ਫੜਨਵੀਸ ਹੋਣਗੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ

ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਭਾਜਪਾ ਦੀ ਫੁੱਟ ਜੱਗ-ਜ਼ਾਹਿਰ ਹੋ ਗਈ ਹੈ। ਵਿਦਰਭ ਦੇ 44 ਭਾਜਪਾ ਵਿਧਾਇਕਾਂ ਵਿੱਚੋਂ 39 ਵਿਧਾਇਕਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ ਹੈ। ਇਹ ਵਿਧਾਇਕ ਮੰਗਲਵਾਰ ਨੂੰ ਗਡਕਰੀ ਦੇ ਘਰ ਜਾਗਪੁਰ ਗਏ ਸਨ ਅਤੇ ਉਨ੍ਹਾਂ ਨੇ ਨਾਹਰੇਬਾਜ਼ੀ ਕਰਦਿਆਂ ਗਡਕਰੀ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਸੀ। ਭਾਜਪਾ ਅੰਦਰਲੇ ਸੂਤਰਾਂ ਮੁਤਾਬਕ ਪਾਰਟੀ ਨੇ ਗਡਕਰੀ ਦੇ ਸ਼ਕਤੀ ਪ੍ਰਦਰਸ਼ਨ ਨੂੰ ਕੋਈ ਤਵੱਜੋਂ ਨਹੀਂ ਦਿੱਤੀ ਅਤੇ ਪਾਰਟੀ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਫੈਸਲਾ ਕਰ ਚੁੱਕੀ ਹੈ।rnਸੂਤਰਾਂ ਮੁਤਾਬਕ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਫੜਨਵੀਸ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਸਨ, ਪਰ ਗਡਕਰੀ ਨੇ ਆਪਣੇ ਸਮੱਰਥਕਾਂ ਰਾਹੀਂ ਦਾਅਵਾ ਪੇਸ਼ ਕਰਕੇ ਪਾਰਟੀ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਸੀ। ਮਹਾਂਰਾਸ਼ਟਰ ਭਾਜਪਾ ਦੇ ਸਾਬਕਾ ਪ੍ਰਧਾਨ ਸੁਧੀਰ ਮੁਗਟੀਵਾਰ ਨੇ ਬਿਆਨ ਤੋਂ ਬਾਅਦ ਗਡਕਰੀ ਮੁੜ ਚਰਚਾ ਵਿੱਚ ਆਏ ਸਨ। ਮੁਗਟੀਵਾਰ ਨੇ ਗਡਕਰੀ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਸੀ।rnਦਿਲਚਸਪ ਗੱਲ ਇਹ ਹੈ ਕਿ ਗਡਕਰੀ ਦੇ ਘਰ ਪਹੁੰਚੇ 34 ਵਿਧਾਇਕਾਂ ਨੇ ਪਹਿਲਾਂ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ ਸੀ। ਇਨ੍ਹਾਂ ਵਿੱਚ 28 ਪਹਿਲੀ ਵਾਰੀ ਵਿਧਾਇਕ ਬਣੇ ਹਨ। ਵਿਦਰਭ 'ਚ ਭਾਜਪਾ ਨੂੰ ਵੱਡੀ ਜਿੱਤ ਮਿਲੀ ਸੀ। ਕੁੱਲ 62 ਸੀਟਾਂ 'ਚੋਂ ਭਾਜਪਾ ਨੇ 44 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।