ਭਾਰਤ ਨਾਲ ਮਾੜੇ ਸੰਬੰਧਾਂ ਤੋਂ ਦੁਖੀ ਹਨ ਨਵਾਜ਼ ਸ਼ਰੀਫ਼

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅਫ਼ਸੋਸ ਪ੍ਰਗਟ ਕੀਤਾ ਹੈ ਕਿ ਪਾਕਿਸਤਾਨ ਨੇ ਆਪਣੇ ਪ੍ਰਮੁੱਖ ਗਵਾਂਢੀ ਦੇਸ਼ ਭਾਰਤ ਨਾਲ ਸੰਬੰਧ ਖ਼ਰਾਬ ਰੱਖੇ ਹਨ। ਸ਼ਰੀਫ਼ ਨੇ ਕਿਹਾ ਕਿ ਹੁਣ ਉਨ੍ਹਾਂ ਨਾਲ ਚੰਗੇ ਸੰਬੰਧ ਬਣਾਉਣ ਦਾ ਸਮਾਂ ਹੈ।rnਕੌਮੀ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਦਿਆ ਸ਼ਰੀਫ਼ ਨੇ ਗ਼ੈਰ-ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾ ਦੇ ਮੁਲਕ ਦੇ ਆਪਣੇ ਗਵਾਂਢੀ ਨਾਲ ਚੰਗੇ ਸੰਬੰਧ ਨਹੀਂ ਹਨ। ਇਸ ਸੰਮੇਲਨ 'ਚ ਮੰਤਰੀ, ਮੁੱਖ ਮੰਤਰੀ, ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂ, ਫ਼ੌਜ ਮੁਖੀ ਜਨਰਲ ਰਹੀਲ ਸ਼ਰੀਫ਼ ਅਤੇ ਆਈ ਐੱਸ ਆਈ ਦੇ ਮੁਖੀ ਲੈਫ਼ਟੀਨੈਂਟ ਜਨਰਲ ਜਹੀਰੁਲ ਇਸਲਾਮ ਸਮੇਤ ਕਈ ਫ਼ੌਜੀ ਅਫ਼ਸਰ ਵੀ ਸ਼ਾਮਲ ਸਨ।rnਪ੍ਰਧਾਨ ਮੰਤਰੀ ਨੇ ਭਾਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਗਵਾਂਢੀ ਮੁਲਕ ਨਾਲ ਚੰਗੇ ਸੰਬੰਧ ਬਣਾਉਣ ਦਾ ਸਮਾਂ ਹੈ। ਉਨ੍ਹਾ ਆਸ ਪ੍ਰਗਟ ਕੀਤੀ ਕਿ ਵਿਦੇਸ਼ ਸਕੱਤਰਾਂ ਦੀ ਮੀਟਿੰਗ ਨਾਲ ਸੰਬੰਧਾਂ ਨੂੰ ਅੱਗੇ ਵਧਾਉਣ 'ਚ ਮਦਦ ਮਿਲੇਗੀ। ਸ਼ਰੀਫ਼ ਨੇ ਨਾਲ ਹੀ ਕਿਹਾ ਕਿ ਪਾਕਿਸਤਾਨ ਆਪਣੇ ਗਵਾਂਢੀ ਅਫ਼ਗਾਨਿਸਤਾਨ ਨਾਲ ਵੀ ਸੰਬੰਧ ਸੁਧਾਰਨਾ ਚਾਹੁੰਦਾ ਹੈ। ਉਨ੍ਹਾ ਆਸ ਪ੍ਰਗਟ ਕੀਤੀ ਕਿ ਉਸ ਦੇਸ਼ ਦੀ ਨਵੀਂ ਲੀਡਰਸ਼ਿਪ ਉਨ੍ਹਾ ਨਾਲ ਸਹਿਯੋਗ ਕਰੇਗੀ। ਨਵਾਜ਼ ਸ਼ਰੀਫ਼ ਨੇ ਨਰਮਪੰਥੀ ਧਾਰਮਕ ਆਗੂ ਤਾਹਿਰ ਉਲ ਕਾਦਰੀ ਦੀ ਆਲੋਚਨਾ ਵੀ ਨੀਤੀ, ਜੋ ਕਿ ਵਿਰੋਧ ਦੀ ਲਹਿਰ 'ਚ ਸਰਕਾਰ ਨੂੰ ਚੁਣੌਤੀ ਦਿੰਦੇ ਰਹੇ ਹਨ। ਇਸ ਦੇ ਫਲਸਰੂਪ ਪੰਜਾਬ 'ਚ ਪੁਲਸ ਨਾਲ ਝੜਪਾਂ ਹੋਈਆਂ। ਸ਼ਰੀਫ਼ ਨੇ ਸਾਬਕਾ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖਾਨ ਨੂੰ ਸ਼ਾਂਤੀ ਪ੍ਰਸਤਾਵ ਦਿੰਦਿਆਂ ਕਿਹਾ ਕਿ ਉਹ ਕੁਝ ਚੋਣ ਖੇਤਰਾਂ 'ਚ ਵੋਟਾਂ ਦੀ ਗਿਣਤੀ ਮੁੜ ਕਰਵਾ ਕੇ ਹੇਰਾਫੇਰੀ ਦੇ ਦੋਸ਼ਾਂ ਦਾ ਨਿਪਟਾਰਾ ਕਰਨ ਲਈ ਤਿਆਰ ਹਨ। ਸ੍ਰੀ ਖਾਨ ਨੇ ਪਿਛਲੇ ਸਾਲ ਹੋਈਆਂ ਚੋਣਾਂ 'ਚ ਕÎਥਿਤ ਹੇਰਾਫੇਰੀ ਦੇ ਵਿਰੋਧ 'ਚ 14 ਅਗਸਤ ਨੂੰ ਇਸਲਾਮਬਾਦ 'ਚ ਇੱਕ ਵਿਸ਼ਾਲ ਰੈਲੀ ਦਾ ਸੱਦਾ ਦਿੱਤਾ ਹੈ। ਇਹਨਾਂ ਚੋਣਾਂ 'ਚ ਨਵਾਜ਼ ਸ਼ਰੀਫ਼ ਸੱਤਾ 'ਚ ਆਏ ਸਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਦਾ ਆਰਥਕ ਨਜ਼ਰੀਆ ਬਦਲ ਰਿਹਾ ਹੈ ਅਤੇ ਉਨ੍ਹਾ ਦੇਸ਼ 'ਚ ਵਿਆਪਕ ਊਰਜਾ ਸੰਕਟ ਅਤੇ ਅੱਤਵਾਦ ਨਾਲ ਸਿੱਝਣ ਦਾ ਵਾਅਦਾ ਕੀਤਾ ਹੈ। ਇਸ ਤੋਂ ਬਾਅਦ ਫ਼ੌਜੀ ਲੀਡਰਸ਼ਿਪ ਨੇ ਸਿਆਸੀ ਆਗੂਆਂ ਨੂੰ ਉੱਤਰੀ ਵਜ਼ੀਰਸਤਾਨ ਦੇ ਕਬਾਇਲੀ ਇਲਾਕੇ 'ਚ ਅੱਤਵਾਦੀਆਂ ਵਿਰੁੱਧ ਚਲਾਏ ਜਾ ਰਹੇ ਅਪਰੇਸ਼ਨ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ। ਸ਼ਾਂਤੀ ਵਾਰਤਾ ਟੁੱਟਣ ਤੋਂ ਬਾਅਦ ਫ਼ੌਜ ਨੇ ਅੱਤਵਾਦੀਆਂ ਦੇ ਇਸ ਇਲਾਕੇ 'ਚ ਸਫ਼ਾਏ ਲਈ 15 ਜੂਨ ਨੂੰ ਅਪਰੇਸ਼ਨ ਸ਼ੁਰੂ ਕੀਤਾ ਸੀ।