ਕਸ਼ਮੀਰ ਵਿੱਚ 58 ਤੇ ਝਾਰਖੰਡ 'ਚ 61 ਫੀਸਦੀ ਪੋਲਿੰਗ

ਅੱਤਵਾਦੀਆਂ ਅਤੇ ਵੱਖਵਾਦੀਆਂ ਦੀਆਂ ਧਮਕੀਆਂ ਅਤੇ ਬਾਈਕਾਟ ਨੂੰ ਦਰਕਿਨਾਰ ਕਰਦਿਆਂ ਵੋਟਰਾਂ ਦੇ ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਤੀਜੇ ਗੇੜ ਤਹਿਤ ਉਤਸ਼ਾਹ ਨਾਲ ਵੋਟਾਂ ਪਾਈਆਂ। ਰਿਪੋਰਟਾਂ ਮੁਤਾਬਿਕ ਜੰਮੂ ਅਤੇ ਕਸ਼ਮੀਰ ਵਿੱਚ ਤੀਜੇ ਗੇੜ ਤਹਿਤ 58 ਫੀਸਦੀ ਅਤੇ ਝਾਰਖੰਡ ਵਿੱਚ 61 ਫੀਸਦੀ ਪੋਲਿੰਗ ਹੋਈ। ਅੱਤਵਾਦੀਆਂ ਦੇ ਬਾਈਕਾਟ ਦੇ ਸੱਦੇ 'ਤੇ ਧਮਕੀਆਂ ਦੇ ਬਾਵਜੂਦ ਜੰਮੂ ਅਤੇ ਕਸ਼ਮੀਰ ਵਿੱਚ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ ਦੇ ਬਾਹਰ ਕਤਾਰਾਂ ਬਣਾ ਕੇ ਖੜੇ ਹੋ ਗਏ ਸਨ। ਵੋਟਾਂ ਪਾਉਣ ਲਈ ਵੋਟਰਾਂ ਤੇ ਖਾਸ ਤੌਰ 'ਤੇ ਔਰਤਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਿਆ ਗਿਆ।rnਜੰਮੂ-ਕਸ਼ਮੀਰ ਵਿੱਚ ਕੁੱਝ ਥਾਵਾਂ 'ਤੇ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਹੋਈਆਂ, ਪਰ ਇਹ ਵੋਟਰਾਂ ਦੇ ਉਤਸ਼ਾਹ ਨੂੰ ਮੱਠਾ ਨਾ ਕਰ ਸਕੀਆਂ। ਅੱਤਵਾਦੀਆਂ ਨੇ ਪੋਸਟਰ ਲਾ ਕੇ ਚੋਣਾਂ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ। ਕਸ਼ਮੀਰ ਵਾਦੀ ਵਿੱਚ ਤੀਜੇ ਗੇੜ ਤਹਿਤ 16 ਸੀਟਾਂ ਲਈ ਵੋਟਾਂ ਪਾਈਆਂ ਗਈਆਂ। ਇਸ ਨਾਲ ਮੁੱਖ ਮੰਤਰੀ ਉਮਰ ਅਬਦੁਲਾ ਤੇ ਉਸ ਦੇ 4 ਕੈਬਨਿਟ ਸਾਥੀਆਂ ਦੀ ਤਕਦੀਰ ਵੋਟਿੰਗ ਮਸ਼ੀਨਾਂ 'ਚ ਬੰਦ ਹੋ ਗਈ ਹੈ।rnਉਧਰ ਝਾਰਖੰਡ ਦੇ ਗਿਰਡੀਹ ਇਲਾਕੇ ਵਿੱਚ ਵੋਟਿੰਗ ਤੋਂ ਪਹਿਲਾਂ ਪੁਲਸ ਅਤੇ ਨਕਸਲਵਾਦੀਆਂ ਵਿਚਾਲੇ ਮੁਕਾਬਲਾ ਹੋਇਆ, ਨਕਸਲੀਆਂ ਨੇ ਇੱਕ ਪੋਲਿੰਗ ਬੂਥ ਦੇ ਬਾਹਰ ਪੈਟਰੋਲ ਬੰਬ ਵੀ ਸੁੱਟਿਆ।