ਅਮਰੀਕਾ ਨੇ ਏਦਾਂ ਟਿਕਾਣੇ ਲਾਈ ਲਾਦੇਨ ਦੀ ਲਾਸ਼

ਪਾਕਿਸਤਾਨ ਦੇ ਐਬਟਾਬਾਦ 'ਚ ਅਮਰੀਕੀ ਸਪੈਸ਼ਲ ਫੋਰਸ ਵੱਲੋਂ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ ਉਸ ਦੀ ਲਾਸ਼ ਨੂੰ ਜਿਸ ਕਾਲੇ ਬੈਗ 'ਚ ਰੱਖ ਕੇ ਡੁਬੋਇਆ ਗਿਆ, ਉਸ ਦੇ ਅੰਦਰ 300 ਪਾਊਂਡ (ਕਰੀਬ 136 ਕਿਲੋ) ਵਜ਼ਨ ਦੇ ਲੋਹੇ ਦੇ ਸੰਗਲ ਵੀ ਰੱਖੇ ਗਏ ਸਨ।rnਸੀ ਆਈ ਏ ਦੇ ਸਾਬਕਾ ਡਾਇਰੈਕਟਰ ਅਤੇ ਸਾਬਕਾ ਰੱਖਿਆ ਮੰਤਰੀ ਲਿਓਨ ਪੇਨੇਟਾ ਨੇ ਦੱਸਿਆ ਕਿ ਦੁਨੀਆ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਓਸਾਮਾ ਨੂੰ ਗੋਲੀ ਮਾਰੇ ਜਾਣ ਤੋਂ ਬਾਅਦ ਤੈਅਸ਼ੁਦਾ ਢੰਗ ਨਾਲ ਉਸ ਦੀ ਲਾਸ਼ ਸਮੁੰਦਰ 'ਚ ਦਫ਼ਨਾਉਣ ਲਈ ਬੇੜਾ ਯੂ ਐਸ ਐਸ ਕਾਲਰ ਵਿਨਸਨ ਤੱਕ ਲਿਜਾਇਆ ਗਿਆ ਸੀ। ਪੇਨੇਟਾ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਬਿਨ ਲਾਦੇਨ ਦੀ ਲਾਸ਼ ਨੂੰ ਮੁਸਲਿਮ ਰਸਮਾਂ ਅਨੁਸਾਰ ਦਫ਼ਨਾਉਣ ਦੀ ਤਿਆਰੀ ਕੀਤੀ ਗਈ।rnਲਾਸ਼ ਨੂੰ ਸਫੇਦ ਚਾਦਰ ਨਾਲ ਢੱਕਿਆ ਗਿਆ। ਅਰਬੀ 'ਚ ਅੰਤਮ ਪ੍ਰਾਰਥਨਾ ਹੋਈ ਅਤੇ ਫਿਰ ਕਾਲੇ ਰੰਗ ਦੇ ਭਾਰੀ ਬਕਸੇ 'ਚ ਰੱਖਿਆ ਗਿਆ। ਇਸ ਦੇ ਨਾਲ ਹੀ ਤਿੰਨ ਸੌ ਪਾਊਂਡ ਲੋਹੇ ਦੇ ਸੰਗਲਾਂ ਨੂੰ ਉਸ ਦੇ ਅੰਦਰ ਰੱਖਿਆ ਗਿਆ, ਜਿਸ ਤੋਂ ਪੱਕਾ ਹੋ ਸਕੇ ਕਿ ਲਾਸ਼ ਡੁੱਬ ਜਾਏ।rnਥਾਂ ਦਾ ਹਵਾਲਾ ਦੇਂਦਿਆਂ ਪੇਨੇਟਾ ਨੇ ਲਿਖਿਆ ਹੈ ਕਿ ਬੈਗ 'ਚ ਰੱਖੀ ਲਾਸ਼ ਨੂੰ ਜਹਾਜ਼ 'ਤੇ ਪਏ ਇੱਕ ਸਫ਼ੇਦ ਮੇਜ਼ 'ਤੇ ਰੱਖਿਆ ਗਿਆ।rnਇਸ ਤੋਂ ਬਾਅਦ ਲਾਸ਼ ਨੂੰ ਸਮੁੰਦਰ 'ਚ ਛੱਡ ਦਿੱਤਾ ਗਿਆ। ਇਹ ਬਹੁਤ ਭਾਰਾ ਸੀ। ਮੇਜ਼ ਵੀ ਡਿੱਗ ਗਿਆ, ਜਿਵੇਂ ਹੀ ਲਾਸ਼ ਡੁੱਬੀ ਮੇਜ਼ ਪਾਣੀ ਦੇ ਉੱਪਰ ਆ ਗਿਆ।