Latest News
ਈਮੇਲ 'ਚ ਮੋਦੀ ਦੀ ਤਸਵੀਰ 'ਤੇ ਸਿਖਰਲੀ ਅਦਾਲਤ ਨੂੰ ਇਤਰਾਜ਼

Published on 25 Sep, 2021 11:09 AM.


ਨਵੀਂ ਦਿੱਲੀ : ਸੁਪਰੀਮ ਕੋਰਟ ਦੀ ਅਧਿਕਾਰਤ ਈਮੇਲ ਆਈ ਡੀ ਦੇ ਫੁਟਨੋਟ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਅਤੇ ਕੇਂਦਰ ਸਰਕਾਰ ਦਾ ਨਾਅਰਾ 'ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ਼' ਇਸਤੇਮਾਲ ਕੀਤੇ ਜਾਣ 'ਤੇ ਮਾਮਲਾ ਗਰਮਾ ਗਿਆ ਹੈ | ਤਸਵੀਰ 'ਤੇ ਸਿਖਰਲੀ ਅਦਾਲਤ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ਤੋਂ ਬਾਅਦ ਇਸ ਨੂੰ ਹਟਾ ਲਿਆ ਗਿਆ |
ਸੁਪਰੀਮ ਕੋਰਟ ਰਜਿਸਟਰੀ ਨੇ ਈਮੇਲ ਨਾਲ ਜੁੜੀਆਂ ਸੁਵਿਧਾ ਉਪਲਬੱਧ ਕਰਾਉਣ ਵਾਲੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨੂੰ ਇਹ ਨਿਰਦੇਸ਼ ਦਿੱਤਾ ਕਿ ਸਲੋਗਨ ਨੂੰ ਹਟਾਓ ਅਤੇ ਮੌਜੂਦਾ ਤਸਵੀਰ ਦੀ ਜਗ੍ਹਾ ਸੁਪਰੀਮ ਕੋਰਟ ਦੀ ਤਸਵੀਰ ਦਾ ਇਸਤੇਮਾਲ ਕਰੋ, ਜਿਸ ਤੋਂ ਬਾਅਦ ਨਵੀਂ ਤਸਵੀਰ ਦੇ ਤੌਰ 'ਤੇ ਸੁਪਰੀਮ ਕੋਰਟ ਦੀ ਤਸਵੀਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ |
ਵੀਰਵਾਰ ਦੇਰ ਸ਼ਾਮ ਕੁਝ ਵਕੀਲਾਂ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ਤੋਂ ਬਾਅਦ ਰਜਿਸਟਰੀ ਦੇ ਨੋਟਿਸ 'ਚ ਇਹ ਗੱਲ ਆਈ ਕਿ ਸੁਪਰੀਮ ਕੋਰਟ ਦੀ ਅਧਿਕਾਰਤ ਈਮੇਲ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਅਤੇ ਇੱਕ ਚੋਣ ਨਾਅਰਾ ਵੀ ਜਾ ਰਿਹਾ ਹੈ, ਜਿਸ ਦਾ ਅਦਾਲਤ ਦੇ ਕੰਮਕਾਜ ਨਾਲ ਕੋਈ ਸੰਬੰਧ ਨਹੀਂ ਹੈ | ਸ਼ੁੱਕਰਵਾਰ ਨੂੰ ਇਸ ਨੂੰ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ |
ਇਸ ਮਾਮਲੇ ਨੂੰ ਸੁਪਰੀਮ ਕੋਰਟ ਐਡਵੋਕੇਟ ਆਨ ਰਿਕਾਰਡ ਐਸੋਸੀਏਸ਼ਨ ਦੇ ਵਟਸਐਪ ਗਰੁੱਪ 'ਤੇ ਚੁੱਕਿਆ ਗਿਆ ਸੀ | ਗਰੁੱਪ 'ਚ ਲਿਖੇ ਗਏ ਸੰਦੇਸ਼ 'ਚ ਵਕੀਲ ਨੇ ਲਿਖਿਆ, 'ਸ੍ਰੀਮਾਨ ਮੈਨੂੰ ਸੁਪਰੀਮ ਕੋਰਟ ਰਜਿਸਟਰੀ ਵੱਲੋਂ ਨੋਟਿਸ ਭੇਜਿਆ ਗਿਆ, ਜਿਸ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਦਿਖਾਈ ਦੇ ਰਹੀ ਹੈ | ਸੰਦੇਸ਼ 'ਚ ਕਿਹਾ ਗਿਆ ਕਿ ਸੁਪਰੀਮ ਕੋਰਟ ਇੱਕ ਆਜ਼ਾਦ ਅੰਗ ਹੈ, ਨਾ ਕਿ ਸਰਕਾਰ ਦਾ ਹਿੱਸਾ, ਇਸ 'ਚ ਤੁਹਾਨੂੰ ਬੇਨਤੀ ਹੈ ਕਿ ਇਸ ਮਾਮਲੇ ਨੂੰ ਸੀ ਜੀ ਆਈ ਦੇ ਸਾਹਮਣੇ ਚੁੱਕਿਆ ਅਤੇ ਵਿਰੋਧ ਦਰਜ ਕਰਾਇਆ |' ਉਥੇ ਹੀ ਇਸ ਮਾਮਲੇ 'ਤੇ ਈਮੇਲ ਨਾਲ ਜੁੜੀ ਸੁਵਿਧਾ ਉਪਲੱਬਧ ਕਰਾਉਣ ਵਾਲੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨੇ ਕਿਹਾ ਕਿ ਇਸ ਸਕ੍ਰਿਪਟ ਦਾ ਇਸਤੇਮਾਲ ਐਨ ਆਈ ਸੀ ਦੇ ਸਾਰੇ ਪਲੇਟਫਾਰਮਾਂ ਲਈ ਕੀਤਾ ਜਾ ਰਿਹਾ ਹੈ, ਸ਼ਿਕਾਇਤ ਤੋਂ ਬਾਅਦ ਸੁਪਰੀਮ ਕੋਰਟ ਦੇ ਪਲੇਟਫਾਰਮ ਤੋਂ ਇਸ ਨੂੰ ਹਟਾਉਣ ਦੇ ਕਦਮ ਚੁੱਕੇ ਗਏ |

217 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper