ਮੋਦੀ ਆਪਣਾ ਰੁਖ਼ ਸਪੱਸ਼ਟ ਕਰਨ : ਸੁਧਾਕਰ ਰੈਡੀ

ਸੀ ਪੀ ਆਈ ਦੇ ਜਨਰਲ ਸਕੱਤਰ ਐੱਸ ਸੁਧਾਕਰ ਰੈਡੀ ਨੇ ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸੈਕੂਲਰ ਸ਼ਬਦ ਹਟਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ 'ਤੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।rnਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੈਡੀ ਨੇ ਕਿਹਾ ਧਰਮ-ਨਿਰਪੱਖਤਾ ਭਾਰਤੀ ਚਰਿਤਰ ਦਾ ਪ੍ਰਤੀਕ ਹੈ ਅਤੇ ਸਮਾਜਵਾਦ ਉਹ ਟੀਚਾ ਹੈ, ਜਿਸ ਨੂੰ ਅਸੀਂ ਹਾਸਲ ਕਰਨਾ ਹੈ। ਉਨ੍ਹਾ ਕਿਹਾ ਕਿ ਇਹ ਸ਼ਬਦ 1976 'ਚ ਸੰਵਿਧਾਨ ਦੀ ਪ੍ਰਸਤਾਵਨਾ 'ਚ ਸ਼ਾਮਲ ਕੀਤੇ ਗਏ ਸਨ ਅਤੇ ਇਹਨਾਂ ਨੂੰ ਹਟਾਇਆ ਨਹੀਂ ਜਾਣਾ ਚਾਹੀਦਾ। ਉਨ੍ਹਾ ਕਿਹਾ ਕਿ ਭਾਰਤ ਸਰਕਾਰ, ਭਾਰਤੀ ਜਨਤਾ ਪਾਰਟੀ ਅਤੇ ਐੱਨ ਡੀ ਏ ਨੂੰ ਕਿਸੇ ਅਜਿਹੇ ਮਾਮਲੇ ਤੋਂ ਖੁਦ ਨੂੰ ਦੂਰ ਕਰ ਲੈਣਾ ਚਾਹੀਦਾ ਹੈ।rnਉਨ੍ਹਾ ਕਿਹਾ ਕਿ ਵੰਡ ਪਿੱਛੋਂ ਪਾਕਿਸਤਾਨ ਇਕ ਇਸਲਾਮੀ ਗਣਰਾਜ ਬਣ ਗਿਆ, ਜਦਕਿ ਭਾਰਤ ਧਰਮ ਨਿਰਪੱਖ ਗਣਰਾਜ ਬਣਿਆ ਰਿਹਾ। ਉਨ੍ਹਾ ਸੁਆਲ ਕੀਤਾ ਕਿ ਕੀ ਗਣਰਾਜ ਸ਼ਬਦ ਵੀ ਸੰਵਿਧਾਨ ਦੀ ਪ੍ਰਸਤਾਵਨਾ 'ਚੋਂ ਹਟਾ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਆਰ ਐੱਸ ਐੱਸ ਹਿੰਦੂ ਰਾਸ਼ਟਰ ਚਾਹੁੰਦਾ ਹੈ। ਇੱਕ ਕੇਂਦਰੀ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ, ਜਦਕਿ ਪ੍ਰਕਾਸ਼ ਜਾਵਡੇਕਰ ਨੇ ਸੰਵਿਧਾਨ ਦੀ ਪ੍ਰਸਤਾਵਨਾ 'ਚੋਂ ਸੈਕੂਲਰ ਅਤੇ ਸੋਸ਼ਲਿਸਟ ਸ਼ਬਦ ਹਟਾਉਣ ਦੀ ਹਮਾਇਤ ਕੀਤੀ ਹੈ। ਇੱਕ ਹੋਰ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਬਣਿਆ ਰਹੇਗਾ, ਅਜਿਹੀ ਹਾਲਤ 'ਚ ਪ੍ਰਧਾਨ ਮੰਤਰੀ ਨੂੰ ਅੱਗੇ ਆ ਕੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।rnਇਸ ਦੇ ਨਾਲ ਹੀ ਉਨ੍ਹਾ ਮੰਗ ਕੀਤੀ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਹਾਲ ਦੇ ਭਾਰਤ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਹੋਏ ਐਟਮੀ ਕਰਾਰ ਦਾ ਵੇਰਵਾ ਜਨਤਕ ਕੀਤਾ ਜਾਵੇ, ਕਿਉਂਕਿ ਗੱਲਬਾਤ ਮਗਰੋਂ ਜਾਰੀ ਕੀਤੇ ਗਏ ਪੰਜ ਸਫ਼ਿਆਂ ਦੇ ਸਾਂਝੇ ਬਿਆਨ 'ਚ ਐਟਮੀ ਕਰਾਰ ਬਾਰੇ ਸਿਰਫ਼ ਇੱਕ ਪੈਰ੍ਹਾ ਹੀ ਸੀ।rnਉਨ੍ਹਾ ਕਿਹਾ ਕਿ ਹਾਲਾਂਕਿ ਦੋਵਾਂ ਦੇਸ਼ਾਂ ਵੱਲੋਂ 2008 'ਚ ਐਟਮੀ ਕਰਾਰ 'ਤੇ ਦਸਤਖ਼ਤ ਕੀਤੇ ਗਏ ਸਨ, ਪਰ ਹੁਣ ਤੱਕ ਭਾਰਤ 'ਚ ਪ੍ਰਮਾਣੂ ਊਰਜਾ ਦਾ ਇੱਕ ਯੂਨਿਟ ਉਤਪਾਦਨ ਵੀ ਨਹੀਂ ਹੋਇਆ। ਉਨ੍ਹਾ ਕਿਹਾ ਕਿ ਹਾਲ ਦੇ ਸਾਲਾਂ 'ਚ ਅਮਰੀਕਾ 'ਚ ਇੱਕ ਵੀ ਪ੍ਰਮਾਣੂ ਊਰਜਾ ਪਲਾਂਟ ਨਹੀਂ ਲਾਇਆ ਗਿਆ ਅਤੇ ਅਮਰੀਕਾ ਵੱਲੋਂ ਬਿਜਲੀ ਉਤਪਾਦਨ ਲਈ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅਮਰੀਕਾ ਆਪਣੀ ਸਾਰੀ ਪ੍ਰਮਾਣੂ ਤਕਨੀਕ ਅਤੇ ਮਸ਼ੀਨਰੀ ਭਾਰਤ 'ਤੇ ਥੋਪ ਰਿਹਾ ਹੈ।rnਕੋਲ ਇੰਡੀਆ ਲਿਮਟਿਡ ਦੇ ਸ਼ੇਅਰਾਂ ਦੇ ਵਿਨਿਵੇਸ਼ ਦਾ ਜ਼ਿਕਰ ਕਰਦਿਆਂ ਸ੍ਰੀ ਰੈਡੀ ਨੇ ਦੋਸ਼ ਲਾਇਆ ਕਿ ਐੱਨ ਡੀ ਏ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਯੂ ਪੀ ਏ ਸਰਕਾਰ ਦੀਆਂ ਨੀਤੀਆਂ 'ਤੇ ਚੱਲ ਰਹੀ ਹੈ।