ਪਾਕਿ ਵੱਲੋਂ ਬਲੈਸਟਿਕ ਮਿਜ਼ਾਈਲ ਦਾ ਤਜਰਬਾ

ਪਾਕਿਸਤਾਨ ਨੇ ਪ੍ਰਮਾਣੂ ਸਮਰੱਥ ਬਲੈਸਟਿਕ ਮਿਜ਼ਾਈਲ ਹਤਫ਼-4 ਦਾ ਸਫ਼ਲ ਤਜਰਬਾ ਕੀਤਾ ਹੈ। ਇਹ ਮਿਜ਼ਾਈਲ 900 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਦੇ ਸਮਰੱਥ ਹੈ। ਭਾਰਤ ਦੇ ਕਈ ਸ਼ਹਿਰ ਇਸ ਮਿਜ਼ਾਈਲ ਦੀ ਮਾਰ ਹੇਠਾਂ ਆਉਂਦੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਨੇ 1500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਇਸੇ ਪ੍ਰਕਾਰ ਦੀ ਮਿਜ਼ਾਈਲ ਦਾ ਸਫ਼ਲ ਤਜਰਬਾ ਕੀਤਾ ਸੀ। ਤਜਰਬਾ ਕਰਨ ਦਾ ਮੁੱਖ ਮਕਸਦ ਇੱਕ ਹਥਿਆਰ ਪ੍ਰਗਤੀ ਦੇ ਵੱਖ-ਵੱਖ ਡਿਜ਼ਾਈਨਾਂ ਅਤੇ ਤਕਨੀਕੀ ਮਾਪਦੰਡਾਂ ਦੀ ਪਰਖ ਕਰਨਾ ਹੈ। ਫ਼ੌਜ ਦੇ ਮੁਖੀ ਐਡਮਿਰਲ ਮੁਹੰਮਦ ਜਕਾਉਲਾ, ਰਣਨੀਤਕ ਯੋਜਨਾ ਵਿਭਾਗ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜੁਬੈਰ ਮਹਿਮੂਦ ਹਿਆਤ, ਫ਼ੌਜ ਦੀ ਰਣਨੀਤਕ ਦੇ ਕਮਾਂਡਰ ਤੇ ਹੋਰ ਅਧਿਕਾਰੀ ਇੰਜੀਨੀਅਰ ਇਸ ਪ੍ਰੀਖਣ ਦੇ ਗਵਾਹ ਬਣੇ। ਐਡਮਿਰਲ ਜਕੀਉਲਾ ਨੇ ਪਾਕਿਸਤਾਨ ਦੇ ਖੇਤਰ 'ਚ ਅਮਨ ਸ਼ਾਂਤੀ ਰੱਖਣ ਦੀ ਇੱਛਾ ਨੂੰ ਦੁਹਰਾਇਆ। ਰਾਸ਼ਟਰਪਤੀ ਮਾਮੂਨ ਹੁਸੈਨ ਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਸ ਸਫ਼ਲ ਤਜਰਬੇ ਦੀ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ।