ਚੇਨਈ : ਦੱਖਣ ਦੇ ਮਸ਼ਹੂਰ ਐਕਟਰ ਰਜਨੀਕਾਂਤ ਸੋਮਵਾਰ ਨੂੰ ਰਜਨੀ ਮੱਕਲ ਮੰਦਰਮ (ਆਰ ਐੱਮ ਅੱੈਮ) ਦੇ ਜ਼ਿਲ੍ਹਾ ਸਕੱਤਰਾਂ ਦੀ ਕੋਡਮਬੱਕਮ ਵਿਚ ਆਪਣੇ ਮੈਰਿਜ ਪੈਲੇਸ ਵਿਚ ਸੱਦੀ ਮੀਟਿੰਗ ਵਿਚ ਸਿਆਸਤ ਵਿਚ ਦਾਖਲ ਹੋਣ ਦਾ ਫੈਸਲਾ ਸੁਣਾ ਸਕਦੇ ਹਨ। ਆਰ ਐੱਮ ਐੱਮ ਦੇ ਚੇਨਈ ਸੈਂਟਰਲ ਹਲਕੇ ਦੇ ਸਕੱਤਰ ਏ ਵੀ ਕੇ ਰਾਜਾ ਨੇ ਕਿਹਾ—ਤਾਮਿਲਨਾਡੂ ਵਿਚ ਸਿਆਸੀ ਖਲਾਅ ਹੈ। ਅਸੀਂ ਸੋਮਵਾਰ ਚੰਗੀ ਖਬਰ ਦੀ ਆਸ ਕਰ ਰਹੇ ਹਾਂ।