ਰਾਧਾ ਸੁਆਮੀ ਸੰਪਰਦਾ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਸਿਰਸਾ ਨੇ ਦਿੱਤਾ ਰਾਜਪਾਲ ਦੇ ਨਾਂਅ ਮੰਗ ਪੱਤਰ

ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਅੱਜ ਰਾਧਾ ਸੁਆਮੀ ਸੰਪਰਦਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਵੱਲੋਂ ਡੇਰੇ ਦੇ ਲਾਗਲੇ ਪਿੰਡਾਂ ਦੀ ਜ਼ਮੀਨ ਨੂੰ ਜਬਰੀ ਲੈਣ ਅਤੇ 22 ਦੇ ਕਰੀਬ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ 'ਤੇ ਕਬਜੇ ਕਰਨ ਦੇ ਦੋਸ਼ ਤਹਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਪੱਤਰ ਭੇਜ ਕੇ ਮੰਗ ਕੀਤੀ ਕਿ ਨਜਾਇਜ਼ ਕਬਜ਼ੇ ਤੁਰੰਤ ਛੁਡਾਏ ਜਾਣ ਤੇ ਬਾਬਾ ਗੁਰਿੰਦਰ ਸਿੰਘ ਤੇ ਉਸ ਦੇ ਸਾਥੀਆਂ ਦੇ ਖਿਲਾਫ ਬਿਨਾਂ ਕਿਸੇ ਦੇਰੀ ਦੇ ਮੁਕੱਦਮਾ ਦਰਜ ਕਰਕੇ ਕਨੂੰਨੀ ਕਾਰਵਾਈ ਕੀਤੀ ਜਾਵੇ, ਜਦ ਕਿ ਡੀ.ਸੀ. ਨੇ ਭਰੋਸਾ ਦਿਵਾਇਆ ਕਿ ਉਹ ਪੀੜਤ ਲੋਕਾਂ ਨਾਲ ਇਨਸਾਫ ਕਰਨਗੇ।rnਅੱਜ ਦੁਪਿਹਰੇ ਆਪਣੇ ਕਰੀਬ ਦੋ ਦਰਜਨ ਪੀੜਤ ਸਾਥੀਆਂ ਨਾਲ ਸ੍ਰੀ ਸਿਰਸਾ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਵੀ ਭਗਤ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਦੇ ਕੇ ਜਾਣਕਾਰੀ ਦਿੱਤੀ ਕਿ ਰਾਧਾ ਸੁਆਮੀ ਸੰਪਰਦਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਿੱਥੇ ਡੇਰੇ ਦੇ ਨਾਲ ਲੱਗਦੇ ਕਰੀਬ ਦੋ ਦਰਜਨ ਪਿੰਡਾਂ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ, ਉਥੇ ਪੰਚਾਇਤੀ ਜ਼ਮੀਨਾਂ ਨੂੰ ਹੜੱਪ ਲਿਆ ਹੈ। ਉਹਨਾਂ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਬਾਬਾ ਢਿਲੋਂ ਨੇ ਆਪਣੀ ਸਰਕਾਰੀ ਪਹੁੰਚ ਨਾਲ ਬਿਆਸ ਦਰਿਆ ਦਾ ਵਹਾ ਵੀ ਦੂਸਰੇ ਪਾਸੇ ਮੋੜ ਕੇ ਦਰਿਆ ਦੀ ਜ਼ਮੀਨ ਨੂੰ ਹੱਥਿਆ ਲਿਆ ਹੈ ਅਤੇ ਆਪਣੇ ਪੱਧਰ 'ਤੇ ਸੱਪਰ ਬਣਾ ਕੇ ਵਹਾ ਦੂਸਰੇ ਪਾਸੇ ਕਰ ਦਿੱਤਾ ਹੈ, ਜਿਸ ਨਾਲ ਦਰਿਆ ਤੋਂ ਪਾਰ ਦੇ ਕਈ ਪਿੰਡਾਂ ਦੀ ਜ਼ਮੀਨ ਵੀ ਦਰਿਆ ਦੇ ਵਹਿਣ ਵਿੱਚ ਵਹਿ ਗਈ ਹੈ। ਉਹਨਾਂ ਕਿਹਾ ਕਿ ਪੀੜਤ ਲੋਕ ਕਈ ਵਾਰੀ ਦਰਖਾਸਤਾਂ ਦੇ ਚੁੱਕੇ ਹਨ, ਪਰ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ 2005 ਵਿੱਚ ਅੰਮ੍ਰਿਤਸਰ ਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਨੇ ਕਮਿਸ਼ਨਰ ਜਲੰਧਰ ਡਵੀਜ਼ਨ ਸਵਰਨ ਸਿੰਘ ਦੇ ਆਦੇਸ਼ਾਂ 'ਤੇ ਸਾਰੀ ਜਾਂਚ ਕੀਤੀ ਸੀ ਤੇ ਜਾਂਚ ਦੌਰਾਨ ਰਾਧਾ ਸੁਆਮੀ ਸੰਪਰਦਾ ਦਰਿਆ ਦੇ ਵਹਾ ਨੂੰ ਬਦਲਣ ਲਈ ਦੋਸ਼ੀ ਪਾਈ ਗਈ ਸੀ ਤੇ ਕਮਿਸ਼ਨਰ ਨੇ ਸਿਫਾਰਸ਼ ਕੀਤੀ ਸੀ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ ਦਸ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੀੜਤਾਂ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਉਹਨਾਂ ਨੇ ਕਈ ਦਰਖਾਸਤਾਂ ਦਿੱਤੀਆਂ, ਪਰ ਹਾਲੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ।rnਉਹਨਾਂ ਕਿਹਾ ਕਿ ਰਾਧਾ ਸੁਆਮੀਆਂ ਦੇ ਲੱਠਮਾਰਾਂ ਤੋਂ ਇਹਨਾਂ ਦੀ ਕਵਰੇਜ ਕਰਨ ਗਿਆ ਪੱਤਰਕਾਰ ਵੀ ਬੜੀ ਮੁਸ਼ਕਲ ਨਾ ਬਚਿਆ ਸੀ। ਉਹਨਾਂ ਡੀ.ਸੀ ਨੂੰ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਵੀ ਇੱਕ ਐਸ.ਡੀ.ਐਮ ਕੋਲਂੋ ਜਾਂਚ ਕਰਵਾਈ ਗਈ ਸੀ, ਪਰ ਉਸ ਜਾਂਚ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। ਉਹਨਾਂ ਦੋਸ਼ ਲਾਇਆ ਕਿ ਰਾਧਾ ਸੁਆਮੀ ਮੁਖੀ ਦੇ ਹੱਥ ਇੰਨੇ ਲੰਮੇ ਹਨ ਕਿ ਸਿਆਸੀ ਆਗੂਆਂ ਤੇ ਸਰਕਾਰ ਤੋਂ ਇਲਾਵਾ ਸਰਕਾਰੀ ਮਸ਼ੀਨਰੀ ਵੀ ਉਹਨਾਂ ਦਾ ਹੀ ਪੱਖ ਪੂਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਰਾਧਾ ਸੁਆਮੀ ਡੇਰੇ ਵਿੱਚ ਜਾ ਕੇ ਉਸ ਕੋਲੋਂ ਵੋਟਾਂ ਦੀ ਭੀਖ ਮੰਗਦੇ ਹਨ ਤਾਂ ਫਿਰ ਇਨਸਾਫ ਦੀ ਆਸ ਕਿਥੇਂ ਰੱਖੀ ਜਾ ਸਕਦੀ ਹੈ? ਸ੍ਰ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਆਖਰੀ ਦਮ ਤੱਕ ਲੜਨਗੇ ਅਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣ ਤੋਂ ਗੁਰੇਜ਼ ਨਹੀ ਕਰਨਗੇ।