ਫੌਜ ਵੱਲੋਂ ਬੋਡੋ ਅੱਤਵਾਦੀਆਂ ਦੀ ਭਾਲ ਲਈ ਹੈਲੀਕਾਪਟਰ ਤਾਇਨਾਤ

ਭਾਰਤੀ ਫੌਜ ਨੇ ਐੱਨ ਡੀ ਐੱਫ ਬੀ (ਐੱਸ) ਦੇ ਦਹਿਸ਼ਤਗਰਦਾਂ ਦਾ ਪਤਾ ਲਾਉਣ ਲਈ ਆਪਣੇ ਹੈਲੀਕਾਪਟਰ ਲਾ ਦਿੱਤੇ ਹਨ, ਜਦੋਂਕਿ ਬੋਡੋ ਅੱਤਵਾਦੀਆਂ 'ਤੇ ਆਦਿਵਾਸੀਆਂ ਦੇ ਜਵਾਬੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 78 ਹੋ ਗਈ ਹੈ।rnਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭੂਟਾਨ ਅਤੇ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਵੱਲ ਭੱਜਣ ਦੀ ਕੋਸ਼ਿਸ਼ ਕਰ ਰਹੇ ਬੋਡੋ ਅੱਤਵਾਦੀਆਂ ਦਾ ਪਤਾ ਲਾਉਣ ਲਈ ਅਸਾਮ ਦੇ ਜੰਗਲਾਂ 'ਚ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ। ਇਸ ਪਹਾੜੀ ਇਲਾਕੇ 'ਚ ਬਹੁਤ ਹੀ ਸੰਘਣੇ ਜੰਗਲ ਹਨ।rnਹਿੰਸਾ ਦੀਆਂ ਤਾਜ਼ਾ ਵਾਰਦਾਤਾਂ ਕੋਕਰਾਝਾਰ ਦੇ ਗੋਸਾਈਂਗਾਓਂ 'ਚ ਵਾਪਰੀਆਂ, ਜਿੱਥੇ ਮੰਗਲਵਾਰ ਨੂੰ ਹੋਏ ਕਤਲੇਆਮ ਕਾਰਨ ਭੜਕੇ ਆਦਿਵਾਸੀਆਂ ਨੇ ਬੋਡੋ ਭਾਈਚਾਰੇ ਦੇ ਕਈ ਘਰਾਂ ਨੂੰ ਅੱਗ ਲਾ ਦਿੱਤੀ। ਇਹ ਘਟਨਾਵਾਂ ਪੂਰੇ ਜ਼ਿਲ੍ਹੇ 'ਚ ਅਣਮਿੱਥੇ ਸਮੇਂ ਦਾ ਕਰਫਿਊ ਲਾਗੂ ਕੀਤੇ ਜਾਣ ਦੇ ਬਾਵਜੂਦ ਵਾਪਰੀਆਂ।rnਕੇਂਦਰ ਸਰਕਾਰ ਨੇ ਕਿਹਾ ਹੈ ਕਿ ਬੋਡੋ ਅੱਤਵਾਦੀਆਂ ਵਿਰੁੱਧ ਬਿਲਕੁੱਲ ਹੀ ਬਰਦਾਸ਼ਤ ਨਹੀਂ ਦੀ ਨੀਤੀ ਅਪਣਾਈ ਗਈ ਹੈ ਅਤੇ ਉਨ੍ਹਾ ਨਾਲ ਸਖ਼ਤੀ ਨਾਲ ਸਿੱਝਿਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਬੋਡੋ ਅੱਤਵਾਦੀਆਂ ਨੂੰ ਕਿਸੇ ਵੀ ਸੂਰਤ 'ਚ ਬਖ਼ਸ਼ਿਆ ਨਹੀਂ ਜਾਵੇਗਾ, ਜਿਨ੍ਹਾ ਨੇ ਪਿਛਲੇ ਮੰਗਲਵਾਰ ਸੋਨਤਪੁਰ ਅਤੇ ਕੋਕਰਾਝਾਰ ਜ਼ਿਲ੍ਹਿਆਂ 'ਚ ਹਮਲੇ ਕਰਕੇ 70 ਤੋਂ ਵੱਧ ਕਬਾਇਲੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਹੋਈ ਹਿੰਸਾ ਕਾਰਨ ਮਰਨ ਵਾਲਿਆਂ ਦੀ ਗਿਣਤੀ 79 ਨੂੰ ਪਹੁੰਚ ਗਈ ਹੈ। ਗੁਹਾਟੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਬੋਡੋ ਅੱਤਵਾਦੀਆਂ ਵਿਰੁੱਧ ਨਾ ਬਰਦਾਸ਼ਤਯੋਗ ਨੀਤੀ ਅਪਣਾਈ ਜਾ ਰਹੀ ਹੈ ਅਤੇ ਉਨ੍ਹਾ ਨਾਲ ਸਿੱਝਣ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ। ਹਿੰਸਾ 'ਚ ਹੁਣ ਤੱਕ 79 ਵਿਅਕਤੀ ਮਾਰੇ ਜਾ ਚੁੱਕੇ ਹਨ। ਸੋਨਿਤਪੁਰ ਤੇ ਕੋਕਰਾਝਾਰ ਦੇ ਕਈ ਖੇਤਰਾਂ 'ਚ ਅਜੇ ਵੀ ਕਰਫਿਊ ਜਾਰੀ ਹੈ। ਬੋਡੋ ਅੱਤਵਾਦੀਆਂ ਦੇ ਹਮਲਿਆਂ ਤੋਂ ਬਾਅਦ ਆਦੀਵਾਸੀ ਭੜਕ ਪਏ ਹਨ। ਉਨ੍ਹਾ ਨੇ ਬੋਡੋ ਲੋਕਾਂ ਦੇ ਘਰ ਸਾੜ ਦਿੱਤੇ ਹਨ ਅਤੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ। ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ, ਕਬਾਇਲੀ ਮਾਮਲਿਆਂ ਬਾਰੇ ਮੰਤਰੀ ਜੁਆਲ ਓਰਮ ਨੇ ਸੋਨਿਪੁਰ ਨੇ ਕੋਕਰਾਝਾੜ 'ਚ ਘਟਨਾਵਾਂ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾ ਨਾਲ ਅਸਾਮ ਦੇ ਮੁੱਖ ਮੰਤਰੀ ਤਰੁਨ ਗੋਗੋਈ ਵੀ ਨਾਲ ਸਨ। ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਉਨ੍ਹਾ ਵਿਰੁੱਧ ਵੱਡੀ ਕਾਰਵਾਈ ਕੀਤੀ ਜਾਵੇਗੀ, ਪਰ ਉਨ੍ਹਾ ਇਹ ਨਹੀਂ ਦੱਸਿਆ ਕਿ ਇਹ ਕਾਰਵਾਈ ਕਦੋਂ ਸ਼ੁਰੂ ਕੀਤੀ ਜਾਵੇਗੀ, ਪਰ ਉਨ੍ਹਾ ਇਹ ਨਹੀਂ ਦੱਸਿਆ ਕਿ ਇਹ ਕਾਰਵਾਈ ਕਦੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਕਿਸੇ ਵੀ ਸ਼ਕਲ ਦੇ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਨਾਲ ਵਾਰਤਾ ਦਾ ਵਿਰੋਧ ਕਰ ਰਹੇ ਬੋਡੋ ਅੱਤਵਾਦੀਆਂ ਨੇ ਕਬਾਇਲੀਆਂ 'ਤੇ ਲੜੀਵਾਰ ਹਮਲੇ ਕੀਤੇ ਸਨ। ਦਸਿਆ ਜਾਂਦਾ ਹੈ ਕਿ ਬੋਡੋ ਅੱਤਵਾਦੀਆਂ ਨੇ ਇਹ ਕਾਰਾ ਪੁਲਸ ਕਾਰਵਾਈ 'ਚ ਆਪਣੇ 4 ਸਾਥੀਆਂ ਦੇ ਮਾਰੇ ਜਾਣ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਅਸਾਮ ਪੁਲਸ ਦੇ ਬੁਲਾਰੇ ਨੇ ਦਸਿਆ ਕਿ ਕੋਕਰਾਝਾੜ ਇਲਾਕੇ 'ਚ 5 ਹੋਰ ਲਾਸ਼ਾਂ ਮਿਲੀਆਂ ਹਨ। ਇਸ ਮੌਕੇ ਬੋਲਦਿਆਂ ਤਰੁਨ ਗੋਗੋਈ ਨੇ ਕਿਹਾ ਕਿ ਬੋਡੋ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਬੇਗੁਨਾਹ ਲੋਕਾਂ ਨੂੰ ਮਾਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾ ਦਸਿਆ ਕਿ ਕੇਂਦਰ ਸਰਕਾਰ ਨੇ ਨੀਮ ਫ਼ੌਜੀ ਦਸਤਿਆਂ ਦੀਆਂ 55 ਹੋਰ ਕੰਪਨੀਆਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਹਰ ਹਾਲਤ 'ਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਵੇਗਾ।rnਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੇਨਤੀ ਕੀਤੀ ਹੈ ਕਿ ਉਹ ਆਸਾਮ ਵਿੱਚ ਸਰਗਰਮ ਬੋਡੋ ਅੱਤਵਾਦੀਆਂ ਨਾਲ ਸਿੱਝਣ ਲਈ ਭੂਟਾਨ ਤੋਂ ਮਦਦ ਮੰਗਣ। ਬੋਡੋ ਅੱਤਵਾਦੀਆਂ ਵੱਲੋਂ ਕਬਾਇਲੀਆਂ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਅਸਾਮ ਦੇ ਦੌਰੇ 'ਤੇ ਗਏ ਰਾਜਨਾਥ ਸਿੰਘ ਨੇ ਰਾਤੀਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭੂਟਾਨ ਸਰਕਾਰ ਨਾਲ ਬੋਡੋ ਅੱਤਵਾਦੀਆਂ ਦਾ ਮਾਮਲਾ ਉਠਾਉਣ ਦੀ ਬੇਨਤੀ ਕੀਤੀ। ਸਮਝਿਆ ਜਾਂਦਾ ਹੈ ਕਿ ਬੋਡੋ ਅੱਤਵਾਦੀਆਂ ਨੇ ਭਾਰਤ-ਭੂਟਾਨ ਸਰਹੱਦ ਨਾਲ ਲੱਗਦੇ ਸੰਘਣੇ ਜੰਗਲਾਂ ਵਿੱਚ ਟਿਕਾਣੇ ਬਣਾਏ ਹੋਏ ਹਨ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਵੱਲੋਂ ਕਾਰਵਾਈ ਕੀਤੇ ਜਾਣ ਦੌਰਾਨ ਬੋਡੋ ਅੱਤਵਾਦੀ ਅਕਸਰ ਹੀ ਭੂਟਾਨ ਦੀ ਸਰਹੱਦ ਟੱਪ ਜਾਂਦੇ ਹਨ। ਭੂਟਾਨ ਸਰਕਾਰ ਨੇ ਦੋ ਹਜ਼ਾਰ ਤਿੰਨ-ਚਾਰ ਵਿੱਚ ਉਲਫ਼ਾ ਅੱਤਵਾਦੀਆਂ ਵਿਰੁੱਧ ਇੱਕ ਵਿਆਪਕ ਕਾਰਵਾਈ ਕੀਤੀ ਸੀ ਅਤੇ ਉਥੋਂ ਅੱਤਵਾਦੀਆਂ ਦਾ ਸਫ਼ਾਇਆ ਕਰ ਦਿੱਤਾ ਸੀ। ਬੋਡੋ ਅੱਤਵਾਦੀਆਂ ਨੇ ਪਿਛਲੇ ਮੰਗਲਵਾਰ 65 ਆਦਿਵਾਸੀਆਂ ਦੀ ਹੱਤਿਆ ਕਰ ਦਿੱਤੀ ਸੀ। ਰਾਜਨਾਥ ਸਿੰਘ ਨੇ ਅੱਜ ਸੋਨਤਪੁਰ ਅਤੇ ਕੋਕਰਾਝਾਰ ਦਾ ਦੌਰਾ ਕੀਤਾ ਅਤੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ।