ਨਰਿੰਦਰ ਮੋਦੀ ਨੂੰ ਕਿਸੇ 'ਤੇ ਭਰੋਸਾ ਨਹੀਂ!

ਮੋਦੀ ਸਰਕਾਰ 'ਚ ਰਾਜਨਾਥ ਸਿੰਘ ਅਤੇ ਅਰੁਣ ਜੇਤਲੀ 'ਚੋਂ ਕੌਣ ਨੰਬਰ ਦੋ ਹੈ, ਇਸ ਨੂੰ ਲੈ ਕੇ ਭੰਬਲਭੂਸਾ ਜਾਰੀ ਹੈ ਅਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੌਰੇ 'ਤੇ ਜਾਣ ਸਮੇਂ ਸਰਕਾਰ 'ਚ ਕਿਸੇ ਨੂੰ ਵੀ ਨੰਬਰ ਦੋ ਬਣਾ ਕੇ ਨਹੀਂ ਗਏ। ਹੁਣ ਤੱਕ ਪਰੰਪਰਾ ਰਹੀ ਹੈ ਕਿ ਪ੍ਰਧਾਨ ਮੰਤਰੀ ਵਿਦੇਸ਼ ਦੌਰੇ 'ਤੇ ਜਾਣ ਸਮੇਂ ਦੇਸ਼ 'ਚ ਸਰਕਾਰੀ ਕੰਮਕਾਜ ਸੰਭਾਲਣ ਦੀ ਜ਼ਿੰਮੇਵਾਰੀ ਕੈਬਨਿਟ ਦੇ ਸਭ ਤੋਂ ਤਾਕਤਵਰ ਮੰਤਰੀ ਨੂੰ ਦੇ ਕੇ ਜਾਂਦੇ ਰਹੇ ਹਨ। ਮੋਦੀ ਦੇ ਬ੍ਰਾਜ਼ੀਲ ਦੌਰੇ ਨਾਲੋਂ ਲੋਕਾਂ ਦੀ ਜ਼ਿਆਦਾ ਉਤਸੁਕਤਾ ਇਸ ਗੱਲ ਨੂੰ ਲੈ ਕੇ ਸੀ ਕਿ ਮੋਦੀ ਸਰਕਾਰ 'ਚ ਨੰਬਰ ਦੋ ਦੀ ਜ਼ਿੰਮੇਵਾਰੀ ਰਾਜਨਾਥ ਸਿੰਘ ਅਤੇ ਅਰੁਣ ਜੇਤਲੀ 'ਚੋਂ ਕਿਸ ਨੂੰ ਦੇ ਕੇ ਜਾਂਦੇ ਹਨ।rnਟੈਲੀਵਿਜ਼ਨ ਚੈਨਲਾਂ ਦੀਆਂ ਰਿਪੋਰਟਾਂ ਅਨੁਸਾਰ ਨਰਿੰਦਰ ਮੋਦੀ ਨੇ ਇਹ ਜ਼ਿੰਮੇਵਾਰੀ ਦੋਹਾਂ 'ਚੋਂ ਕਿਸੇ ਆਗੂ ਨੂੰ ਨਹੀਂ ਦਿੱਤੀ ਅਤੇ ਮੋਦੀ ਦੀ ਗ਼ੈਰ-ਮੌਜੂਦਗੀ 'ਚ ਉਨ੍ਹਾ ਦਾ ਕੰਮ ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਜਿਤੇਂਦਰ ਸਿੰਘ ਦੇਖਣਗੇ ਅਤੇ ਜਿਤੇਂਦਰ ਸਿੰਘ ਹੀ ਸੰਸਦ 'ਚ ਪ੍ਰਧਾਨ ਮੰਤਰੀ ਦਫ਼ਤਰ ਨਾਲ ਸੰਬੰਧਤ ਸੁਆਲਾਂ ਦੇ ਜੁਆਬ ਦੇਣਗੇ।rnਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਲੀਮਾਨੀ ਪਾਰਟੀ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਬਰਾਬਰ ਰੱਖਦਿਆਂ ਨੰਬਰ ਦੋ ਦਿਖਾਉਣ ਦਾ ਯਤਨ ਕੀਤਾ ਸੀ, ਪਰ ਮੰਨਿਆ ਜਾ ਰਿਹਾ ਸੀ ਕਿ ਮੋਦੀ ਦੀ ਗ਼ੈਰ-ਹਾਜ਼ਰੀ 'ਚ ਰਾਜਨਾਥ ਸਿੰਘ ਸੰਸਦ ਅਤੇ ਸਰਕਾਰ ਦੀ ਅਗਵਾਈ ਕਰਨਗੇ।rnਭਾਜਪਾ ਨੇ ਰਾਜਨਾਥ ਨੂੰ ਲੋਕ ਸਭਾ, ਜਦਕਿ ਜੇਤਲੀ ਨੂੰ ਰਾਜ ਸਭਾ 'ਚ ਪਾਰਟੀ ਦਾ ਡਿਪਟੀ ਲੀਡਰ ਐਲਾਨਿਆ ਸੀ। ਰਾਜ ਸਭਾ 'ਚ ਜੇਤਲੀ ਨੂੰ ਪਹਿਲਾਂ ਹੀ ਭਾਜਪਾ ਪਾਰਲੀਮਾਨੀ ਪਾਰਟੀ ਦਾ ਆਗੂ ਐਲਾਨਿਆ ਜਾ ਚੁੱਕਾ ਹੈ, ਪਰ ਪਾਰਟੀ ਨੇ ਆਪਣੇ ਬਿਆਨ 'ਚ ਉਨ੍ਹਾ ਨੂੰ ਰਾਜ ਸਭਾ 'ਚ ਪਾਰਟੀ ਦਾ ਡਿਪਟੀ ਲੀਡਰ ਹੀ ਐਲਾਨ ਕੀਤਾ।