ਸ਼ਾਰਲੀ ਨੇ ਫਿਰ ਛਾਪੀ ਪੈਗੰਬਰ ਮੁਹੰਮਦ ਦੀ ਤਸਵੀਰ

ਫਰਾਂਸੀਸੀ ਅਖਬਾਰ ਸ਼ਾਰਲੀ ਐਬਦੋ ਦਾ ਤਾਜ਼ਾ ਅੰਕ ਮੁੜ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਹੈ, ਇਸ ਦੀਆਂ ਸਾਰੀਆਂ ਹੀ ਕਾਪੀਆਂ ਸਵੇਰੇ ਹੀ ਹੱਥੋ-ਹੱਥ ਵਿਕ ਗਈਆਂ। ਅਖਬਾਰ ਦੇ ਦਫਤਰ 'ਤੇ ਪਿਛਲੇ ਹਫਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਖਬਾਰ ਦਾ ਇਹ ਪਹਿਲਾ ਅੰਕ ਸੀ। ਨਵੇਂ ਅੰਕ ਦੇ ਕਵਰ ਪੇਜ ਉਪਰ ਪੈਗੰਬਰ ਹਜ਼ਰਤ ਮੁਹੰਮਦ ਦੀ ਤਸਵੀਰ ਹੈ। ਸ਼ਾਰਲੀ ਐਬਦੋ ਦੇ ਨਵੇਂ ਅੰਕ ਨੂੰ ਲੈਣ ਲਈ ਲੋਕ ਤੜਕੇ ਹੀ ਅਖਬਾਰ ਬੂਥਾਂ ਉਪਰ ਕਤਾਰਾਂ ਵਿੱਚ ਆਣ ਖੜੇ ਸਨ। ਬੂਥਾਂ ਦੇ ਖੁੱਲ੍ਹਦਿਆਂ ਹੀ ਮਿੰਟਾਂ ਵਿੱਚ ਅਖਬਾਰ ਦੀਆਂ ਸਾਰੀਆਂ ਕਾਪੀਆਂ ਵਿਕ ਗਈਆਂ।rnਅਖਬਾਰ ਵੇਚਣ ਵਾਲੀ ਇੱਕ ਮਹਿਲਾ ਨੇ ਦੱਸਿਆ ਕਿ ਇਹ ਅਜੀਬ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਬੂਥ ਖੋਲ੍ਹਿਆ ਤਾਂ ਅਖਬਾਰ ਖਰੀਦਣ ਲਈ 60-70 ਲੋਕ ਇੰਤਜ਼ਾਰ ਕਰ ਰਹੇ ਸਨ। ਮਹਿਲਾ ਨੇ ਦੱਸਿਆ ਕਿ ਉਸ ਨੇ ਪਹਿਲਾਂ ਅਜਿਹਾ ਕਦੇ ਨਹੀਂ ਦੇਖਿਆ ਸੀ। ਉਸ ਨੇ ਦੱਸਿਆ ਕਿ ਮਹਿਜ਼ 15 ਮਿੰਟਾਂ ਵਿੱਚ ਅਖਬਾਰ ਦੀਆਂ 450 ਕਾਪੀਆਂ ਵਿੱਕ ਗਈਆਂ ਹਨ। ਹੋਰਨਾਂ ਬੂਥਾਂ 'ਤੇ ਵੀ ਅਜਿਹਾ ਹੀ ਦੇਖਿਆ ਗਿਆ। ਅਖਬਾਰ ਦੇ ਦਫਤਰ 'ਤੇ ਹੋਏ ਹਮਲੇ 'ਚ ਅਖਬਾਰ ਦੇ ਅਮਲੇ ਸਮੇਤ 12 ਵਿਅਕਤੀ ਮਾਰੇ ਗਏ ਸਨ। ਅਖਬਾਰ ਵੱਲੋਂ ਕਵਰ ਪੇਜ ਉੱਪਰ ਪੈਗੰਬਰ ਹਜ਼ਰਤ ਮੁਹੰਮਦ ਦਾ ਕਾਰਟੂਨ ਛਾਪੇ ਜਾਣ ਕਾਰਨ ਇਹ ਅੱਤਵਾਦੀ ਹਮਲਾ ਹੋਇਆ ਸੀ। ਇਹ ਹਮਲਾ ਵੀ ਸ਼ਾਰਲੀ ਐਬਦੋ ਦੇ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਦਾ ਹੌਸਲਾ ਨਾ ਤੋੜ ਸਕਿਆ। ਕਵਰ ਪੇਜ ਉਪਰ ਕਾਰਟੂਨ ਵਿੱਚ ਪੈਗੰਬਰ ਨੂੰ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਅਖਬਾਰ ਦੇ ਸੰਪਾਦਕ ਅਤੇ ਹੋਰ ਪੱਤਰਕਾਰਾਂ ਨੂੰ ਮੁਆਫ ਕਰਨ ਦੀ ਮੁਦਰਾ ਵਿੱਚ ਦਿਖਾਇਆ ਗਿਆ ਹੈ। ਉਨ੍ਹਾਂ ਦੀਆਂ ਅੱਖਾਂ ਵਿਚ ਅਥਰੂ ਵੀ ਛਲਕ ਰਹੇ ਸਨ। ਕਵਰ ਪੇਜ ਦੀ ਹੈੱਡਲਾਈਨ ਹੈ, ''ਸਾਰਿਆਂ ਨੂੰ ਮੁਆਫੀ'' ਕਾਰਟੂਨਿਸਟ ਡੇਨਾਰਡ ਲੁਜ ਲੁਜੀਆ ਨੇ ਦੱਸਿਆ ਕਿ ਉਹ ਕਵਰ ਪੇਜ ਲਈ ਕਾਰਟੂਨ ਬਣਾਉਂਦਿਆਂ ਰੋ ਪਏ ਸਨ।