ਭਾਜਪਾ ਦਾ ਸਾਥ ਦੇ ਕੇ ਸੱਤਾ-ਸੁੱਖ ਭੋਗ ਚੁੱਕੀਆਂ ਹਨ ਸਾਰੀਆਂ ਪਾਰਟੀਆਂ

ਸੀ ਪੀ ਆਈ ਦੇ ਸੀਨੀਅਰ ਆਗੂ ਅਤੁਲ ਅਨਜਾਨ ਨੇ ਭਾਜਪਾ ਦੇ ਮੁਕਾਬਲੇ ਲਈ ਸਪਾ, ਜਨਤਾ ਦਲ (ਯੂ) ਅਤੇ ਦੂਜੀਆਂ ਪਾਰਟੀਆਂ ਵੱਲੋਂ ਬਣਾਏ ਗਏ ਗੱਠਜੋੜ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾ ਕਿਹਾ ਕਿ ਗੱਠਜੋੜ 'ਚ ਉਹ ਪਾਰਟੀਆਂ ਸ਼ਾਮਲ ਹਨ, ਜਿਹੜੀਆਂ ਭਾਜਪਾ ਦੇ ਸਹਿਯੋਗ ਨਾਲ ਸੱਤਾ ਸੁੱਖ ਭੋਗ ਚੁੱਕੀਆਂ ਹਨ। ਉਨ੍ਹਾ ਕਿਹਾ ਕਿ ਇਹਨਾਂ ਲੋਕਾਂ ਦੇ ਮੂੰਹੋਂ ਕਿਸਾਨਾਂ ਦੀ ਗੱਲ ਚੰਗੀ ਨਹੀਂ ਲੱਗਦੀ, ਕਿਉਂਕਿ ਉਨ੍ਹਾਂ ਦੇ ਆਪਣੇ ਰਾਜਾਂ 'ਚ ਕਿਸਾਨਾਂ ਦੀ ਹਾਲਤ ਬੇਹੱਦ ਤਰਸਯੋਗ ਹੈ।rnਸੀ ਪੀ ਆਈ ਆਗੂ ਨੇ ਕਿਹਾ ਕਿ ਜਿਹੜੇ ਲੋਕ ਨਰਿੰਦਰ ਮੋਦੀ ਦੇ ਨਕਸ਼ੇ ਕਦਮ ਨਾਲ ਚੱਲਦੇ ਹਨ ਅਤੇ ਭਾਜਪਾ ਦੇ ਸਹਿਯੋਗ ਨਾਲ ਸੱਤਾ ਸੁੱਖ ਭੋਗ ਚੁੱਕੇ ਹਨ, ਉਨ੍ਹਾਂ ਮੂੰਹਂੋ ਫਿਰਕਾਪ੍ਰਸਤ ਤਾਕਤਾਂ ਵਿਰੁੱਧ ਲੜਾਈ ਦੀ ਗੱਲ ਚੰਗੀ ਨਹੀਂ ਲੱਗਦੀ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਉਨ੍ਹਾ ਝੂਠ ਬੋਲਣ ਦਾ ਦੋਸ਼ ਲਾਇਆ। ਨਿਤੀਸ਼ ਕੁਮਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ 22 ਦਸੰਬਰ ਨੂੰ ਦਿੱਲੀ 'ਚ ਕੇਂਦਰ ਵਿਰੁੱਧ ਧਰਨੇ ਦੇ ਐਲਾਨ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਤੱਕ ਕਿਸਾਨਾਂ ਲਈ ਕੋਈ ਕੰਮ ਨਹੀਂ ਕੀਤਾ ਅਤੇ ਦੋਵਾਂ ਰਾਜਾਂ ਨੇ ਮੋਦੀ ਦੀਆਂ ਹੀ ਨੀਤੀਆਂ ਨੂੰ ਅਪਣਾਇਆ ਹੈ।rnਉਨ੍ਹਾ ਕਿਹਾ ਕਿ ਸਾਲਾਂ ਤੱਕ ਭਾਜਪਾ ਦੇ ਸਹਿਯੋਗੀ ਰਹਿਣ ਮਗਰੋਂ ਨਿਤੀਸ਼ ਕੁਮਾਰ ਹੁਣ ਫਿਰਕਾਪ੍ਰਸਤੀ ਦੀਆਂ ਗੱਲਾਂ ਕਰ ਰਹੇ ਹਨ ਅਤੇ ਉਨ੍ਹਾ ਦੇ ਮੂੰਹ ਤੋਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਉਨ੍ਹਾ ਕਿਹਾ ਕਿ ਦੇਵਗੌੜਾ ਵੀ ਭਾਜਪਾ ਦੀ ਹਮਾਇਤ ਨਾਲ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਦੇ ਯਤਨ ਕਰਦੇ ਰਹੇ।