Latest News
ਪ੍ਰੇਮੀ ਨਾਲ ਮਿਲ ਕੇ ਪਿਓ ਤੇ ਦੋ ਭੈਣਾਂ ਦਾ ਕਤਲ ਕਰਾਇਆ
31 ਜਨਵਰੀ ਨੂੰ ਮੁੱਖ ਅਫਸਰ ਥਾਣਾ ਟਾਂਡਾ ਨੂੰ ਗਸ਼ਤ ਦੌਰਾਨ ਇੱਕ ਮਾਰੂਤੀ ਕਾਰ ਜ਼ੈੱਨ ਨੰਬਰ ਪੀ ਬੀ -07- ਸੀ -7980 ਬਿਆਸ ਦਰਿਆ ਤੋਂ ਥੋੜ੍ਹਾ ਪਿੱਛੇ ਇੱਕ ਸਾਈਡ \'ਤੇ ਖੜੀ ਮਿਲੀ, ਜਿਸ ਨੂੰ ਚੈੱਕ ਕਰਨ \'ਤੇ ਕਾਰ ਦੀ ਪਿਛਲੀ ਸੀਟ ਤੋਂ ਦੋ ਨੌਜੁਆਨ ਲੜਕੀਆਂ ਉਮਰ ਕਰੀਬ 18/19 ਸਾਲ ਅਤੇ ਦੂਸਰੀ ਲੜਕੀ ਦੀ ਉੱਮਰ 20/22 ਸਾਲ ਅਤੇ ਲਾਸ਼ਾਂ ਦੇ ਉੱਪਰ ਇੱਕ ਤੱਪੜ ਵਿੱਚ ਲਪੇਟੀ ਹੋਈ ਇੱਕ ਆਦਮੀ ਉਮਰ ਕਰੀਬ 55/56 ਸਾਲ ਦੀਆ ਲਾਸ਼ਾ ਮਿਲੀਆਂ ਸਨ। ਮਰਨ ਵਾਲੇ ਵਿਅਕਤੀ ਦੀ ਲਾਸ਼ ਉੱਪਰ ਤੇਜ਼ਧਾਰ ਹਥਿਆਰ ਦੀਆਂ ਸੱਟਾਂ ਸਨ ਅਤੇ ਦੋਵਾਂ ਲੜਕੀਆਂ ਨੂੰ ਗਲ ਘੁੱਟ ਕੇ ਮਾਰਨ ਦੇ ਨਿਸ਼ਾਨ ਜਾਪਦੇ ਸਨ। ਲਾਸ਼ ਦੀ ਤਲਾਸ਼ੀ ਕਰਨ \'ਤੇ ਮਰਨ ਵਾਲੇ ਵਿਅਕਤੀ ਦੀ ਜੇਬ ਵਿੱਚੋਂ ਇੱਕ ਡਰਾਈਵਿੰਗ ਲਾਇਸੰਸ ਬਰਾਮਦ ਹੋਇਆ, ਜਿਸ ਉੱਪਰ ਉਸ ਦਾ ਨਾਂਅ ਕਮਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੀਕਰੀ ਥਾਣਾ ਟਾਂਡਾ ਲਿਖਿਆ ਹੋਇਆ ਸੀ, ਜਿਸ \'ਤੇ ਥਾਣਾ ਟਾਂਡਾ ਦੀ ਪੁਲਸ ਨੇ ਮੁਕੱਦਮਾ ਥਾਣਾ ਟਾਂਡਾ ਦਰਜ ਕੀਤਾ। ਇਸ ਮੁਕੱਦਮੇ ਵਿੱਚ ਰਾਜਜੀਤ ਸਿੰਘ ਹੁੰਦਲ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਰਜਿੰਦਰ ਸਿੰਘ ਐੱਸ ਪੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਡੀ ਐੱਸ ਪੀ. ਟਾਂਡਾ ਕਰਨਵੀਰ ਸਿੰਘ ਅਤੇ ਐੱਸ ਐੱਚ ਓ ਟਾਂਡਾ ਇੰਸ: ਹਰਪ੍ਰੀਤ ਸਿੰਘ, ਐੱਸ ਅੱੈਚ ਓ ਗੜ੍ਹਦੀਵਾਲਾ ਸਤਿੰਦਰ ਕੁਮਾਰ ਚੱਡਾ, ਇੰਸ: ਉਂਕਾਰ ਸਿੰਘ ਬਰਾੜ ਇੰਚਾਰਜ ਸੀ ਆਈ ਏ ਹੁਸ਼ਿਆਰਪੁਰ ਵੱਲੋਂ ਇਸ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕਰਦਿਆਂ ਇਸ ਮੁਕੱਦਮੇ ਦੀ ਦੋਸ਼ਣ ਰਮਨਦੀਪ ਕੌਰ ਪੁੱਤਰੀ ਕਮਲਜੀਤ ਸਿੰਘ ਵਾਸੀ ਸੀਕਰੀ ਥਾਣਾ ਟਾਂਡਾ ਨੂੰ 24 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰਕੇ ਇਸ ਮੁਕੱਦਮੇ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਤਵਫੀ ਕਮਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੀਕਰੀ ਥਾਣਾ ਟਾਂਡਾ, ਜਿਸ ਦੀਆਂ ਆਦਤਾਂ ਠੀਕ ਨਹੀਂ ਸਨ, ਇਸ ਦੇ ਆਪਣੇ ਪਰਵਾਰ ਵਿੱਚ ਉਸ ਦੀ ਪਤਨੀ ਕੁਲਦੀਪ ਕੌਰ, ਲੜਕਾ ਹਰਪ੍ਰੀਤ ਸਿੰਘ ਅਤੇ ਲੜਕੀ ਰਮਨਦੀਪ ਕੌਰ ਰਹਿੰਦੇ ਸਨ। ਇਸ ਦਾ ਲੜਕਾ ਹਰਪ੍ਰੀਤ ਸਿੰਘ, ਜੋ ਸ਼ਾਦੀਸ਼ੁਦਾ ਹੈ ਅਤੇ ਆਪਣੇ ਪਿਤਾ ਦੀਆਂ ਆਦਤਾਂ ਤੋਂ ਤੰਗ ਆ ਕੇ ਆਪਣੇ ਸਹੁਰਿਆ ਪਾਸ ਪਿੰਡ ਚੌਟਾਲੇ ਰਹਿੰਦਾ ਹੈ। ਲੜਕੀ ਰਮਨਦੀਪ ਕੌਰ, ਜੋ ਅਜੇ ਕੁਆਰੀ ਸੀ, ਜਿਸ ਨੇ ਐੱਮ ਏ ਪੰਜਾਬੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਅਤੇ ਸਾਲ 2013/2014 ਵਿੱਚ ਇਹ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਸਹਾਇਕ ਪ੍ਰੋਫੈਸਰ ਦੀ ਨੌਕਰੀ \'ਤੇ ਲੱਗੀ ਹੋਈ ਸੀ। ਉਸ ਸਮੇਂ ਦੌਰਾਨ ਇਸ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਰਸ਼ਨ ਸਿੰਘ ਵਾਸੀ ਆਲੀਆ, ਥਾਣਾ ਵੈਰੋਵਾਲ ਜ਼ਿਲ੍ਹਾ ਤਰਨ ਤਾਰਨ ਨਾਲ ਦੋਸਤੀ ਹੋ ਗਈ। ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਪਿਤਾ ਦਰਸ਼ਨ ਸਿੰਘ ਅਤੇ ਰਮਨਦੀਪ ਕੌਰ ਦਾ ਪਿਤਾ ਮੁਤਵਫੀ ਕਮਲਜੀਤ ਸਿੰਘ ਕਾਫੀ ਲੰਮੇ ਅਰਸੇ ਤੋਂ ਇੱਕ-ਦੂਸਰੇ ਦੇ ਪਰਵਾਰ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਸਨ, ਕਿਉਂਕਿ ਇਹਨਾਂ ਦੋਵਾਂ ਦੇ ਭਰਾ ਟਰੱਕ ਡਰਾਈਵਰੀ ਕਰਦੇ ਸਨ, ਜਿਹਨਾਂ ਦੀ ਕਰੀਬ 30 ਸਾਲ ਪਹਿਲਾਂ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ। ਇਸ ਕਰਕੇ ਇਹਨਾਂ ਦੇ ਪਰਵਾਰਕ ਰਿਸ਼ਤੇ ਇੱਕ-ਦੂਸਰੇ ਨਾਲ ਹੋਰ ਡੂੰਘੇ ਹੋ ਗਏ। ਰਮਨਦੀਪ ਕੌਰ ਦੇ ਨੌਕਰੀ ਦੌਰਾਨ ਇਹਨਾਂ ਦੀ ਗਹਿਰੀ ਦੋਸਤੀ ਹੋਣ ਕਾਰਨ ਅਕਸਰ ਆਪਸ ਵਿੱਚ ਨਿੱਜੀ ਅਤੇ ਪਰਵਾਰਕ ਗੱਲਾਂਬਾਤਾਂ ਕਰਦੇ ਰਹਿੰਦੇ ਸਨ।