Latest News
'ਕਿਸਾਨ ਸੰਘਰਸ਼ ਨੂੰ ਤਾਰਪੀਡੋ ਨਹੀਂ ਕਰਨ ਦੇਵਾਂਗੇ'

Published on 18 Oct, 2020 10:41 AM.


ਅੰਮ੍ਰਿਤਸਰ : ਐਤਵਾਰ ਅਠਾਰਾਵੇਂ ਦਿਨ ਰੇਲ ਪਟੜੀਆਂ 'ਤੇ ਬੈਠੇ ਕਿਸਾਨਾਂ ਨੇ ਵਿਛੜ ਚੁੱਕੇ ਸਾਥੀਆਂ ਹਰਬੰਸ ਸਿੰਘ ਸੰਗਰੂਰ ਤੇ ਜਗਰੂਪ ਸਿੰਘ ਮਾਨਸਾ ਨੂੰ ਸ਼ਰਧਾਂਜਲੀ ਭੇਟ ਕੀਤੀ ਬੁਟਾਰੀ ਵਿਖੇ ਸਟੇਜ ਦੀ ਪ੍ਰਧਾਨਗੀ ਬਲਕਾਰ ਸਿੰਘ ਦੁਧਾਲਾ ਕੁੱਲ ਹਿੰਦ ਕਿਸਾਨ ਸਭਾ, ਬਾਬਾ ਅਰਜਨ ਸਿੰਘ ਜਮਹੂਰੀ ਕਿਸਾਨ ਸਭਾ, ਗੁਰਨਾਮ ਸਿੰਘ ਚੰਬਾ ਅਜਾਦ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ, ਪ੍ਰਕਾਸ਼ ਸਿੰਘ ਥੋਥੀਆਂ ਕਿਰਤੀ ਕਿਸਾਨ ਯੂਨੀਅਨ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਕੁਲਵੰਤ ਸਿੰਘ ਗਗੜੇਵਾਲ ਨੇ ਕੀਤੀ।
ਇਸਤਰੀ ਸਭਾ ਦੀ ਆਗੂ ਕੰਵਲਜੀਤ ਕੌਰ, ਗੁਰਨਾਮ ਸਿੰਘ ਦਾਊਦ, ਗੁਰਭੇਜ ਸਿੰਘ ਸੈਦੋਲੇਹਲ, ਪ੍ਰਗਟ ਸਿੰਘ ਚੰਬਾ, ਰਤਨ ਸਿੰਘ ਰੰਧਾਵਾ, ਜ਼ਿਲ੍ਹਾ ਪ੍ਰਧਾਨ ਕੰਵਲਜੀਤ ਕੌਰ, ਬਲਬੀਰ ਸਿੰਘ, ਨਿਰਮਲ ਸਿੰਘ ਗੁਮਾਨਪੁਰਾ ਤੇ ਦਲਬੀਰ ਸਿੰਘ ਆਜ਼ਾਦ ਸੰਘਰਸ਼ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਇਸ ਵੇਲੇ ਕਿਸਾਨਾਂ ਦੇ ਵਿਰੁੱਧ ਬਣਾਏ ਗਏ ਕਨੂੰਨਾਂ ਬਾਰੇ ਜਦੋਂ ਮੋਦੀ ਸਿਫਤਾਂ ਕਰ ਰਿਹਾ ਹੈ, ਉਸੇ ਵਕਤ ਯੂ ਪੀ ਦੇ ਕਿਸਾਨਾਂ ਕੋਲੋਂ ਵਪਾਰੀ ਘੱਟ ਰੇਟ 'ਤੇ ਝੋਨਾ ਖਰੀਦ ਕੇ ਪੰਜਾਬ ਵਿੱਚ ਸਮਰਥਨ ਮੁੱਲ 'ਤੇ ਵੇਚ ਕੇ ਕਿਸਾਨੀ ਨੂੰ ਚੂਨਾ ਲਾਇਆ ਜਾ ਰਿਹਾ ਹੈ ਪੰਜਾਬ ਵਿੱਚ ਵੀ ਮੰਡੀਕਰਨ ਤੋੜ ਦਿੱਤਾ ਗਿਆ ਤਾਂ ਪੰਜਾਬ ਦੇ ਕਿਸਾਨਾਂ ਨੇ ਬਰਬਾਦ ਤਾਂ ਹੋਣਾ ਹੀ ਹੈ, ਇਸ ਦੇ ਨਾਲ ਹੀ ਮਜ਼ਦੂਰ, ਆੜ੍ਹਤੀ, ਪੱਲੇਦਾਰ ਤੇ ਨੌਜਵਾਨਾਂ ਨੂੰ ਵੀ ਬਰਬਾਦ ਕੀਤਾ ਜਾਵੇਗਾ। ਜੇ ਸਰਕਾਰ ਆਪਣੇ ਦੇਸ਼ ਵਿੱਚ ਪੈਦਾ ਕੀਤਾ ਗਿਆ ਕਿਸਾਨਾਂ ਵੱਲੋਂ ਅਨਾਜ ਨਹੀਂ ਸਾਂਭ ਸਕਦੀ ਤਾਂ ਸਰਕਾਰ ਨੂੰ ਗੱਦੀ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ।
ਕਾਂਗਰਸ, ਅਕਾਲੀ ਤੇ ਭਾਜਪਾ ਦੇ ਸਾਰੇ ਲੀਡਰ ਇਸ ਸੰਘਰਸ਼ ਨੂੰ ਤਾਰਪੀਡੋ ਕਰਨ 'ਤੇ ਤੁਲੇ ਹੋਏ ਹਨ, ਪਰ ਕਿਸਾਨਾਂ ਦੀ ਏਕਤਾ ਨੇ ਸਿੱਧ ਕਰ ਦਿੱਤਾ ਹੈ ਕਿ ਸੰਘਰਸ਼ ਨੂੰ ਫੇਲ੍ਹ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਹਰਭਜਨ ਸਿੰਘ ਚੂਸਲੇਵੜ, ਕ੍ਰਿਪਾਲ ਸਿੰਘ ਜੌਣੇਕੇ, ਸਵਰਨ ਸਿੰਘ, ਜਗੀਰ ਸਿੰਘ, ਬਲਕਾਰ ਸਿੰਘ, ਰਣਧੀਰ ਸਿੰਘ, ਨਛੱਤਰ ਸਿੰਘ, ਹਰਦੇਵ ਸਿੰਘ, ਰਸ਼ਪਾਲ ਸਿੰਘ, ਗੁਰਸੇਵਕ ਸਿੰਘ ਤੇ ਮੰਗਲ ਸਿੰਘ ਖਜਾਲਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਲੋਕ-ਭੁੱਖੇ ਤਿਹਾਏ ਰੇਲ ਪਟੜੀਆਂ 'ਤੇ ਬੈਠ ਕੇ ਮੋਦੀ ਨੂੰ ਲਾਹਨਤਾਂ ਪਾ ਰਹੇ ਹਨ। ਮੁਖਤਾਰ ਸਿੰਘ ਮੁਹਾਵਾ ਨੇ ਸਟੇਜ ਦੀ ਕਾਰਵਾਈ ਨਿਭਾਈ। ਜਸਪਾਲ ਸਿੰਘ, ਪਲਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਅਮਰੀਕ ਸਿੰਘ ਦਾਊਦ ਦਿਹਾਤੀ ਮਜ਼ਦੂਰ ਸਭਾ ਨੇ ਕਿਹਾ ਕਿ ਖੇਤੀ ਦੇ ਬਿਜਲੀ ਦੇ ਕਨੂੰਨਾਂ ਨੂੰ ਮੁੱਢੋਂ ਹੀ ਰੱਦ ਕਰਵਾਇਆ ਜਾਵੇਗਾ।

233 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper