Latest News
ਟਿੱਕਰੀ ਬਾਰਡਰ 'ਤੇ ਗੁਰਪੁਰਬ ਮਨਾ ਕੇ ਜ਼ਬਰ ਜੁਲਮ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਅਹਿਦ

Published on 20 Jan, 2021 10:31 AM.


ਨਵੀਂ ਦਿੱਲੀ : ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਦਿੱਲੀ ਕਿਸਾਨ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿੱਕਰੀ ਬਾਰਡਰ ਨੇੜੇ ਪਕੌੜਾ ਚੌਾਕ ਤੇ ਲਾਈ ਸਟੇਜ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਕੀਤੀ | ਸਟੇਜ ਦੀ ਕਾਰਵਾਈ ਤੋਂ ਪਹਿਲਾਂ ਸੀ੍ ਗੁਰੂ ਗੋਬਿੰਦ ਸਿੰਘ ਜੀ ਦੀ ਵੱਡ ਆਕਾਰੀ ਤਸਵੀਰ ਤੇ ਸਮੂਚੀ ਸੂਬਾ ਕਮੇਟੀ ਵੱਲੋਂ ਗੁਲਦਸਤੇ ਭੇਂਟ ਕਰਕੇ ਗੁਰੂ ਜੀ ਨੂੰ ਯਾਦ ਕਰਦਿਆਂ ਜਬਰ ਜੁਲਮ ਅਤੇ ਕਾਣੀ ਵੰਡ ਦੇ ਖਿਲਾਫ ਅੰਦੋਲਨ ਜਾਰੀ ਰੱਖਣ ਦਾ ਅਹਿਦ ਕੀਤਾ | ਅੱਜ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸਿ?ੰਗਾਰਾ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਹ ਕਾਣੀ ਵੰਡ ਦੇ ਖਿਲਾਫ ਵਿਚਾਰਾਂ ਦੀ ਲੜਾਈ ਸੂਰੂ ਹੋਈ ਜਿਸ ਦੇ ਤਹਿਤ ਗੁਰੂ ਜੀ ਨੇ 'ਰਾਜੇ ਸੀਂਹ ਮੁਕੱਦਮ ਕੁੱਤੇ' ਅਤੇ 'ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ 'ਸਲੋਕ ਦਰਜ ਹਨ |ਦਸਮ ਪਿਤਾ ਨੇ ਆਪਣਾ ਸਾਰਾ ਪਰਿਵਾਰ ਉਦੋਂ ਦੇ ਮੁਗਲ ਹਾਕਮਾਂ ਵੱਲੋਂ ਗਰੀਬ ਲੋਕਾਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ ਖਿ?ਲਾਫ ਸੰਘਰਸ ਦੌਰਾਨ ਵਾਰ ਦਿੱਤਾ | ਜਦੋਂ ਔਰੰਗਜੇਬ ਧੱਕੇ ਨਾਲ ਕਸਮੀਰੀ ਪੰਡਤਾਂ ਨੂੰ ਉਨ੍ਹਾਂ ਦਾ ਧਰਮ ਤਬਦੀਲ ਕਰਾ ਕੇ ਮੁਸਲਮਾਨ ਬਣਾਉਣ ਲੱਗਿਆ ਤਾਂ ਉਨ੍ਹਾਂ ਦੇ ਧਰਮ ਦੀ ਰਾਖੀ ਲਈ ਗੁਰੂ ਜੀ ਨੇ ਬਾਲ ਉਮਰੇ ਹੀ ਪਿਤਾ ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਜਾ ਕੇ ਕੁਰਬਾਨੀ ਦੇਣ ਲਈ ਤੋਰਿਆ |ਫਿਰ ਉਨ੍ਹਾਂ ਨੇ ਜੁਲਮ ਦੇ ਖਿਲਾਫ ਲੜਨ ਲਈ ਖਾਲਸਾ (ਬਿਨਾਂ ਕਿਸੇ ਧਰਮ ਜਾਤ ਪਾਤ ਦੇ) ਫੌਜ ਤਿਆਰ ਕੀਤੀ | ਇਸ ਫੌਜ ਵਿੱਚ ਮਾਈ ਭਾਗੋ ਵਰਗੀਆਂ ਔਰਤਾਂ ਨੇ ਵੀ ਹਿੱਸਾ ਲਿਆ ਮੁਗਲਾਂ ਨਾਲ ਜੰਗ ਦੌਰਾਨ ਇਸ ਫੌਜ ਵਿੱਚ ਵੱਡੇ ਸਾਹਿਬਜਾਦੇ ਸਹੀਦ ਹੋ ਗਏ | ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਨੇ ਜਾਬਰ ਰਾਜਿਆਂ ਦੀ ਈਨ ਨਾ ਮੰਨਦੇ ਹੋਏ ਸਹਾਦਤਾਂ ਦਿੱਤੀਆਂ |ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਉਦੋਂ ਦੇ ਜਾਬਰ ਰਾਜਿਆਂ ਨੇ ਜਮੀਨਾਂ ਤੇ ਕਬਜੇ ਕਰ ਕੇ ਪਿੰਡਾ ਵਿੱਚ ਆਵਦੇ ਚੌਧਰੀ ਰੱਖੇ ਹੋਏ ਸਨ ਜੋ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਮਜਦੂਰਾਂ ਤੋਂ ਬਟਾਈ ਬਦਲੇ ਧੱਕੇ ਨਾਲ ਅਨਾਜ ਲੈਂਦੇ ਸਨ ਅਤੇ ਉਨ੍ਹਾਂ ਦਾ ਬਹੁਤ ਸੋਸਣ ਕਰਦੇ ਸਨ ਤਾਂ ਗੁਰੂ ਸਾਹਿਬ ਨੇ ਨਾਹਰਾ ਦਿੱਤਾ Tਕੋ ਕਾਹੂੰ ਕੋ ਰਾਜ ਨਾ ਦੇ ਹੈ, ਜੋ ਲੇ ਹੇ ਨਿੱਜ ਬਲ ਸੇ ਲੇ ਹੇT ਦੇ ਨਾਅਰੇ ਹੇਠ ਜਾਲਮ ਰਾਜਿਆਂ ਖਿ?ਲਾਫ ਸੰਘਰਸ ਕੀਤਾ ਅਤੇ ਉਹਨਾਂ ਨੇ ਜਮੀਨ ਪ੍ਰਾਪਤੀ ਦੇ ਸੰਘਰਸ ਲਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਫੌਜ ਨੂੰ ਨੰਦੇੜ ਸਾਹਿਬ ਤੋ ਪੰਜਾਬ ਵੱਲ ਤੋਰਿਆ | ਅੱਜ ਮਸਹੂਰ ਸੂਫੀ ਗਾਇਕ ਕੰਵਰ ਗਰੇਵਾਲ ਦੀ ਟੀਮ ਹਰਫ ਚੀਮਾਂ ਅਤੇ ਗਾਲਿਬ ਵੜੈਚ ਨੇ ਆਪਣੇ ਭਾਸਨਾਂ ਅਤੇ ਗੀਤਾਂ ਰਾਹੀਂ ਕਿਸਾਨਾਂ ਮਜਦੂਰਾਂ ਨੂੰ ਇਸ ਸਾਂਤਮਈ ਮੋਰਚੇ ਵਿਚ ਡਟੇ ਰਹਿਣ ਦਾ ਸੱਦਾ ਦਿੱਤਾ | ਹਰਿੰਦਰ ਬਿੰਦੂ, ਰੂਪ ਸਿੰਘ ਛੰਨਾ, ਅਮਰੀਕ ਸਿੰਘ ਗੰਢੂਆਂ, ਜਸਵੰਤੂ ਸਦਰਪੁਰ ਅਤੇ ਬਸੰਤ ਕੋਠਾ ਗੁਰੂ ਹਾਜਰ ਸਨ

311 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper