ਪ੍ਰਿਅੰਕਾ ਨੂੰ ਪਾਰਟੀ ਦੀ ਵਾਗਡੋਰ ਦੇਣ ਦੀ ਮੰਗ ਮੁੜ ਉੱਠੀ

ਲੋਕ ਸਭਾ ਚੋਣਾਂ ਅਤੇ ਉਸ ਮਗਰੋਂ 4 ਰਾਜਾਂ ਦੀਆਂ ਚੋਣਾਂ 'ਚ ਕਾਂਗਰਸ ਦੇ ਬੁਰੇ ਪ੍ਰਦਰਸ਼ਨ ਤੋਂ ਪ੍ਰੇਸ਼ਾਨ ਇਲਾਹਾਬਾਦ ਦੇ ਨੌਜੁਆਨ ਕਾਂਗਰਸੀਆਂ ਨੇ ਪਾਰਟੀ ਦੀ ਕਮਾਨ ਪ੍ਰਿਅੰਕਾ ਗਾਂਧੀ ਨੂੰ ਸੌਂਪੇ ਜਾਣ ਦੀ ਮੰਗ ਕੀਤੀ ਹੈ। ਇਥੇ ਹੀ ਬੱਸ ਨਹੀਂ, ਉਨ੍ਹਾ ਨੇ ਵਾਰ ਵਾਰ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਦੇਣ ਦੀ ਮੰਗ ਕਰਨ ਵਾਲੇ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੂੰ ਵੀ ਪਾਸੇ ਕਰਨ ਦੀ ਮੰਗ ਕੀਤੀ ਹੈ।rnਕਾਂਗਰਸੀਆਂ ਨੇ ਆਪਣੀ ਇਸ ਮੰਗ ਦੇ ਹੱਕ 'ਚ ਜਿੱਥੇ ਸ਼ਹਿਰ 'ਚ ਹੋਰਡਿੰਗਜ਼ ਲਾਏ ਹਨ, ਉਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਸ ਬਾਰੇ ਪੱਤਰ ਵੀ ਲਿਖਿਆ ਹੈ। ਉਨ੍ਹਾ ਦੀ ਮੰਗ ਹੈ ਕਿ ਪ੍ਰਿਅੰਕਾ ਦੇ ਜਨਮ ਦਿਨ 'ਤੇ ਉਨ੍ਹਾ ਨੂੰ ਤੋਹਫ਼ੇ 'ਚ ਕਾਂਗਰਸ ਦੀ ਵਾਗਡੋਰ ਦਿੱਤੀ ਜਾਵੇ। ਇਹਨਾਂ ਨੌਜੁਆਨਾਂ ਨੇ ਪਾਰਟੀ ਪ੍ਰਧਾਨ ਨੂੰ ਲਿਖਿਆ ਹੈ ਕਿ ਉਹ ਦਿਗਵਿਜੈ ਸਿੰਘ ਦੀ ਥਾਂ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣ।rnਸ਼ਹਿਰ 'ਚ ਲੱਗੇ ਹੋਰਡਿੰਗਜ਼ 'ਚ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀਆਂ ਤਸਵੀਰਾਂ ਹਨ, ਪਰ ਕਿਸੇ ਵੀ ਹੋਰਡਿੰਗ 'ਤੇ ਰਾਹੁਲ ਗਾਂਧੀ ਦੀ ਤਸਵੀਰ ਨਹੀਂ। ਪ੍ਰਿਅੰਕਾ ਗਾਂਧੀ ਯੂਥ ਬ੍ਰਿਗੇਡ ਦੇ ਆਗੂ ਹਸੀਬ ਅਹਿਮਦ ਨੇ ਕਿਹਾ ਕਿ ਦਿਗਵਿਜੈ ਸਿੰਘ, ਜੈਪ੍ਰਕਾਸ਼ ਜਾਇਸਵਾਲ ਅਤੇ ਬੇਨੀਪ੍ਰਸਾਦ ਵਰਮਾ ਪਾਰਟੀ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹਨ ਅਤੇ ਅਧਾਰਹੀਣ ਬਿਆਨਬਾਜ਼ੀ ਕਰ ਰਹੇ ਹਨ।