Latest News

ਪ੍ਰਮਾਣੂ ਸਮਰੱਥ ਅਗਨੀ-5 ਦੀ ਇੱਕ ਹੋਰ ਸਫ਼ਲ ਪਰਖ

ਦੇਸ਼ ਅੰਦਰ ਤਿਆਰ ਕੀਤੀ ਗਈ ਅੰਤਰ ਮਹਾਂਦੀਪੀ ਬਲਿਸਟਿਕ ਮਿਜ਼ਾਈਲ ਅਗਨੀ-5 ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਪ੍ਰਮਾਣੂ ਸਮਰੱਥ ਇਹ ਮਿਜ਼ਾਈਲ 5 ਹਜ਼ਾਰ ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਦੇ ਸਮੱਰਥ ਹੈ। ਚੀਨ, ਪਾਕਿਸਤਾਨ ਅਤੇ ਯੂਰਪ ਇਸ ਮਿਜ਼ਾਈਲ ਦੀ ਮਾਰ ਹੇਠ ਆ ਗਿਆ ਹੈ।\r\nਅਮਰੀਕਾ, ਰੂਸ, ਫ਼ਰਾਂਸ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆ ਦਾ ਪੰਜਵਾਂ ਅਜਿਹਾ ਦੇਸ਼ ਹੈ, ਜਿਸ ਕੋਲ ਇਹ ਅੰਤਰ ਮਹਾਂਦੀਪੀ ਬਲਿਸਟਿਕ ਮਿਜ਼ਾਈਲ ਹੈ। ਏਕੀਕ੍ਰਿਤ ਟੈਸਟ ਰੇਜ ਦੇ ਮੁਖੀ ਏ ਕੇ ਪ੍ਰਸਾਦ ਨੇ ਦੱਸਿਆ ਕਿ ਅਗਨੀ ਮਿਜ਼ਾਈਲ-5 ਦਾ ਪ੍ਰੀਖਣ ਸ਼ਨੀਵਾਰ ਸਵੇਰੇ 8 ਵੱਜ ਕੇ 6 ਮਿੰਟ \'ਤੇ ਕੀਤਾ ਗਿਆ ਅਤੇ ਪਲਾਂ \'ਚ ਹੀ ਮਿਜ਼ਾਈਲ ਨੇ ਮਿਥੇ ਟੀਚੇ ਨੂੰ ਫੁੰਡਣ \'ਚ ਕਾਮਯਾਬੀ ਹਾਸਲ ਕਰ ਲਈ। ਅੱਖ ਦੇ ਫੋਰ ਨਾਲ ਮਿਜ਼ਾਇਲ ਸੰਤਰੀ ਰੰਗ ਦਾ ਧੂੰਆਂ ਛੱਡਦੀ ਹੋਈ ਅੱਖਾਂ ਤੋਂ ਦੂਰ ਹੋ ਗਈ। ਪ੍ਰਸਾਦ ਨੇ ਦੱਸਿਆ ਕਿ ਇਸ ਮਿਜ਼ਾਈਲ ਦੇ ਅਜੇ ਹੋਰ ਪ੍ਰੀਖਣ ਕੀਤੇ ਜਾਣਗੇ ਅਤੇ ਪੂਰੀ ਤਰ੍ਹਾਂ ਪਰਖੇ ਜਾਣ ਤੋਂ ਬਾਅਦ ਇਸ ਮਿਜ਼ਾਈਲ ਨੂੰ ਹਥਿਆਰਬੰਦ ਫ਼ੌਜਾਂ \'ਚ ਸ਼ਾਮਲ ਕੀਤਾ ਜਾਵੇਗਾ। ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਇਹ ਮਿਜ਼ਾਈਲ ਸਾਢੇ 17 ਫੁੱਟ ਲੰਮੀ, 3 ਮੀਟਰ ਚੌੜੀ ਅਤੇ 50 ਟਨ ਭਾਰੀ ਹੈ। ਇਹ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ। ਇਸ ਮਿਜ਼ਾਈਲ ਉਪਰ 50 ਕਰੋੜ ਰੁਪਏ ਲਾਗਤ ਆਈ ਹੈ। ਅਗਨੀ 5 ਮਿਜ਼ਾਈਲ ਦਾ ਇਹ ਤੀਜਾ ਪ੍ਰੀਖਣ ਸੀ। ਇਸ ਤੋਂ ਪਹਿਲਾਂ 19 ਅਪ੍ਰੈਲ 2012 ਅਤੇ 15 ਸਤੰਬਰ 2013 ਨੂੰ ਪ੍ਰੀਖਣ ਕੀਤਾ ਗਿਆ ਸੀ।\r\nਇਸ ਮਿਜ਼ਾਈਲ ਨੂੰ ਪ੍ਰਧਾਨ ਮੰਤਰੀ ਦੇ ਹੁਕਮਾਂ ਤੋਂ ਬਾਅਦ ਹੀ ਛੱਡਿਆ ਜਾ ਸਕਦਾ ਹੈ।\r\nਭਾਰਤ ਕੋਲ ਅਗਨੀ ਲੜੀ ਤਹਿਤ 700 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਲਈ ਅਗਨੀ-1, 2ਹਜ਼ਾਰ ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਲਈ ਅਗਨੀ-2, 2500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਅਗਨੀ-3 ਅਤੇ 3500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਅਗਨੀ-4 ਮਿਜ਼ਾਈਲਾਂ ਮੌਜੂਦ ਹਨ।\r\nਅਗਨੀ-5 ਦੇ ਸਫ਼ਲ ਤਜਰਬੇ ਮਗਰੋਂ ਵਿਗਿਆਨੀਆ ਨੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ।

902 Views

e-Paper