Latest News

ਧਰਮ ਪਰਿਵਰਤਨ ਦੇ ਮੁੱਦੇ \'ਤੇ ਲੋਕ ਸਭਾ \'ਚ ਫੇਰ ਹੰਗਾਮਾ

ਧਰਮ ਪਰਿਵਰਤਨ ਦੇ ਮੁੱਦੇ \'ਤੇ ਵੀਰਵਾਰ ਨੂੰ ਵੀ ਲੋਕ ਸਭਾ \'ਚ ਜ਼ਬਰਦਸਤ ਹੰਗਾਮੇ ਹੋਏ। ਸਰਕਾਰ ਵੱਲੋਂ ਬੋਲਦਿਆਂ ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਮੁੱਦੇ \'ਤੇ ਹੰਗਾਮਾ ਕਰਨਾ ਠੀਕ ਨਹੀਂ ਹੈ। ਉਨ੍ਹਾ ਕਿਹਾ ਕਿ ਰੋਜ਼-ਰੋਜ਼ ਇਕੋ ਮੁੱਦੇ \'ਤੇ ਸਦਨ ਦੀ ਕਾਰਵਾਈ \'ਚ ਵਿਘਨ ਪਾਉਣਾ ਠੀਕ ਨਹੀਂ ਹੈ, ਕਿਉਂਕਿ ਸਦਨ \'ਚ ਬਹੁਤ ਸਾਰੇ ਕੰਮ ਕਰਨ ਵਾਲੇ ਬਾਕੀ ਪਏ ਹਨ। ਨਾਇਡੂ ਨੇ ਕਿਹਾ ਕਿ ਸਰਕਾਰ ਇਸ ਮੁੱਦੇ \'ਤੇ ਗੱਲਬਾਤ ਲਈ ਤਿਆਰ ਹੈ। ਉਨ੍ਹਾ ਕਿਹਾ ਕਿ ਧਰਮ ਪਰਿਵਰਤਨ ਰੋਕਣ ਲਈ ਕਾਨੂੰਨ ਬਨਣਾ ਚਾਹੀਦਾ ਹੈ। ਨਾਇਡੂ ਨੇ ਕਿਹਾ ਕਿ ਧਰਮ ਪਰਿਵਰਤਨ ਬਾਰੇ ਚਰਚਾ ਤੋਂ ਬਾਅਦ ਇਸ ਬੁਰਾਈ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।\r\nਆਗਰਾ \'ਚ ਧਰਮ ਪਰਿਵਰਤਨ ਦੇ ਮੁੱਦੇ \'ਤੇ ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਸ਼ਟਰੀ ਜਨਤਾ ਦਲ, ਖੱਬੀਆਂ ਪਾਰਟੀਆਂ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਲੋਕ ਸਭਾ \'ਚ ਜ਼ਬਰਦਸਤ ਹੰਗਾਮਾ ਕੀਤਾ ਗਿਆ, ਜਿਸ ਕਾਰਨ ਸਦਨ ਦੀ ਕਾਰਵਾਈ \'ਚ ਵਿਘਨ ਪਿਆ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਇਹ ਮਾਮਲਾ ਚੁੱਕ ਲਿਆ। ਸਰਕਾਰ ਵੱਲੋਂ ਇਸ ਮੁੱਦੇ \'ਤੇ ਚਰਚਾ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਭਾਰੀ ਨਾਹਰੇਬਾਜ਼ੀ ਕੀਤੀ ਅਤੇ ਰੌਲਾ-ਰੱਪਾ ਪਾਇਆ। ਰਾਸ਼ਟਰੀ ਜਨਤਾ ਦਲ ਦੇ ਰਾਜੇਸ਼ ਰੰਜਨ ਅਤੇ ਕਾਂਗਰਸ ਦੇ ਕੇ ਸੀ ਵੇਣੂਗੋਪਾਲ ਨੇ ਧਰਮ ਪਰਿਵਰਤਨ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਉਨ੍ਹਾ ਨੇ ਇਸ ਮੁੱਦੇ \'ਤੇ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ ਹੋਇਆ ਹੈ ਅਤੇ ਇਸ ਲਈ ਪ੍ਰਸ਼ਨ ਕਾਲ ਮੁਲਤਵੀ ਕਰਕੇ ਇਸ ਮੁੱਦੇ \'ਤੇ ਬਹਿਸ ਕਰਵਾਈ ਜਾਵੇ। ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਉਨ੍ਹਾ ਨੂੰ ਨੋਟਿਸ ਮਿਲ ਗਏ ਹਨ, ਪਰ ਪ੍ਰਸ਼ਨ ਕਾਲ ਨੂੰ ਮੁਲਤਵੀ ਕਰਨ ਦਾ ਕੋਈ ਨਿਯਮ ਨਹੀਂ ਹੈ। ਇਸ ਤੋਂ ਬਾਅਦ ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਸ਼ਟਰੀ ਜਨਤਾ ਦਲ ਅਤੇ ਖੱਬੀਆਂ ਪਾਰਟੀਆਂ ਦੇ ਮੈਂਬਰ ਸਪੀਕਰ ਦੇ ਸਾਹਮਣੇ ਆ ਕੇ ਨਾਹਰੇਬਾਜ਼ੀ ਕਰਨ ਲੱਗ ਪਏ। ਂਿÂਸੇ ਦੌਰਾਨ ਸਦਨ \'ਚ ਕਾਂਗਰਸ ਦੇ ਆਗੂ ਮਲਿਕ ਅਰਜਨ ਖੜਗੇ ਨੇ ਕਿਹਾ ਕਿ ਚਰਚਾ ਕਰਾਉਣ ਲਈ ਸਪੀਕਰ ਕੋਲ ਵਿਸ਼ੇਸ਼ ਅਧਿਕਾਰ ਹਨ। ਉਨ੍ਹਾ ਕਿਹਾ ਕਿ ਇਹ ਦੇਸ਼ ਦੀ ਏਕਤਾ ਅਤੇ ਸੰਵਿਧਾਨ ਦੀ ਰੱਖਿਆ ਦਾ ਮਾਮਲਾ ਹੈ। ਇਸ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਵਿਰੋਧੀ ਧਿਰ ਇਸ ਮੁੱਦੇ \'ਤੇ ਸਿਆਸਤ ਕਰ ਰਹੀ ਹੈ।\r\nਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਹਾਊਸ ਦੀ ਬਹਿਸ ਦੀ ਮੰਗ ਹੋ ਰਹੀ ਹੈ ਅਤੇ ਬਹਿਸ ਹਾਊਸ ਦੀ ਪਰੰਪਰਾ ਵੀ ਰਹੀ ਹੈ ਅਤੇ ਸਰਕਾਰ ਇਸ ਮੁੱਦੇ \'ਤੇ ਪੂਰੀ ਬਹਿਸ ਲਈ ਤਿਆਰ ਹੈ। ਉਨ੍ਹਾ ਕਿਹਾ ਕਿ ਕਾਰਜ ਸੂਚੀ \'ਚ ਜਿਹੜੇ ਆਪਣੇ ਹੱਕ ਉਨ੍ਹਾ ਨੂੰ ਪੂਰੇ ਕਰਕੇ ਇਸ ਮੁੱਦੇ \'ਤੇ ਬਹਿਸ ਕਰਵਾਈ ਜਾਵੇ, ਕਿਉਂਕਿ ਸੂਚੀ ਵਿੱਚ ਮਨਰੇਗਾ ਅਤੇ ਮਹੱਤਵਪੂਰਨ ਵਿਸ਼ੇ ਸ਼ਾਮਲ ਹਨ ਅਤੇ ਇਹ ਮਾਮਲਾ ਵਿਰੋਧੀ ਧਿਰ ਦੇ ਮੈਂਬਰਾਂ ਦੇ ਨੋਟਿਸ \'ਤੇ ਹੀ ਆਇਆ ਹੈ।\r\nਕਾਂਗਰਸ ਦੇ ਜੋਤਿਰਦਿਤਿਆ ਸਿੰਧੀਆ ਨੇ ਕਿਹਾ ਕਿ ਅਸੀਂ ਇਹ ਸੈਸ਼ਨ ਅਤੇ ਇਸ ਤੋਂ ਪਹਿਲਾਂ ਦੇ ਸੈਸ਼ਨਾਂ \'ਚ ਦੇਖਿਆ ਹੈ ਕਿ ਕਾਰਜ ਸੂਚੀ \'ਚ ਬਦਲਾਅ ਕਰਕੇ ਦੂਜਾ ਮੁੱਦਾ ਰੱਖਿਆ ਗਿਆ। ਉਨ੍ਹਾ ਕਿਹਾ ਕਿ ਸਭ ਤੋਂ ਪਹਿਲਾਂ ਧਰਮ ਤਬਦੀਲੀ ਦੇ ਮਾਮਲੇ \'ਤੇ ਬਹਿਸ ਹੋਣੀ ਚਾਹੀਦੀ ਹੈ ਅਤੇ ਫਿਰ ਦੂਜੇ ਮਾਮਲਿਆਂ ਬਾਰੇ ਗੱਲ ਹੋਵੇ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਹਾਊਸ ਨੂੰ ਸਾਰੀਆਂ ਗੱਲਾਂ ਛੱਡ ਕੇ ਇਸ ਮੁੱਦੇ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ, ਕਿਉਂਕਿ ਧਰਮ ਤਬਦੀਲੀ ਮੁੱਦੇ ਕਾਰਨ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾ ਕਿਹਾ ਕਿ ਇਹ ਅਜੇ ਚਿੰਗਾਰੀ , ਪਰ ਕਿਸੇ ਵੇਲੇ ਵੀ ਭਾਂਬੜ ਬਣ ਸਕਦੀ ਹੈ, ਇਸ ਲਈ ਇਸ ਮੁੱਦੇ \'ਤੇ ਚਰਚਾ ਕਰਵਾ ਕੇ ਸਰਕਾਰ ਕੋਈ ਅਜਿਹਾ ਹੱਲ ਕੱਢੇ, ਜਿਸ ਨਾਲ ਦੇਸ਼ ਦੀ ਏਕਤਾ ਅਤੇ ਭਾਈਚਾਰਾ ਬਣਿਆ ਰਹੇ। ਉਨ੍ਹਾ ਕਿਹਾ ਕਿ ਸਰਕਾਰ ਨੂੰ ਮਾਮਲੇ ਦੇ ਹੱਲ ਬਾਰੇ ਸੰਸਦ \'ਚ ਭਰੋਸਾ ਵੀ ਦੇਣਾ ਚਾਹੀਦਾ ਹੈ।

841 Views

e-Paper