ਕੁਰੂਕੇਸ਼ਤਰ 'ਚ ਗੁਰਦੁਆਰਾ-ਮਹਾਭਾਰਤ; ਪੁਲਸ ਨਾਲ ਝੜਪਾਂ 'ਚ ਕਈ ਜ਼ਖਮੀ

ਹਰਿਆਣਾ ਦੇ ਵੱਖਰੀ ਗੁਰਦੁਆਰਾ ਕਮੇਟੀ ਦੇ ਸਮੱਰਥਕਾਂ ਨੇ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਲਈ ਕਈ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਲਈ ਕਈ ਗੁਰਦੁਆਰਿਆਂ 'ਤੇ ਧਾਵਾ ਬੋਲ ਦਿੱਤਾ। ਏਸੇ ਦੌਰਾਨ ਕੁਰੂਕਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵੱਲ ਵੱਧ ਰਹੇ ਵੱਖਰੀ ਕਮੇਟੀ ਦੇ ਸਮੱਰਥਕਾਂ ਅਤੇ ਪੁਲਸ ਵਿਚਾਲੇ ਹੋਈ ਝੜਪ 'ਚ ਕਈ ਵਿਅਕਤੀ ਜ਼ਖਮੀ ਹੋ ਗਏ।rnਕਿਰਪਾਨਾਂ, ਡਾਂਗਾਂ ਹੋਰ ਮਾਰੂ ਹਥਿਆਰਾਂ ਨਾਲ ਲੈਸ ਲੋਕ ਪੁਲਸ ਦੇ ਬੈਰੀਕੇਡ ਤੋੜ ਕੇ ਗੁਰਦੁਆਰਾ ਸਾਹਿਬ ਵੱਲ ਪਥਰਾਓ ਕਰਨ ਲੱਗ ਪਏ। ਸਥਿਤੀ ਨੂੰ ਕਾਬੂ ਹੇਠ ਕਰਨ ਲਈ ਹੋਰ ਪੁਲਸ ਬੁਲਾਉਣੀ ਪਈ। ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਪਹਿਲਾਂ ਪਾਣੀ ਦੀਆਂ ਬੁਛਾੜਾਂ ਛੱਡੀਆਂ ਅਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ। ਜਦੋਂ ਹਾਲਾਤ ਫੇਰ ਵੀ ਕਾਬੂ ਹੇਠ ਨਾ ਆਏ ਤਾਂ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਵੱਖਰੀ ਕਮੇਟੀ ਦੇ ਸਮੱਰਥਕ ਪੁਲਸ ਨਾਲ ਹੱਥੋਪਾਈ ਹੁੰਦੇ ਵੀ ਦੇਖੇ ਗਏ। ਪੁਲਸ ਨੇ ਹੰਗਾਮਾ ਕਰ ਰਹੇ ਲੋਕਾਂ ਨੂੰ ਦੌੜਾ-ਦੌੜਾ ਕੇ ਕੁੱਟਿਆ। ਪੁਲਸ ਦੇ ਸਮੁੱਚੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ ਅਤੇ ਹਾਲਾਤ ਲਗਾਤਾਰ ਤਣਾਅਗ੍ਰਸਤ ਬਣੇ ਹੋਏ ਹਨ। ਗੁਰਦੁਆਰੇ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਗਈ ਹੈ। ਭਾਰੀ ਸੁਰੱਖਿਆ ਪ੍ਰਬੰਧਾਂ ਕਾਰਨ ਵੱਖਰੀ ਕਮੇਟੀ ਦੇ ਸਮੱਰਥਕ ਗੁਰਦੁਆਰੇ 'ਚ ਦਾਖਲ ਨਹੀਂ ਹੋ ਸਕੇ। ਵੱਖਰੀ ਕਮੇਟੀ ਨੇ ਅੱਜ ਕੁਰੂਕਸ਼ੇਤਰ 'ਚ ਹਰਿਆਣਾ ਦੇ ਸਿੱਖਾਂ ਨੂੰ ਬੁਲਾਇਆ ਸੀ ਅਤੇ ਗੁਰਦੁਆਰੇ 'ਤੇ ਕਬਜ਼ਾ ਕਰਨ ਦੀ ਪੂਰੀ ਤਿਆਰੀ ਕੀਤੀ ਸੀ।rnਏਸੇ ਦੌਰਾਨ ਵੱਖਰੀ ਗੁਰਦੁਆਰਾ ਕਮੇਟੀ ਕੈਥਲ ਦੇ ਗੋਲਾਚੀਨਾ ਦੇ ਇਤਿਹਾਸਕ ਗੁਰਦੁਆਰੇ 'ਤੇ ਕਬਜ਼ਾ ਕਰਨ 'ਚ ਕਾਮਯਾਬ ਹੋ ਗਈ ਹੈ। ਵੱਖਰੀ ਕਮੇਟੀ ਦੇ ਸਮੱਰਥਕਾਂ ਨੇ ਗੁਰਦੁਆਰੇ 'ਚ ਮੌਜੂਦ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਮੁਲਾਜ਼ਮਾਂ ਨੂੰ ਉੱਥੋਂ ਭਜਾ ਦਿੱਤਾ ਅਤੇ ਗੁਰਦੁਆਰੇ 'ਤੇ ਕਬਜ਼ਾ ਕਰ ਲਿਆ।