ਬਸਪਾ ਤੋਂ ਖੁੱਸੇਗਾ ਕੌਮੀ ਪਾਰਟੀ ਦਾ ਦਰਜਾ

ਮਾਇਆਵਤੀ ਦੀ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਕੌਮੀ ਪਾਰਟੀ ਦਾ ਦਰਜਾ ਖੁੱਸ ਸਕਦਾ ਹੈ। ਬਸਪਾ ਹਰਿਆਣਾ ਅਤੇ ਮਹਾਂਰਾਸ਼ਟਰ 'ਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਕੋਈ ਵੱਡੀ ਜਿੱਤ ਹਾਸਲ ਨਹੀਂ ਕਰ ਸਕੀ, ਜਿਸ ਨਾਲ ਉਸ ਦਾ ਕੌਮੀ ਪਾਰਟੀ ਵੱਜੋਂ ਦਰਜਾ ਬਰਕਰਾਰ ਰਹਿ ਸਕੇ।rnਬਸਪਾ ਨੇ ਹਰਿਆਣਾ ਦੀਆਂ ਸਾਰੀਆਂ 90 ਅਤੇ ਮਹਾਂਰਾਸ਼ਟਰ ਵਿਧਾਨ ਸਭਾ ਦੀਆਂ 288 'ਚੋਂ 260 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਸਨ। ਬਸਪਾ ਨੇ ਇੱਕੋ-ਇੱਕ ਹਰਿਆਣਾ ਦੀ ਪ੍ਰਥਲਾ ਸੀਟ ਦਿੱਤੀ ਹੈ, ਜਿਥੋਂ ਪਾਰਟੀ ਦੇ ਉਮੀਦਵਾਰ ਟੇਕ ਚੰਦ ਸ਼ਰਮਾ ਨੇ ਭਾਜਪਾ ਦੇ ਉਮੀਦਵਾਰ ਨਨਪਾਲ ਨੂੰ 1179 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ, ਬਹੁਜਨ ਸਮਾਜ ਪਾਰਟੀ ਨੂੰ ਲੋਕ ਸਭਾ ਚੋਣਾਂ 'ਚ ਇੱਕ ਵੀ ਸੀਟ ਨਸੀਬ ਨਹੀਂ ਹੋਈ ਸੀ ਅਤੇ ਇਸ ਲਈ ਬਸਪਾ ਨੂੰ ਕੌਮੀ ਪਾਰਟੀ ਦਾ ਦਰਜਾ ਬਰਕਰਾਰ ਰੱਖਣ ਲਈ ਇਹਨਾਂ ਚੋਣਾਂ 'ਚ ਘੱਟੋ-ਘੱਟ ਦੋ ਸੀਟਾਂ ਜਿੱਤਣਾ ਜ਼ਰੂਰੀ ਸੀ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਚੋਣ ਕਮਿਸ਼ਨ ਨੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਪੁੱਛਿਆ ਸੀ ਕਿ ਕਿਉਂ ਨਾ ਉਨ੍ਹਾ ਦੀ ਪਾਰਟੀ ਦੀ ਕੌਮੀ ਪਾਰਟੀ ਵੱਲੋਂ ਮਾਨਤਾ ਰੱਦ ਕਰ ਦਿੱਤੀ ਜਾਵੇ। ਉਸ ਸਮੇਂ ਬਸਪਾ ਨੇ ਹਰਿਆਣਾ ਅਤੇ ਮਹਾਂਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਕੁਝ ਹੋਰ ਸਮਾਂ ਮੰਗਿਆ ਸੀ। ਕੌਮੀ ਪਾਰਟੀ ਵਜੋਂ ਮਾਨਤਾ ਖੁੱਸ ਜਾਣ ਤੋਂ ਬਾਅਦ ਬਸਪਾ ਨੂੰ ਕੁਝ ਸਹੂਲਤਾਂ ਤੋਂ ਹੱਥ ਖੋਹਣਾ ਪਵੇਗਾ, ਜਿਨ੍ਹਾ 'ਚੋਂ ਇੱਕ ਚਿੰਨ੍ਹ 'ਤੇ ਚੋਣਾ ਲੜਨਾ, ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ 'ਤੇ ਚੋਣ ਪ੍ਰਚਾਰ ਅਤੇ ਵੋਟਰ ਸੂਚੀ ਦੀ ਮੁਫ਼ਤ ਕਾਪੀ ਪ੍ਰਾਪਤ ਕਰਨ ਦਾ ਅਧਿਕਾਰ ਸ਼ਾਮਲ ਹੈ।rnਹਰਿਆਣਾ ਦੇ ਜਗਾਧਰੀ ਤੋਂ ਬਸਪਾ ਦੇ ਵਿਧਾਇਕ ਅਤੇ ਵਿਧਾਨ ਸਭਾ 'ਚ ਡਿਪਟੀ ਸਪੀਕਰ ਅਕਰਮ ਖਾਨ ਵੀ ਚੋਣ ਹਾਰ ਗਏ ਹਨ। ਬਸਪਾ ਨੂੰ ਹਰਿਆਣਾ 'ਚ ਮਹਿਜ਼ 4.4 ਫ਼ੀਸਦੀ ਵੋਟਾਂ ਮਿਲੀਆਂ। ਇਸ ਤੋਂ ਸਾਫ਼ ਹੈ ਕਿ ਦਲਿਤ ਵੋਟ ਬੈਂਕ ਨੇ ਬਸਪਾ ਤੋਂ ਕਿਨਾਰਾ ਕਰ ਲਿਆ ਹੈ। ਮਾਇਆਵਤੀ ਨੇ ਹਰਿਆਣਾ 'ਚ ਸਭ ਤੋਂ ਵੱਡਾ ਦਾਅ ਅਰਵਿੰਦ ਸ਼ਰਮਾ 'ਤੇ ਖੇਡਿਆ ਸੀ ਅਤੇ ਉਸ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਪ੍ਰਾਜੈਕਟ ਕੀਤਾ ਸੀ। ਅਰਵਿੰਦ ਸ਼ਰਮਾ ਜੁਲਾਨਾ ਅਤੇ ਯਮੁਨਾਨਗਰ ਦੋਹਾਂ ਹੀ ਸੀਟਾਂ ਤੋਂ ਚੋਣ ਹਾਰ ਗਏ।rnਮਹਾਂਰਾਸ਼ਟਰ 'ਚ ਬਸਪਾ ਦਾ ਪ੍ਰਦਰਸ਼ਨ ਬਿਲਕੁੱਲ ਨਿਰਾਸ਼ਾਜਨਕ ਰਿਹਾ। ਮਾਇਆਵਤੀ ਨੇ ਕਈ ਰੈਲੀਆਂ ਕੀਤੀਆਂ, ਪਰ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ। ਬਸਪਾ ਨੂੰ ਮਹਾਂਰਾਸ਼ਟਰ 'ਚ ਸਿਰਫ਼ 2.2 ਫ਼ੀਸਦੀ ਵੋਟਾਂ ਪਈਆਂ।