ਮਿਊਂਸਪਲ ਕਮੇਟੀ ਚੋਣਾਂ ਜਲਦ : ਬਾਦਲ

ਪੰਜਾਬ ਵਿੱਚ ਮਿਊਂਸਪਲ ਕਮੇਟੀਆਂ ਦੀਆਂ ਚੋਣਾਂ ਜਲਦੀ ਹੀ ਕਰਵਾਈਆਂ ਜਾਣਗੀਆਂ । ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਤਲਵੰਡੀ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਜਿੱਤ ਤੋਂ ਬਾਅਦ ਆਪਣੇ ਚੌਥੇ ਗੇੜ ਦੇ ਧੰਨਵਾਦੀ ਦੌਰੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵੀ ਅਕਾਲੀ-ਭਾਜਪਾ ਗਠਜੋੜ ਮਿਲ ਕੇ ਲੜੇਗਾ। ਇਸ ਮੌਕੇ ਮੁੱਖ ਮੰਤਰੀ ਨੇ ਸੁਖਲੱਧੀ, ਬਾਘਾ, ਮਾਨਵਾਲਾ, ਮੱਲਵਾਲਾ, ਦੁਨੇਵਾਲਾ, ਸੇ ਭਾਗਵਾਨਗੜ੍ਹ ਅਤੇ ਕਮਾਲੂ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤੇ । ਸੰਗਤ ਦਰਸ਼ਨ ਦੌਰਾਨ ਉਨ੍ਹਾਂ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਦੇ ਗੱਫੇ ਦਿੱਤੇ। ਪੰਚਾਇਤਾਂ ਵੱਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਗਏ।rnਮੁੱਖ ਮੰਤਰੀ ਨੇ ਮੰਗ ਪੱਤਰਾਂ ਵਿੱਚ ਲਿਖੀਆਂ ਹੋਈਆਂ ਮੰਗਾਂ ਨੂੰ ਮੌਕੇ 'ਤੇ ਹੀ ਪੂਰਾ ਕੀਤਾ। ਇਸ ਮੌਕੇ ਉਨ੍ਹਾ ਐਲਾਨ ਕਰਦਿਆਂ ਕਿਹਾ ਕਿ ਸਰਾਕਰ ਦਾ ਮੁੱਖ ਉਦੇਸ਼ ਹਰੇਕ ਵਿਅਕਤੀ ਦੀ ਆਰਥਿਕ ਅਜ਼ਾਦੀ ਯਕੀਨੀ ਬਣਾਉਣਾ ਹੈ। ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਨੌਜਵਾਨਾਂ ਨੂੰ ਹੁਨਰਾਂ ਦੀ ਸਿਖਲਾਈ ਦੇਣ ਲਈ ਸਰਕਾਰ ਵੱਲੋਂ ਹੁਨਰ ਦੇ ਵਿਕਾਸ ਲਈ ਬਹੁਮੰਤਵੀ ਪ੍ਰੋਗਰਾਮ ਅਮਲ ਵਿੱਚ ਲਿਆਂਦਾ ਹੈ।rnਇਸ ਮੌਕੇ ਉਨ੍ਹਾਂ ਸਮੁੱਚੀ ਕਾਰਜ ਪ੍ਰਣਾਲੀ ਵਿੱਚ ਪ੍ਰਾਦਰਸ਼ਤਾ ਲਿਆਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਲਈ ਆਉਂਦੀਆਂ ਗਰਾਂਟਾਂ ਅਤੇ ਖਰਚੇ ਦੇ ਹਿਸਾਬ-ਕਿਤਾਬ ਨੂੰ ਬੋਰਡਾਂ 'ਤੇ ਪ੍ਰਦਰਸ਼ਤ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਨੀਲੇ ਕਾਰਡ ਧਾਰਕਾਂ ਦੇ ਘਰਾਂ ਦੇ ਬਾਹਰ ਵੇਰਵੇ ਅੰਕਿਤ ਕੀਤੇ ਜਾਣਗੇ। ਨੀਲੇ ਕਾਰਡ ਬਣਾਉਣ ਸਮੇਂ ਜਿਹੜੀਆਂ ਉੂਣਤਾਈਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਛੇਤੀ ਹੀ ਦੂਰ ਕੀਤਾ ਜਾਵੇਗਾ।rnਉਨ੍ਹਾਂ ਨੇ ਨੀਲੇ ਕਾਰਡਾਂ, ਪੈਨਸ਼ਨਾਂ, ਪਖਾਨਿਆਂ ਅਤੇ ਕੱਚੇ ਮਕਾਨਾਂ ਦੇ ਸਰਵੇ ਇਕ ਮਹੀਨੇ ਦੇ ਅੰਦਰ-ਅੰਦਰ ਕਰਨ ਦੇ ਨਿਰਦੇਸ਼ ਵੀ ਦਿੱਤੇ। ਸੂਬੇ ਵਿੱਚ ਦਲਿਤ ਭਾਈਚਾਰੇ ਦੇ ਵਿਕਾਸ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆ ਗਲੀਆਂ ਨਾਲੀਆਂ ਪੱਕੀਆਂ ਕਰਨ, ਕੱਚੇ ਮਕਾਨ ਪੱਕੇ ਕਰਨ, ਪਖਾਨਿਆਂ ਦਾ ਨਿਰਮਾਨ ਅਤੇ ਧਰਮਸ਼ਾਲਾਵਾਂ ਦਾ ਨਿਰਮਾਣ ਨਿਸ਼ਚਿਤ ਸਮੇਂ ਵਿੱਚ ਕਰਨ ਦੇ ਵੀ ਨਿਰਦੇਸ਼ ਦਿੱਤੇ।rnਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਬਸੰਤ ਗਰਗ, ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ, ਡੀ.ਆਈ.ਜੀ. ਅਮਰ ਸਿੰਘ ਚਾਹਲ, ਜ਼ਿਲ੍ਹਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ, ਸੀਨੀਅਰ ਅਕਾਲੀ ਆਗੂ ਜਗਦੀਸ਼ ਸਿੰਘ ਸਿੱਧੂ ਦੁਨੇਵਾਲਾ, ਹਰਚਰਨ ਸਿੰਘ ਸਿੱਧੂ ਪ੍ਰਧਾਨ, ਡਾ ਬਿੰਦਰ ਸਿੰਘ, ਹਰਗੋਬਿੰਦ ਸਿੰਘ ਚਹਿਲ, ਬ੍ਰਿਜ ਲਾਲ, ਨਰਦੇਵ ਸਿੰਘ ਘੋਨਾ, ਗੁਰਲਾਲ ਸਿੰਘ ਸਿੱਧੂ, ਜਗਸੀਰ ਜੱਗਾ ਆਦਿ ਹਾਜ਼ਰ ਸਨ।