\r\nਰਮਨਦੀਪ ਕੌਰ ਆਪਣੀ ਸਾਰੀ ਦੁੱਖ-ਤਕਲੀਫ ਵੀ ਗੁਰਪ੍ਰੀਤ ਸਿੰਘ ਨਾਲ ਸਾਂਝੀ ਕਰਦੀ ਰਹਿੰਦੀ ਸੀ ਕਿ ਉਸ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਹੈ ਅਤੇ ਸ਼ਰਾਬ ਪੀ ਕੇ ਆਪਣੇ ਘਰਦਿਆਂ ਦੀ ਮਾਰਕੁੱਟ ਕਰਦਾ ਹੈ ਅਤੇ ਚਾਲ-ਚੱਲਣ ਖਰਾਬ ਹੈ। ਇਸ ਦੇ ਚੱਲਦੇ ਇਹਨਾਂ ਦੇ ਮਨ ਵਿੱਚ ਇਹ ਗੱਲ ਵੀ ਸੀ ਕਿ ਮੁਤਵਫੀ ਕਮਲਜੀਤ ਸਿੰਘ ਨੇ ਉਹਨਾਂ ਦੀ ਰਿਸ਼ਤੇ ਦੀ ਗੱਲ ਸਿਰੇ ਨਹੀਂ ਚੜ੍ਹਨ ਦੇਣੀ। ਮੁਤਵਫੀ ਕਮਲਜੀਤ ਸਿੰਘ ਦੇ ਪਿੰਡ ਭਾਗੀਆ ਦੇ ਗੁਰਦਿਆਲ ਸਿੰਘ ਦੇ ਨਾਲ ਗੂੜ੍ਹੇ ਸੰਬੰਧ ਸਨ ਅਤੇ ਉਸ ਦੇ ਘਰ ਆਉਣਾ-ਜਾਣਾ ਸੀ।\r\nਮਿਤੀ 30 ਜਨਵਰੀ ਨੂੰ ਗੁਰਦਿਆਲ ਸਿੰਘ ਦੀਆਂ ਦੋਵੇਂ ਬੇਟੀਆਂ ਨੂੰ ਖਡੂਰ ਸਾਹਿਬ ਮੱਥਾ ਟੇਕਣ ਲਈ ਲੈ ਕੇ ਗਿਆ ਅਤੇ ਰਸਤੇ ਵਿੱਚ ਹੀ ਦਰਸ਼ਨ ਸਿੰਘ ਦਾ ਘਰ ਪੈਦਾ ਹੈ, ਜੋ ਹਨੇਰਾ ਹੋ ਜਾਣ ਕਾਰਨ ਕਮਲਜੀਤ ਸਿੰਘ ਦੋਵੇਂ ਲੜਕੀਆਂ ਨੂੰ ਲੈ ਕੇ ਦਰਸ਼ਨ ਸਿੰਘ ਦੇ ਘਰ ਚਲੇ ਗਿਆ ਅਤੇ ਰਾਤ ਕਮਰਾ ਲੈਣ ਲਈ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ, ਜੋ ਗੁਰਪ੍ਰੀਤ ਸਿੰਘ ਉਰਫ ਗੋਪੀ, ਜਿਸ ਦੀ ਨੀਤ ਪਹਿਲਾਂ ਹੀ ਖਰਾਬ ਸੀ, ਕਿਉਂਕਿ ਉਹ ਰਮਨਦੀਪ ਕੌਰ ਨਾਲ ਪਹਿਲਾਂ ਹਮ-ਸਲਾਹ ਹੋਏ ਸਨ, ਉਹਨਾਂ ਤਿੰਨਾਂ ਨੂੰ ਕਮਰਾ ਦੁਆਉਣ ਦੇ ਬਹਾਨੇ ਉੱਥੋਂ ਆਪਣੇ ਸਾਥੀਆ ਨਾਲ ਕਿਸੇ ਅਣਦੱਸੀ ਜਗ੍ਹਾ \'ਤੇ ਲੈ ਗਿਆ ਅਤੇ ਬਾਅਦ ਵਿੱਚ ਇਹਨਾਂ ਤਿੰਨਾਂ ਦਾ ਕਤਲ ਕਰਕੇ ਬਾਅਦ ਵਿੱਚ ਤਿੰਨਾਂ ਦੀਆ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਅਤੇ ਸਬੂਤ ਮਿਟਾਉਣ ਤਿੰਨੇ ਲਾਸ਼ਾਂ ਕਮਲਜੀਤ ਸਿੰਘ ਦੀ ਹੀ ਗੱਡੀ ਵਿੱਚ ਹੀ ਪਾ ਕੇ ਦਰਿਆ ਬਿਆਸ ਵੱਲ ਨੂੰ ਲੈ ਆਇਆ, ਜੋ ਦਰਿਆ ਬਿਆਸ ਤੋਂ ਥੋੜ੍ਹਾ ਪਿੱਛੇ ਕਾਰ ਨੂੰ ਜਾਣ ਕੇ ਖਤਾਨਾਂ ਵਿੱਚ ਕਰ ਦਿੱਤਾ।\r\nਗੁਰਪ੍ਰੀਤ ਸਿੰਘ ਉਰਫ ਗੋਪੀ ਕਾਰ ਸਮੇਤ ਲਾਸ਼ਾਂ ਨੂੰ ਉੱਥੇ ਹੀ ਛੱਡ ਕੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਸਰਗਰਮੀ ਨਾਲ ਭਾਲ ਜਾਰੀ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

1053 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper