ਰਾਮਪਾਲ ਦੀ ਜ਼ਮਾਨਤ ਰੱਦ, 28 ਤੱਕ ਭੇਜਿਆ ਜੇਲ੍ਹ

ਪੰਜਾਬ ਅਤੇ ਹਰਿਆਣਾ ਨੇ ਸਾਲ 2008 ਦੇ ਕਤਲ ਦੇ ਇੱਕ ਮਾਮਲੇ 'ਚ ਹਿਸਾਰ ਸਥਿਤ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ, ਜਦ ਕਿ ਹਾਈ ਕੋਰਟ ਨੇ ਅਦਾਲਤ ਦੀ ਹੱਤਕ ਦੇ ਮਾਮਲੇ 'ਚ ਰਾਮਪਾਲ ਨੂੰ 28 ਨਵੰਬਰ ਤੱਕ ਜੇਲ੍ਹ ਭੇਜ ਦਿੱਤਾ ਹੈ ਅਤੇ ਸਰਕਾਰ ਨੂੰ ਸਾਰੇ ਘਟਨਾਕ੍ਰਮ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਜ਼ਮਾਨਤ ਰੱਦ ਕਰਨ ਦੇ ਹੁਕਮ ਹਰਿਆਣਾ ਦੇ ਸਰਕਾਰੀ ਵਕੀਲ ਅਤੇ ਹਿਸਾਰ ਦੇ ਬਰਵਾਲਾ ਦੇ ਪੁਲਸ ਥਾਣੇ ਦੇ ਮੁਖੀ ਵਜੋਂ ਪੇਸ਼ ਅਰਜ਼ੀ ਤੋਂ ਤੁਰੰਤ ਬਾਅਦ ਦਿੱਤੇ, ਜਿਸ ਵਿੱਚ ਕਿਹਾ ਗਿਆ ਸੀ ਕਿ ਅਦਾਲਤ ਦੀ ਮਾਣਹਾਣੀ ਦੇ ਮਾਮਲੇ 'ਚ ਰਾਮਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਸਟਿਸ ਐੱਮ ਜੈਪਾਲ ਅਤੇ ਦਰਸ਼ਨ ਸਿੰਘ 'ਤੇ ਅਧਾਰਤ ਬੈਂਚ ਨੇ ਰਾਮਪਾਲ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਅਦਾਲਤੀ ਮਾਣਹਾਨੀ ਦੇ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣ ਤੋਂ ਨਾਕਾਮ ਰਹਿਣ ਮਗਰੋਂ ਜ਼ਮਾਨਤ ਰੱਦ ਕਰਨ ਦੇ ਮੁੱਦੇ ਦਾ ਨੋਟਿਸ ਲਿਆ ਸੀ ਅਤੇ ਬਚਾਅ ਪੱਖ, ਸਰਕਾਰ ਅਤੇ ਅਦਾਲਤ ਦੇ ਮਿੱਤਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ 18 ਨਵੰਬਰ ਲਈ ਰਾਖਵਾਂ ਰੱਖ ਲਿਆ ਸੀ। ਗੈਰ ਜ਼ਮਾਨਤੀ ਗ੍ਰਿਫਤਾਰੀ ਵਰੰਟ ਜਾਰੀ ਹੋਣ ਦੇ ਬਾਵਜੂਦ ਰਾਮਪਾਲ ਪੇਸ਼ ਹੋਣ ਤੋਂ ਟਾਲਾ ਵੱਟਦਾ ਰਿਹਾ ਅਤੇ ਆਖਰ ਹਰਿਆਣਾ ਪੁਲਸ ਨੇ ਬੁੱਧਵਾਰ ਰਾਤੀਂ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਰਾਮਪਾਲ ਵਿਰੁੱਧ ਕਤਲ, ਇਰਾਦਾ ਕਤਲ ਅਤੇ ਦੇਸ਼ ਧ੍ਰੋਹ ਦੇ ਮਾਮਲੇ ਦਰਜ ਹਨ।rnਮੈਂ ਕੁਝ ਨਹੀਂ ਕੀਤਾ : ਰਾਮਪਾਲrnਗ੍ਰਿਫਤਾਰੀ ਤੋਂ ਬਾਅਦ ਪੁਲਸ ਰਾਮਪਾਲ ਨੂੰ ਪੰਚਕੁਲਾ ਥਾਣੇ ਲੈ ਗਈ ਅਤੇ ਉਸ ਦਾ ਪੰਚਕੂਲਾ ਹਸਪਤਾਲ 'ਚ ਡਾਕਟਰੀ ਮੁਆਇਨਾ ਕਰਵਾਇਆ ਗਿਆ। ਹਸਪਤਾਲ 'ਚੋਂ ਬਾਹਰ ਨਿਕਲਦਿਆਂ ਰਾਮਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਉੱਪਰ ਲਾਏ ਗਏ ਸਾਰੇ ਦੋਸ਼ ਗਲਤ ਹਨ ਅਤੇ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਰਾਮਪਾਲ ਨੇ ਕਿਹਾ ਕਿ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ।rnਹਰਿਆਣਾ ਪੁਲਸ ਨੇ ਦਾਅਵਾ ਕੀਤਾ ਹੈ ਕਿ ਰਾਮਪਾਲ ਦੇ ਨਕਲਸੀਆਂ ਨਾਲ ਸੰਬੰਧ ਹਨ ਅਤੇ ਉਸ ਨੇ ਪੈਟਰੋਲ ਬੰਬ ਬਣਾਉਣ ਦੀ ਨਕਸਲੀਆਂ ਤੋਂ ਸਿਖਲਾਈ ਲਈ ਹੈ। ਹਰਿਆਣਾ ਪੁਲਸ ਨੇ ਅਗਸਤ 'ਚ ਮਹਾਂਵੀਰ ਸਕਲਾਨੀ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਜਾਂਚ ਤੋਂ ਬਾਅਦ ਨਕਲਸੀਆਂ ਦਾ ਕਮਾਂਡਰ ਨਿਕਲਿਆ ਸੀ। ਉਨ੍ਹਾ ਦੱਸਿਆ ਕਿ ਗ੍ਰਿਫਤਾਰੀ ਤੋਂ ਪਹਿਲਾਂ ਇਹ ਨਕਸਲੀ ਸਤਲੋਕ ਆਸ਼ਰਮ 'ਚ ਠਹਿਰਿਆ ਸੀ। ਪੁਲਸ ਮੁਤਾਬਕ ਸਕਲਾਨੀ ਨੇ ਹੀ ਆਸ਼ਰਮ ਦੇ ਕੈਂਪਸ ਨੂੰ ਕਿਲ੍ਹਾਨੁਮਾ ਬਣਾਉਣ 'ਚ ਮਦਦ ਕੀਤੀ ਸੀ।rnਰਾਮਪਾਲ ਦਾ ਬਾਈਕਾਟ ਹੋਵੇ : ਰਾਮਦੇਵrnਬਾਬਾ ਰਾਮਦੇਵ ਨੇ ਬੜੇ ਸਖਤ ਸ਼ਬਦਾਂ 'ਚ ਸੰਤ ਰਾਮਪਾਲ ਦੀ ਨਿੰਦਿਆ ਕੀਤੀ। ਉਨ੍ਹਾ ਕਿਹਾ ਕਿ ਭਾਰਤ ਦੇ ਸਾਧੂਆਂ, ਸੰਤਾਂ ਅਤੇ ਯੋਗੀਆਂ ਦੀ ਇਕ ਬਹੁਤ ਹੀ ਪ੍ਰੰਪਰਾ ਰਹੀ ਹੈ ਅਤੇ ਉਨ੍ਹਾਂ 'ਚ ਹਿੰਸਾ, ਝੂਠ ਅਤੇ ਫਰੇਬ ਲਈ ਕੋਈ ਥਾਂ ਨਹੀਂ ਹੈ। ਉਨ੍ਹਾ ਕਿਹਾ ਕਿ ਰਾਮਪਾਲ ਵਰਗੇ ਜਿਹੜੇ ਲੋਕ ਸੱਭਿਆਚਾਰ ਨੂੰ ਦੂਸ਼ਿਤ ਕਰ ਰਹੇ ਹਨ, ਉਹਨਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।rnਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਦੇ ਹਰਿਆਣਾ ਸਰਕਾਰ ਦੇ ਸਿੰਚਾਈ ਮਹਿਕਮੇ ਦੀ ਜੂਨੀਅਰ ਇੰਜੀਨੀਅਰ ਦੀ ਨੌਕਰੀ ਕਰਨ ਵਾਲਾ ਰਾਮਪਾਲ ਸਰਕਾਰ ਅਤੇ ਸਿਸਟਮ ਨੂੰ ਹਿਲਾ ਕੇ ਰੱਖ ਦੇਵੇਗਾ ਅਤੇ ਕਾਨੂੰਨ ਅਤੇ ਅਦਾਲਤ ਨੂੰ ਚੁਣੌਤੀ ਦੇਵੇਗਾ।