Latest News
26/11 ਦੇ ਦੋਸ਼ੀ ਲਖਵੀ ਨੂੰ ਪਾਕੀ ਅਦਾਲਤ ਵੱਲੋਂ ਜ਼ਮਾਨਤ
ਦੋ ਦਿਨ ਪਹਿਲਾਂ ਹੁਣ ਤੱਕ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਦਾ ਸਾਹਮਣਾ ਕਰਨ ਵਾਲੇ ਪਾਕਿਸਤਾਨ ਦੀ ਇੱਕ ਅਦਾਲਤ ਨੇ ਭਾਰਤ \'ਚ ਅੱਤਵਾਦ ਫੈਲਾਉਣ ਦੇ ਦੋਸ਼ੀ ਜ਼ਕੀਉਰ ਰਹਿਮਾਨ ਲਖਵੀ ਨੂੰ ਜ਼ਮਾਨਤ ਦੇ ਦਿੱਤੀ ਹੈ। ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਲਖਵੀ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਹੈ ਅਤੇ ਭਾਰਤ ਉਸ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਨਰਾਜ਼ ਹੈ ਅਤੇ ਇਸ ਦਾ ਵਿਰੋਧ ਕੀਤਾ ਹੈ।\r\nਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਹੈ ਕਿ ਇੱਕ ਪਾਸੇ ਪਾਕਿਸਤਾਨ ਕਹਿ ਰਿਹਾ ਹੈ ਕਿ ਉਹ ਅੱਤਵਾਦ ਨਾਲ ਲੜਨਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਦੀ ਇੱਕ ਅਦਾਲਤ ਲਖਵੀ ਨੂੰ ਰਾਹਤ ਦੇ ਰਹੀ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਦੀ ਇਹ ਦੋਹਰੀ ਨੀਤੀ ਘਾਤਕ ਹੈ ਅਤੇ ਦੁਨੀਆ ਤੋਂ ਇਲਾਵਾ ਪਾਕਿਸਤਾਨ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ।\r\nਲਖਵੀ ਦੀ ਜ਼ਮਾਨਤ ਦੀ ਅਰਜ਼ੀ \'ਤੇ ਸੁਣਵਾਈ ਉਸ ਵੇਲੇ ਹੋਈ, ਜਦੋਂ ਵਕੀਲ ਹੜਤਾਲ \'ਤੇ ਸਨ, ਪਰ ਲਖਵੀ ਦਾ ਵਕੀਲ ਅਦਾਲਤ \'ਚ ਮੌਜੂਦ ਸੀ ਅਤੇ ਉਸ ਨੂੰ ਸਰਕਾਰੀ ਧਿਰ ਵੱਲੋਂ ਕਿਸੇ ਖਾਸ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਲਖਵੀ ਨੂੰ ਪੰਜ ਲੱਖ ਦੇ ਮੁਚੱਲਕੇ \'ਤੇ ਜ਼ਮਾਨਤ ਦਿੱਤੀ ਗਈ ਹੈ। ਲਖਵੀ ਮੁੰਬਈ ਅੱਤਵਾਦੀ ਹਮਲਿਆਂ ਦੇ ਉਨ੍ਹਾਂ 7 ਦੋਸ਼ੀਆਂ \'ਚ ਸ਼ਾਮਲ ਹੈ, ਜਿਨ੍ਹਾ ਵਿਰੁੱਧ ਕੇਸ ਚੱਲ ਰਿਹਾ ਹੈ। ਇਸ ਮਾਮਲੇ \'ਚ ਲਖਵੀ ਤੋਂ ਇਲਾਵਾ ਅਬਦੁਲ ਵਾਜ਼ਿਦ, ਮਜ਼ਹਰ ਇਕਬਾਲ, ਸਾਦਿਕ, ਸਾਹਿਦ ਜ਼ਮੀਲ, ਜ਼ਮੀਲ ਅਹਿਮਦ ਅਤੇ ਯੂਨਸ ਅੰਜੁਮ ਨੂੰ 2009 \'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹਨਾਂ ਸਾਰੇ ਅੱਤਵਾਦੀਆਂ ਉੱਪਰ ਮੁੰਬਈ 2008 \'ਚ ਹੋਏ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਇਹਨਾ ਹਮਲਿਆਂ \'ਚ 166 ਵਿਅਕਤੀ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖ਼ਮੀ ਹੋਏ ਸਨ। ਭਾਰਤ ਵਾਰ-ਵਾਰ ਪਾਕਿਸਤਾਨ ਨੂੰ ਕਹਿੰਦਾ ਆ ਰਿਹਾ ਹੈ ਕਿ ਇਸ ਮੁਕੱਦਮੇ ਦੀ ਤੇਜ਼ੀ ਨਾਲ ਸੁਣਵਾਈ ਹੋਵੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲ, ਪਰ ਇਸ ਮਾਮਲੇ ਦੀ ਸੁਣਵਾਈ ਮੱਠੀ ਰਫ਼ਤਾਰ ਕਾਰਨ ਦੋਹਾਂ ਧਿਰਾਂ \'ਚ ਵਿਵਾਦ ਦਾ ਕਾਰਨ ਬਣਦੀ ਜਾ ਰਹੀ ਹੈ। ਹਾਲਾਂਕਿ ਪਾਕਿਸਤਾਨ ਇਸ ਗੱਲ ਨੂੰ ਮੰਨਦਾ ਹੈ ਕਿ ਮੁੰਬਈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਉਸ ਦੀ ਸਰਜ਼ਮੀਂ \'ਤੇ ਰਚੀ ਗਈ ਸੀ। ਇਹਨਾ ਹਮਲਿਆਂ \'ਚ ਇਕੋ-ਇਕ ਜ਼ਿੰਦਾ ਅੱਤਵਾਦੀ ਅਜਮਲ ਕਸਾਬ ਹੀ ਫੜਿਆ ਜਾ ਸਕਿਆ ਸੀ ਅਤੇ ਉਸ ਨੂੰ 21 ਨਵੰਬਰ 2012 ਨੂੰ ਫ਼ਾਂਸੀ ਦੇ ਦਿੱਤੀ ਗਈ ਸੀ।\r\nਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਜ਼ਮਾਨਤ ਉਸ ਦੀ ਤਕਨੀਕੀ ਗ਼ਲਤੀ ਕਾਰਨ ਹੋਈ ਹੈ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਜ਼ਮਾਨਤ ਦਾ ਵਿਰੋਧ ਕਰਨਗੇ। ਅਖ਼ਬਾਰ \'ਡਾਨ\' ਦੀ ਇੱਕ ਰਿਪੋਰਟ ਅਨੁਸਾਰ ਸੰਘੀ ਜਾਂਚ ਏਜੰਸੀ (ਐਫ਼ ਆਈ ਏ) ਦੇ ਵਕੀਲ ਜ਼ਮਾਨਤ ਦੀ ਬੇਨਤੀ ਨਾਲ ਸਹਿਮਤ ਨਹੀਂ ਸੀ, ਪਰ ਲਖਵੀ ਦਾ ਵੀਕਲ ਰਿਜ਼ਵਾਨ ਅੱਬਾਸੀ ਅਦਾਲਤ \'ਚ ਮੌਜੂਦ ਸੀ, ਜਿਸ ਨੇ ਜ਼ਮਾਨਤ ਪ੍ਰਵਾਨ ਕਰ ਲਈ।\r\nਇਹ ਗੱਲ ਵਰਨਣਯੋਗ ਹੈ ਕਿ ਅਜੇ ਬੁੱਧਵਾਰ ਨੂੰ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਦੇਸ਼ \'ਚੋਂ ਆਖ਼ਰੀ ਅੱਤਵਾਦੀ ਦੇ ਸਫ਼ਾਏ ਤੱਕ ਦਹਿਸ਼ਤਗਰਦੀ ਖ਼ਿਲਾਫ਼ ਜੰਗ ਛੇੜਨ ਦਾ ਐਲਾਨ ਕੀਤਾ ਹੈ ਅਤੇ ਅੱਤਵਾਦੀਆਂ ਵਿਰੁੱਧ ਮਾਮਲਿਆਂ \'ਚ ਤੇਜ਼ੀ ਲਿਆਉਣ ਲਈ ਮੌਤ ਦੀ ਸਜ਼ਾ \'ਤੇ ਰੋਕ ਹਟਾਈ ਹੈ। ਇਸ ਫ਼ੈਸਲੇ ਦੇ ਮੱਦੇਨਜ਼ਰ ਹੀ ਰਾਸ਼ਟਰਪਤੀ ਮਮਨੂਨ ਹੁਸੈਨ ਨੇ 17 ਦਹਿਸ਼ਗਰਦਾਂ ਦੀਆਂ ਰਹਿਮ ਦੀਆਂ ਅਪੀਲਾਂ ਖਾਰਜ ਕਰ ਦਿੱਤੀਆਂ ਹਨ, ਜਿਨ੍ਹਾਂ ਨੂੰ ਛੇਤੀ ਹੀ ਫ਼ਾਂਸੀ ਦੇ ਦਿੱਤੀ ਜਾਵੇਗੀ। ਐਪਰ, 26/11 ਹਮਲੇ ਦੇ ਮੁੱਖ ਦੋਸ਼ੀ ਲਖਵੀ ਨੂੰ ਜ਼ਮਾਨਤ ਨਾਲ ਪਾਕਿਸਤਾਨ ਸਰਕਾਰ ਦੇ ਦਹਿਸ਼ਤਗਰਦੀ ਵਿਰੁੱਧ ਲੜਾਈ ਦੇ ਦਾਅਵਿਆਂ ਦੀ ਹਵਾ ਨਿਕਲ ਗਈ ਹੈ। ਪਾਕਿਸਤਾਨ ਨੇ 26/11 ਹਮਲੇ ਤੋਂ ਬਾਅਦ ਲਖਵੀ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਉਸ ਵੇਲੇ ਤੋਂ ਹੀ ਰਾਵਲਪਿੰਡੀ ਜੇਲ੍ਹ \'ਚ ਕੈਦ ਹੈ।\r\n26/11 ਹਮਲੇ ਦਾ ਸਾਜ਼ਿਸ਼ ਘਾੜਾ ਹਮਾਤ-ਉਦ-ਦਾਅਵਾ ਦਾ ਮੁਖੀ ਹਾਫ਼ਿਜ਼ ਸਈਦ ਸੀ, ਜਦਕਿ ਹਾਮਲੇ ਦੌਰਾਨ ਜ਼ਕੀ-ਉਰ-ਰਹਿਮਾਨ ਲਖਵੀ ਸਾਰੇ ਦੇ ਸਾਰੇ ਦਸ ਹਮਲਾਵਰਾਂ ਨੂੰ ਨਿਰੰਤਰ ਨਿਰਦੇਸ਼ ਦੇ ਰਿਹਾ ਸੀ, ਜਿਹੜੇ ਸਮੁੰਦਰ ਰਸਤੇ ਮੁੰਬਈ \'ਚ ਦਾਖਲ ਹੋਏ ਸਨ।

988 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper