ਇਹ ਰਾਮ ਭਗਤਾਂ ਦੀ ਸਰਕਾਰ ਹੈ; ਗਡਕਰੀ ਨੇ ਫਰਮਾਇਆ

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਇੱਕ ਵਾਰ ਫਿਰ ਵਿਵਾਦਾਂ 'ਚ ਹਨ। ਉੱਤਰ ਪ੍ਰਦੇਸ਼ 'ਚ ਮੰਗਲਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਗਡਕਰੀ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਇਹ ਸਰਕਾਰ ਰਾਮ ਭਗਤਾਂ ਦੀ ਹੈ। ਗਡਕਰੀ ਨੇ ਕਿਹਾ ਕਿ ਅਯੁੱਧਿਆ ਤੋਂ ਲੈ ਕੇ ਚਿੱਤਰਕੂਟ ਤੱਕ ਇਹ ਸਰਕਾਰ ਰਾਮ ਭਗਤਾਂ ਦੀ ਹੈ, ਜਿਹੜੇ ਜੈ ਸ੍ਰੀ ਰਾਮ ਜਪਦੇ ਹਨ।rnਦੱਸਿਆ ਜਾਂਦਾ ਹੈ ਕਿ ਉਹ ਅਯੁੱਧਿਆ 'ਚ ਰਾਮ-ਜਾਨਕੀ ਮਾਰਗ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ। ਇਹ ਸੜਕ ਅਯੁੱਧਿਆ ਨੂੰ ਨੇਪਾਲ ਦੇ ਜਨਕਪੁਰ ਕਸਬੇ ਨਾਲ ਜੋੜੇਗੀ।rnਗਡਕਰੀ ਦੇ ਇਸ ਬਿਆਨ ਨਾਲ ਫਿਰ ਵਿਵਾਦ ਖੜਾ ਹੋ ਗਿਆ ਹੈ। ਵਰਨਣਯੋਗ ਹੈ ਕਿ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਨਿਰੰਜਨ ਜਿਓਤੀ ਨੇ ਵੀ ਦਿੱਲੀ 'ਚ ਅਜਿਹਾ ਹੀ ਭਾਸ਼ਣ ਦਿੱਤਾ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਦਿੱਲੀ ਵਾਸੀਆਂ ਨੇ ਰਾਮਜ਼ਾਦਿਆਂ ਅਤੇ ਹਰਾਮਜ਼ਾਦਿਆਂ 'ਚੋਂ ਇੱਕ ਨੂੰ ਚੁਣਨਾ ਹੈ।rnਸਾਧਵੀ ਦੇ ਇਸ ਬਿਆਨ ਤੋਂ ਬਾਅਦ ਕਾਫੀ ਹੰਗਾਮਾ ਮੱਚਿਆ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਇਹ ਸਲਾਹ ਦੇਣੀ ਪਈ ਸੀ ਕਿ ਉਹ ਲਸ਼ਮਣ ਰੇਖਾ ਪਾਰ ਨਾ ਕਰਨ। ਹਾਲਾਂਕਿ ਇਸ ਦੇ ਬਾਵਜੂਦ ਭਾਜਪਾ ਆਗੂਆਂ ਦੇ ਵਿਵਾਦਗ੍ਰਸਤ ਬਿਆਨਾਂ ਦਾ ਸਿਲਸਿਲਾ ਰੁੱਕਿਆ ਨਹੀਂ।