ਘਿਰਾਓ ਕਰਨ ਪਹੁੰਚੇ ਕਾਂਗਰਸੀ ਗ੍ਰਿਫ਼ਤਾਰ

ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਣ ਲਈ ਆਏ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਘਿਰਾਓ ਕਰਨ ਲਈ ਆਏ ਕਾਂਗਰਸੀਆ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਪੁਲਸ ਉਨ੍ਹਾਂ ਨੂੰ ਗੱਡੀਆ 'ਚ ਬਿਠਾ ਕੇ ਲੈ ਗਈ। ਬੀ ਐੱਮ ਸੀ ਚੌਕ ਵਿਖੇ ਕਾਂਗਰਸੀਆਂ ਨੂੰ ਪੁਲਸ ਨੇ ਘੇਰ ਲਿਆ। ਉਨ੍ਹਾਂ ਮਜੀਠੀਆ ਵਿਰੁੱਧ ਨਾਹਰੇਬਾਜ਼ੀ ਕੀਤੀ ਅਤੇ ਉਹਨਾ ਦਾ ਪੁਤਲਾ ਫੂਕਿਆ। ਇਹਨਾਂ ਕਾਂਗਰਸੀਆਂ ਦੀ ਅਗਵਾਈ ਰਜਿੰਦਰ ਬੇਰੀ ਕਰ ਰਹੇ ਸਨ। ਉਹ ਮੰਗ ਕਰ ਰਹੇ ਸਨ ਕਿ ਡਰੱਗ ਮਾਮਲੇ 'ਚ ਨਾਂਅ ਆਉਣ ਕਾਰਨ ਮਜੀਠੀਆ ਨੂੰ ਮੰਤਰੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।