ਰਕੀਬੁਲ ਦੇ ਕਬੂਲਨਾਮੇ ਕਾਰਨ ਕਈ ਰਾਜਾਂ ਦੇ ਅਫਸਰਾਂ, ਜੱਜਾਂ ਦੀ ਜਾਨ ਮੁੱਠ 'ਚ

ਨਿਸ਼ਾਨੇਬਾਜ਼ ਤਾਰਾ ਸ਼ਾਹਦੇਵ ਮਾਮਲੇ 'ਚ ਰਣਜੀਤ ਕੋਹਲੀ ਉਰਫ ਰਕੀਬੁਲ ਹਸਨ ਦੇ ਕਬੂਲਨਾਮੇ ਨਾਲ ਝਾਰਖੰਡ ਸਮੇਤ ਦੇਸ਼ ਦੇ ਕਈ ਰਾਜਾਂ ਦੇ ਅਧਿਕਾਰੀਆਂ, ਜੱਜਾਂ ਤੇ ਸਿਆਸਤਦਾਨਾਂ ਦੀ ਜਾਨ ਮੁੱਠ 'ਚ ਆ ਗਈ ਹੈ।rnਰਕੀਬੁਲ ਨੇ ਪੁਲਸ ਰਿਮਾਂਡ ਦੌਰਾਨ ਕਈ ਅਧਿਕਾਰੀਆਂ ਦੇ ਨਾਲ-ਨਾਲ 6 ਜੱਜਾਂ ਨਾਲ ਆਪਣੇ ਸੰਬੰÎਧਾਂ ਦਾ ਖੁਲਾਸਾ ਕੀਤਾ। ਪੁਲਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਉਥੋਂ 36 ਸਿਮ ਕਾਰਡਾਂ ਸਮੇਤ ਕਈ ਵੀ ਆਈ ਪੀ ਲਾਈਟਾਂ ਮਿਲੀਆਂ ਹਨ। ਉਸ ਨੇ ਆਪਣੇ ਕੰਮ ਕਰਨ ਦਾ ਵੀ ਖੁਲਾਸਾ ਕੀਤਾ। ਪੁਲਸ ਨੇ ਵੀ 2-3 ਨੁਕਤਿਆਂ 'ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ 'ਚ ਵੱਡੇ ਅਧਿਕਾਰੀਆਂ ਨਾਲ ਸੰਬੰਧ, ਸੈਕਸ ਰੈਕੇਟ ਅਤੇ ਪੈਸਿਆਂ ਦਾ ਨਜਾਇਜ਼ ਲੈਣ-ਦੇਣ ਪ੍ਰਮੁੱਖ ਹੈ।rnਪੁਲਸ ਰਿਮਾਂਡ ਦੇ ਆਖਰੀ ਦਿਨ ਜਦ ਰਕੀਬੁਲ ਦੀ ਮੌਜੂਦਗੀ 'ਚ ਉਸ ਦੇ ਘਰ 'ਬਲੇਅਰ ਅਪਾਰਟਮੈਂਟ' ਦੀ ਤਲਾਸ਼ੀ ਲਈ ਗਈ ਤਾਂ ਉਥੋਂ 36 ਸਿਮ ਕਾਰਡ, 15 ਮੋਬਾਇਲ ਫੋਨ, ਇੱਕ ਪ੍ਰੋਜੈਕਟਰ, 3 ਲੈਪਟਾਪ, ਇੱਕ ਪੈੱਨ ਡਰਾਈਵ, ਦੋ ਕੰਪਿਊਟਰ, ਚਾਰ ਪ੍ਰਿੰਟਰ, ਦੋ ਏਅਰ ਗੰਨ, ਵੀ ਆਈ ਪੀ ਗੱਡੀਆਂ 'ਤੇ ਲੱਗਣ ਵਾਲੀਆਂ ਪੀਲੀਆਂ ਲਾਈਟਾਂ, ਸ਼ਾਦੀ ਦੀ ਸੀ ਡੀ ਸਕੈਨਰ ਅਤੇ ਅਦਾਲਤ ਨਾਲ ਜੁੜੇ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ।rnਰਾਂਚੀ ਦੇ ਐੱਸ ਐੱਸ ਪੀ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਰਕੀਬੁਲ ਦੇ ਅਸ਼ੋਕ ਵਿਹਾਰ ਸਥਿਤ ਕਿਰਾਏ ਦੇ ਮਕਾਨ ਦੀ ਵੀ ਤਲਾਸ਼ੀ ਲਈ ਗਈ ਹੈ। ਰਕੀਬੁਲ ਉਰਫ ਰਣਜੀਤ ਨੇ ਪੁਲਸ ਸਾਹਮਣੇ ਕਈ ਹੈਰਾਨ ਕਰ ਦੇਣ ਵਾਲੇ ਨਾਵਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ 'ਚ 6 ਜੱਜ, ਅਫਸਰ ਅਤੇ ਆਗੂ ਸ਼ਾਮਲ ਹਨ। ਉਸ ਕੋਲੋਂ ਬਰਾਮਦ ਦੋ ਫੋਨ ਬਿਹਾਰ ਦੇ ਇੱਕ ਸੈਸ਼ਨ ਜੱਜ ਦੇ ਨਾਂਅ 'ਤੇ ਹਨ। ਇਸੇ ਦੌਰਾਨ ਤਾਰਾ ਸ਼ਾਹਦੇਵ ਮਾਮਲੇ 'ਚ ਆਪਣਾ ਨਾਂਅ ਆਉਣ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਇੰਦਰ ਸਿੰਘ ਨਾਮਧਾਰੀ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। ਨਾਮਧਾਰੀ ਨੇ ਕਿਹਾ ਕਿ ਮੀਡੀਆ ਇਸ ਗੱਲ ਨੂੰ ਹਵਾ ਦੇ ਰਿਹਾ ਹੈ, ਪਰ ਮੇਰਾ ਰਣਜੀਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਾਮਧਾਰੀ ਨੇ ਰਣਜੀਤ ਨਾਲ ਆਪਣੇ ਸੰਬੰਧਾਂ ਬਾਰੇ ਇੱਕ ਸਫੇ ਦਾ ਨੋਟ ਜਾਰੀ ਕੀਤਾ ਹੈ। ਇਸ ਵਿੱਚ ਮੁਲਾਕਾਤ ਤੋਂ ਲੈ ਕੇ ਇੱਕ ਮਾਮਲੇ ਦੀ ਪੈਰਵੀ ਕਰਵਾਉਣ ਤੱਕ ਦੀਆਂ ਗੱਲਾਂ ਹਨ। ਰਣਜੀਤ ਉਰਫ ਰਕੀਬੁਲ ਨੇ ਝਾਰਖੰਡ ਪੁਲਸ ਦੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਸ ਦੇ 6 ਜੱਜਾਂ ਨਾਲ ਨਜ਼ਦੀਕੀ ਸੰਬੰਧ ਰਹੇ ਹਨ। ਸੂਤਰਾਂ ਅਨੁਸਾਰ ਰਣਜੀਤ ਨੇ ਪੁਲਸ ਨੂੰ ਦੱਸਿਆ ਕਿ ਜਿਹੜੇ ਜੱਜਾਂ ਨਾਲ ਉਸ ਦੇ ਨਜ਼ਦੀਕੀ ਸੰਬੰਧ ਸਨ, ਉਨ੍ਹਾਂ ਵਿੱਚੋਂ ਇੱਕ ਦਿੱਲੀ ਦਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਪੁਲਸ ਨੇ ਰਣਜੀਤ ਦੇ ਕਬਜ਼ੇ 'ਚੋਂ ਜਿਹੜੇ 6 ਮੋਬਾਇਲ ਫੋਨ ਬਰਾਮਦ ਕੀਤੇ ਹਨ, ਉਨ੍ਹਾਂ 'ਚੋਂ ਦੋ ਮੋਬਾਇਲ ਫੋਨ ਬਿਹਾਰ ਦੇ ਇੱਕ ਸੈਸ਼ਨ ਜੱਜ ਦੇ ਨਾਂਅ 'ਤੇ ਹਨ। ਜ਼ਿਕਰਯੋਗ ਹੈ ਕਿ ਪੀੜਤਾ ਤਾਰਾ ਸ਼ਾਹਦੇਵ ਨੇ ਦੋਸ਼ ਲਾਇਆ ਕਿ ਰਕੀਬੁਲ ਦੇ ਘਰ ਅਕਸਰ ਹੀ ਅਦਾਲਤ ਦੀਆਂ ਸੰਵੇਦਨਸ਼ੀਲ ਫਾਈਲਾਂ ਆਉਂਦੀਆਂ ਸਨ ਅਤੇ ਉਹ ਜੱਜਾਂ ਨੂੰ ਮੈਨੇਜ ਕਰਕੇ ਵੱਡੇ ਮਾਮਲਿਆਂ 'ਚ ਵੀ ਜ਼ਮਾਨਤ ਕਰਵਾ ਲੈਂਦਾ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨੇ ਕਿਸੇ ਵੱਡੇ ਮਾਮਲੇ 'ਚ ਇੰਦਰ ਸਿੰਘ ਨਾਮਧਾਰੀ ਦੀ ਜ਼ਮਾਨਤ ਕਰਵਾਈ ਸੀ, ਜਿਸ ਨੂੰ ਸਭ ਨਾਮੁਮਕਿਨ ਮੰਨਦੇ ਸਨ। ਵਰਨਣਯੋਗ ਹੈ ਕਿ ਰਾਂਚੀ ਹਾਈ ਕੋਰਟ ਦੇ ਇੱਕ ਰਜਿਸਟਰਾਰ ਮੁਸ਼ਤਾਕ ਅਹਿਮਦ ਨੂੰ ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਤਾਰਾ ਸ਼ਾਹਦੇਵ ਨੇ ਮੁਸ਼ਤਾਕ 'ਤੇ ਕਈ ਗੰਭੀਰ ਦੋਸ਼ ਲਾਏ ਹਨ। ਆਪਣੇ ਬਿਆਨ ਵਿੱਚ ਤਾਰਾ ਨੇ ਕਿਹਾ ਸੀ ਕਿ ਰਣਜੀਤ ਕੋਹਲੀ ਉਰਫ ਰਕੀਬੁਲ ਨਾਲ ਵਿਆਹ ਕਰਾਉਣ ਲਈ ਮੁਸ਼ਤਾਕ ਨੇ ਉਸ 'ਤੇ ਦਬਾਅ ਪਾਇਆ ਸੀ। ਇਸੇ ਦੌਰਾਨ ਤਾਰਾ ਸ਼ਾਹਦੇਵ ਨੇ ਦੋਸ਼ ਲਾਇਆ ਹੈ ਕਿ ਰਣਜੀਤ ਦੇ ਝਾਰਖੰਡ ਦੇ ਕੁਝ ਮੰਤਰੀਆਂ ਅਤੇ ਅਫਸਰਾਂ ਨਾਲ ਨੇੜਲੇ ਸੰਬੰਧ ਹਨ। ਉਨ੍ਹਾ ਕਿਹਾ ਕਿ ਝਾਰਖੰਡ ਦੇ ਮੰਤਰੀ ਸੁਰੇਸ਼ ਪਾਸਵਾਨ ਨਾਲ ਤਾਂ ਉਸ ਦੇ ਬੇਹੱਦ ਨਜ਼ਦੀਕੀ ਸੰਬੰਧ ਹਨ।rnਉਸ ਨੇ ਕਿਹਾ ਕਿ ਰਣਜੀਤ ਕਿਸੇ ਵਿਅਕਤੀ ਨੂੰ ਫੋਨ 'ਤੇ ਸਰਕਾਰ ਆਖਦਾ ਸੀ ਅਤੇ ਉਸ ਤੋਂ ਹਦਾਇਤਾਂ ਲੈਂਦਾ ਸੀ, ਪਰ ਉਸ ਨੂੰ ਪਤਾ ਨਹੀਂ ਕਿ ਇਹ ਵਿਅਕਤੀ ਕੌਣ ਹੈ। ਉਸ ਨੇ ਸ਼ੱਕ ਪ੍ਰਗਟਾਇਆ ਕਿ ਰਣਜੀਤ ਹਵਾਲਾ ਅਤੇ ਸੈਕਸ ਰੈਕੇਟ 'ਚ ਸ਼ਾਮਲ ਹੈ। ਐੱਸ ਐੱਸ ਪੀ ਨੇ ਕਿਹਾ ਕਿ ਪੁਲਸ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਜੇ ਲੋੜ ਪਈ ਤਾਂ ਉਸ ਦਾ ਨਾਰਕੋ ਟੈੱਸਟ ਵੀ ਕਰਵਾਇਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਜਾਂਚ 'ਚ ਉਸ ਦੇ ਝਾਰਖੰਡ ਅਤੇ ਬਿਹਾਰ ਦੇ ਕਈ ਜੱਜਾਂ ਅਤੇ ਪੁਲਸ ਅਧਿਕਾਰੀਆਂ ਨਾਲ ਸੰਬੰਧਾਂ ਦਾ ਖੁਲਾਸਾ ਹੋਇਆ ਹੈ।rnਉਨ੍ਹਾ ਕਿਹਾ ਕਿ ਜਿਵੇਂ-ਜਿਵੇਂ ਪੁਲਸ ਜਾਂਚ ਦਾ ਦਾਇਰਾ ਵਧ ਰਿਹਾ ਹੈ, ਰਣਜੀਤ ਦੇ ਵੱਡੇ ਲੋਕਾਂ ਨਾਲ ਸੰਪਰਕਾਂ ਬਾਰੇ ਜਾਣਕਾਰੀ ਮਿਲ ਰਹੀ ਹੈ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਆਪਣੇ ਸੰਪਰਕਾਂ ਦੀ ਵਰਤੋਂ ਉਹ ਅਦਾਲਤਾਂ 'ਚ ਚੱਲ ਰਹੇ ਮਾਮਲਿਆਂ ਨੂੰ ਮੈਨੇਜ ਕਰਨ ਲਈ ਵੀ ਕਰਦਾ ਸੀ।