ਸੱਤਾ 'ਚ ਆਏ ਤਾਂ ਅਕਾਲੀਆਂ ਨਾਲ ਇੱਕ ਸਾਲ ਕਬੱਡੀ ਖੇਡਾਂਗੇ : ਬਾਜਵਾ

ਕਾਂਗਰਸ ਦੀ ਸਰਕਾਰ ਆਉਣ 'ਤੇ ਵਰਕਰਾਂ ਨੂੰ ਇਕ ਸਾਲ ਦਾ ਸਮਾਂ ਦਿੱਤਾ ਜਾਵੇਗਾ ਕਿ ਉਹ ਜਿੰਨੀ ਮਰਜ਼ੀ ਅਕਾਲੀਆਂ ਤੇ ਭਾਜਪਾਈਆਂ ਨਾਲ ਕਬੱਡੀ ਖੇਡ ਲੈਣ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰੋਕ-ਟੋਕ ਨਹੀਂ ਹੋਵੇਗੀ। ਆਪਣੇ ਰਾਜ ਵਿਚ ਅਕਾਲੀਆਂ ਨੂੰ ਲੰਮੇ ਪਾ ਕੇ ਗੋਡਾ ਫੇਰਿਆ ਜਾਵੇਗਾ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੇਲਾ ਮਾਘੀ ਦੌਰਾਨ ਕਾਂਗਰਸ ਦੀ ਰੈਲੀ ਵਿਚ ਵਰਕਰਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾ ਦਾਅਵੇ ਨਾਲ ਕਿਹਾ ਕਿ ਵਿਧਾਨ ਸਭਾ ਚੋਣਾਂ ਇਸੇ ਸਾਲ ਮਈ ਜਾਂ ਜੂਨ ਵਿਚ ਹੋਣਗੀਆਂ, ਜਿਸ ਦੌਰਾਨ ਅਕਾਲੀ ਦਲ ਦਾ ਸਫਾਇਆ ਕਰ ਦਿੱਤਾ ਜਾਵੇਗਾ। ਸ੍ਰੀ ਬਾਜਵਾ ਨੇ ਕਿਹਾ ਕਿ ਜਦੋਂ ਭਾਜਪਾ ਦੇ ਅਮਿਤ ਸ਼ਾਹ ਅੰਮ੍ਰਿਤਸਰ ਵਿਚ ਰੈਲੀ ਕਰਨਗੇ ਤਾਂ ਉਨ੍ਹਾਂ ਦਾ ਕਾਂਗਰਸ ਵੱਲੋਂ ਘੇਰਾਓ ਕੀਤਾ ਜਾਵੇਗਾ। ਉਨਾ ਮੋਦੀ 'ਤੇ ਦੂਸ਼ਣਬਾਜ਼ੀ ਲਗਾਉਂਦਿਆ ਕਿਹਾ ਕਿ ਉਹ ਵੋਟਾਂ ਤੋਂ ਪਹਿਲਾ 100 ਦਿਨਾਂ ਵਿਚ ਕਾਲਾ ਧਨ ਵਾਪਸ ਲਿਆਉਣ ਦੀ ਗੱਲ ਕਰਦਾ ਸੀ, ਪਰ 8 ਮਹੀਨੇ ਬੀਤ ਜਾਣ 'ਤੇ ਵੀ ਉਸ ਨੇ ਸਿਵਾਏ ਭਾਸ਼ਣਾਂ ਤੋਂ ਕੁਝ ਨਹੀਂ ਕੀਤਾ। ਉਹਨਾ ਮਾਲਵਾ ਇਲਾਕੇ ਵਿਚ ਸੇਮ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਦੇ ਹੱਲ ਲਈ ਪਹਿਲਾ 980 ਕਰੋੜ ਰੁਪਏ ਦਿੱਤੇ ਸਨ, ਪਰ ਬਾਦਲ ਸਾਹਿਬ ਇਕੱਲੇ ਹੀ ਸਾਰਾ ਪੈਸਾ ਡਕਾਰ ਗਏ ਤੇ ਇਹ ਸਮੱਸਿਆ ਜਿਉਂ ਦੀ ਤਿਉਂ ਹੀ ਲੱਗਦੀ ਹੈ। ਉਨ੍ਹਾ ਕਿਹਾ ਕਿ ਜਿੰਨਾ ਚਿਰ ਡਰੱਗ ਮਾਫੀਆ ਦੇ ਸਰਗਨਾ ਖਿਲਾਫ਼ ਸੀ ਬੀ ਆਈ ਦੀ ਜਾਂਚ ਨਹੀਂ ਹੁੰਦੀ, ਉਹ ਬਾਦਲਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਣਗੇ। ਬਾਦਲ ਦੇ ਰਾਜ ਵਿਚ 19 ਹਜਾਰ ਫੈਕਟਰੀਆਂ ਨੂੰ ਤਾਲੇ ਲਗ ਚੁੱਕੇ ਹਨ। ਕਰੀਬ 9 ਮਹੀਨਿਆਂ ਤੋਂ ਕਿਸੇ ਨੂੰ ਵੀ ਪੈਨਸ਼ਨ ਨਹੀਂ ਮਿਲੀ ਤੇ ਨਾ ਹੀ ਸ਼ਗਨ ਸਕੀਮ ਦੀ ਰਾਸ਼ੀ ਕਿਸੇ ਨੂੰ ਜਾਰੀ ਹੋਈ ਹੈ। ਭੋਲਾ ਵੱਲੋਂ ਬਿਕਰਮ ਮਜੀਠਿਆ, ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਦਾ ਡਰੱਗ ਮਾਫੀਆਂ ਨਾਲ ਜੁੜੇ ਹੋਣ ਦਾ ਖੁਲਾਸਾ ਕਰਨ 'ਤੇ ਵੀ ਬਾਦਲ ਸਰਕਾਰ ਨੇ ਇਨ੍ਹਾਂ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ।rnਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਅਕਾਲੀ ਦਲ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਇਹ ਸਾਰੇ ਆਪੋ-ਆਪਣੀ ਡਫਲੀ ਵਜਾ ਰਹੇ ਹਨ, ਜਦ ਕਿ ਕਿਸਾਨ ਬਾਦਲਾਂ ਦੀ ਜਾਨ ਨੂੰ ਰੋ ਰਿਹਾ ਹੈ। ਮੋਦੀ ਜੋ ਕਿ ਕਾਲਾ ਧਨ ਲਿਆਉਣ ਦੇ ਨਾਅਰੇ ਮਾਰ ਰਿਹਾ ਸੀ, ਮੈਨੂੰ ਤਾਂ ਇਹ ਡਰ ਲੱਗਦਾ ਹੈ ਕਿ ਕਿਤੇ ਮੋਦੀ ਕਾਲਾ ਧਨ ਲਿਆਉਂਦਾ ਆਪ ਹੀ ਬਾਹਰ ਨਾ ਰਹਿ ਜਾਵੇ। ਉਨ੍ਹਾ ਬਾਦਲਾਂ ਵੱਲੋਂ ਪੈਸੇ ਦੇ ਟਰੱਕ ਭਰ ਕੇ ਲਿਆਉਣ ਦੇ ਬਿਆਨ ਦਾ ਖੰਡਨ ਕਰਦੇ ਹੋਏ ਕਿਹਾ ਕਿ ਟਰੱਕ ਤਾਂ ਹੁਣ ਵੀ ਆਉਂਦੇ ਹਨ, ਪਰ ਪੈਸੇ ਦੇ ਨਹੀਂ ਬਲਕਿ ਨਸ਼ਿਆਂ ਦੇ ਭਰ ਕੇ ਆਉਂਦੇ ਹਨ। ਕਿਸਾਨਾਂ ਦਾ ਉਜਾੜਾ ਕਰਨ ਵਾਲੇ ਮੋਦੀ ਦਾ ਬਾਦਲਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ, ਜੋ ਕਿ ਦੇਸ਼ ਵਿਰੋਧੀ ਹੈ। ਉਨ੍ਹਾ ਕਿਹਾ ਕਿ ਬੀ ਐੱਸ ਐੱਫ ਖਿਲਾਫ਼ ਧਰਨੇ ਲਗਾਉਣ ਨਾਲ ਮਸਲੇ ਦਾ ਹੱਲ ਨਹੀਂ ਹੁੰਦਾ, ਜੇ ਧਰਨਾ ਲਗਾਉਣਾ ਹੀ ਹੈ ਤਾਂ ਮੋਦੀ ਦੇ ਦਰਵਾਜੇ ਅੱਗੇ ਲਗਾਓ। ਬਾਦਲਾਂ ਦੀ ਦੂਜੀ ਵਾਰ ਸਰਕਾਰ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਬਣੀ ਹੈ, ਨਹੀਂ ਤਾਂ ਅੱਜ ਬਾਦਲਾਂ ਨੇ ਧਰਨੇ ਦੇ ਰਿਹਾ ਹੋਣਾ ਸੀ। ਅੱਜ ਦੁਕਾਨਾਂ ਤੋਂ ਖੰਡ ਨਹੀਂ ਮਿਲਦੀ, ਬਲਕਿ ਭੁੱਕੀ ਮਿਲਦੀ ਹੈ। ਕਾਂਗਰਸ ਪਾਰਟੀ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ। ਇਸ ਮੌਕੇ ਮਹਿੰਦਰ ਸਿੰਘ ਕੇ ਪੀ, ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵÎਿੜੰਗ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਹੰਸ ਰਾਜ ਜੋਸਨ, ਕਿਸਾਨ ਸੈੱਲ ਦੇ ਇੰਦਰਜੀਤ ਸਿੰਘ ਜ਼ੀਰਾ, ਵਿਧਾਇਕ ਕਰਨ ਕੌਰ ਬਰਾੜ, ਮਹਿਲਾ ਮੰਡਲ ਦੀ ਪ੍ਰਧਾਨ ਕਿੱਟੂ ਗਰੇਵਾਲ, ਜਿਲਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਗੋਰਾ, ਗੁਰਸੰਤ ਸਿੰਘ ਬਰਾੜ, ਗੁਰਾ ਤੁੰਗਵਾਲੀ, ਹਰਮਿੰਦਰ ਜੱਸੀ, ਅਜੀਤ ਇੰਦਰ ਸਿੰਘ ਮੋਫਰ, ਨਵਤੇਜ ਸਿੰਘ ਚੀਮਾ, ਸ਼ਰਨਜੀਤ ਸਿੰਘ ਸੰਧੂ ਲੋਕ ਸਭਾ ਹਲਕਾ ਪ੍ਰਧਾਨ, ਮਲੋਟ ਹਲਕੇ ਦੇ ਪ੍ਰਧਾਨ ਸਰਬਜੀਤ ਸਿੰਘ ਕਾਕਾ ਬਰਾੜ, ਮੁਕਤਸਰ ਹਲਕੇ ਦੇ ਪ੍ਰਧਾਨ ਸਿਮਰਜੀਤ ਸਿੰਘ ਭੀਨਾ, ਮੋਨੂੰ ਦੂਆ, ਹਰਮਨ ਵਧਾਈ, ਜਗਜੀਤ ਵਧਾਈ, ਹਰਬੀਰ ਕਾਲੀ, ਅਜੀਤ ਸਿੰਘ ਕੰਗ, ਭੁਪਿੰਦਰ ਸਿੰਘ ਰਾਮਨਗਰ, ਲਾਲੀ ਮਾਂਗਟ ਕੇਰ, ਕੁਲਬੀਰ ਜ਼ੀਰਾ, ਸਤਪਾਲ ਖੱਪੀਆ ਵਾਲੀ, ਇਕਬਾਲ ਸਿੰਘ ਲੱਖੇਵਾਲੀ, ਕਾਕੂ ਜੈਲਦਾਰ, ਡਾ. ਹਰਪਾਲ ਭੁੱਲਰ, ਸਤਿਕਾਰ ਕੌਰ, ਹਰਚਰਨ ਸੋਥਾ, ਗੁਰਿੰਦਰ ਅਰੋੜਾ ਜਨਰਲ ਸੱਕਤਰ, ਜਸਕਰਨ ਬਰਾੜ, ਭਿੰਦਰ ਸ਼ਰਮਾ, ਵਿਨੋਦ ਸੈਨੀ ਐਡਵੋਕੇਟ, ਦਿਲਾਵਰ ਸਿੰਘ, ਧਨਜੀਤ ਸਿੰਘ ਧਨੀ, ਦੀਪੂ ਚੌਧਰੀ, ਹਨੀ ਬਰਾੜ, ਵਿੱਕੀ ਗੰਧੜ ਤੇ ਜੋਤ ਜਵਾਰੇਵਾਲਾ ਆਦਿ ਹਾਜ਼ਰ ਸਨ।