ਕਾਨੂੰਨ ਬਣਾਵੇ'

Published on 18 Oct, 2020 10:40 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਐਤਵਾਰ 25ਵੇਂ ਦਿਨ ਵੀ ਜਾਰੀ ਰਿਹਾ। ਪੰਜਾਬ ਅਸੈਂਬਲੀ ਵਿੱਚ 19 ਅਕਤੂਬਰ ਨੂੰ ਕੇਂਦਰ ਦੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕਾਨੂੰਨ ਬਣਾਉਣ ਦਾ ਦਾਅਵਾ ਕੈਪਟਨ ਸਰਕਾਰ ਕਰਦੀ ਹੈ, ਉਸ ਵਿੱਚ ਏ ਪੀ ਐੱਮ ਸੀ ਐੱਕਟ ਵਿੱਚ 2005, 2013 ਤੇ 2017 ਵਿੱਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ। ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਜਥੇਬੰਦੀ ਨੇ ਨਿੰਦਾ ਕਰਦਿਆਂ ਕਿਹਾ ਕਿ ਇਸ ਦੀ ਸਹੀ ਜਾਂਚ ਹੋ ਕੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਇਹ ਘਟਨਾਵਾਂ ਕਿਸਾਨੀ ਘੋਲਾਂ ਨੂੰ ਲੀਹੋਂ ਲਾਉਣ ਲਈ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨਾਲ ਕਿਸਾਨ ਜਥੇਬੰਦੀਆਂ ਦਾ ਕੋਈ ਵੀ ਲੈਣ-ਦੇਣ ਨਹੀਂ। ਅਸੈਂਬਲੀ ਵਿੱਚ ਇਹ ਮਤਾ ਵੀ ਹੋਵੇ ਕਿ ਕੇਂਦਰ ਦੀਆਂ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਜਾਵੇ, ਸੂਬਿਆਂ ਨੂੰ ਵੱਧ ਅਧਿਕਾਰ ਹੋਣ, ਖੇਤੀ ਉੱਤੇ ਪਾਵਰ ਸੈਕਟਰ ਸੂਬਿਆਂ ਦੇ ਹਿੱਸੇ ਨੂੰ ਖੋਹਣ ਦੀ ਬਜਾਏ ਹੋਰ ਵੱਧ ਅਧਿਕਾਰ ਦਿੱਤੇ ਜਾਣ। ਸੂਬਿਆਂ ਨੂੰ ਆਪਣੀ ਉਪਜ ਕੌਮਾਂਤਰੀ ਪੱਧਰ 'ਤੇ ਵੇਚਣ ਦਾ ਅਧਿਕਾਰ ਦਿੱਤਾ ਜਾਵੇ ਤੇ ਸੂਬਿਆਂ ਦੇ ਟੈਕਸਾ ਦਾ ਹਿੱਸਾ 95 ਫੀਸਦੀ ਦਿੱਤਾ ਜਾਵੇ।
ਰੇਲ ਟਰੈਕ ਦੇਵੀਦਾਸਪੁਰਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ ਤੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਭਾਰਤ ਭੁੱਖਮਰੀ ਵਿੱਚ 94 ਵੇਂ ਨੰਬਰ ਉੱਤੇ ਹੈ, 50 ਕਿਸਾਨ ਭਾਰਤ ਵਿੱਚ ਹਰ ਰੋਜ਼ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਧਰਨਿਆਂ ਦੌਰਾਨ ਕਿਸਾਨਾਂ, ਬੀਬੀਆਂ ਦੀਆਂ ਮੌਤਾ ਹੋ ਰਹੀਆਂ ਹਨ। ਪ੍ਰਚਾਰ ਮਾਧਿਅਮ ਇਹਨਾਂ ਉੱਤੇ ਚਰਚਾ ਕਰਨ ਦੀ ਬਜਾਏ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭੜਕਾ ਰਹੇ ਹਨ।ਪੰਜਾਬ ਦੇ ਮੰਤਰੀ ਅਮਨ-ਕਾਨੂੰਨ ਨੂੰ ਰੱਬ ਆਸਰੇ ਛੱਡ ਰਹੇ ਹਨ। ਉਹਨਾਂ ਦਾ ਇਹ ਕਹਿਣਾ ਕਿ ਅੱਗੇ ਕੀ ਹੋਵੇਗਾ, ਇਹ ਨਹੀ ਕਹਿ ਸਕਦੇ ਕਿ ਕਿਸਾਨ-ਮਜ਼ਦੂਰ ਅੰਦੋਲਨ ਨੂੰ ਲੀਹ ਤੋਂ ਲਾਹੁਣ ਲਈ ਬਿਆਨ ਹੈ। ਇਸ ਲਈ ਇਸ ਵਕਤ ਅੰਗਰੇਜ਼ਾਂ ਤੋਂ ਵੀ ਵੱਧ ਦੇਸੀ ਹਾਕਮਾਂ ਵਿਰੁੱਧ ਲੋਕਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਦਿਆਲ ਸਿੰਘ ਮੀਆਂਵਿੰਡ, ਹਰਬਿੰਦਰ ਸਿੰਘ ਕੰਗ, ਜਵਾਹਰ ਸਿੰਘ ਟਾਂਡਾ, ਫਤਿਹ ਸਿੰਘ ਪਿੱਦੀ, ਅਜੀਤ ਸਿੰਘ ਚੰਬਾ, ਇਕਬਾਲ ਸਿੰਘ ਵੜਿੰਗ, ਲਖਬੀਰ ਸਿੰਘ ਵੈਰੋਵਾਲ, ਕੁਲਵੰਤ ਸਿੰਘ ਭੈਲ, ਹਰਜਿੰਦਰ ਸਿੰਘ ਸ਼ਕਰੀ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਬਚਿੱਤਰ ਸਿੰਘ ਛਾਪੜੀ ਸਾਹਿਬ, ਚਮਕੌਰ ਸਿੰਘ ਮੰਡਾਲਾ, ਗੁਰਬਿੰਦਰ ਸਿੰਘ ਖਵਾਸਪੁਰ, ਸੁਖਵਿੰਦਰ ਸਿੰਘ ਦੁਗਲਵਾਲਾ, ਅਮਰਦੀਪ ਸਿੰਘ ਗੋਪੀ ਤੇ ਬਲਕਾਰ ਸਿੰਘ ਦੇਵੀਦਾਸਪੁਰਾ ਆਦਿ ਨੇ ਵੀ ਸੰਬੋਧਨ ਕੀਤਾ।

246 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper