ਆਈ ਐੱਸ ਵੱਲੋਂ ਹੁਣ ਸਿੱਖਿਆ 'ਤੇ ਹਮਲਾ

ਇਨਸਾਨਾਂ 'ਤੇ ਜ਼ੁਲਮਾਂ ਮਗਰੋਂ ਹੁਣ ਆਈ ਐਸ ਆਈ ਐਸ ਨੇ ਸਿੱਖਿਆ 'ਤੇ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਆਈ ਐਸ ਦੇ ਅੱਤਵਾਦੀਆਂ ਨੇ ਤਾਲਿਬਾਨ ਅਤੇ ਬੋਕੋ ਹਰਮ ਦੀ ਤਰਜ਼ 'ਤੇ ਪੜ੍ਹਾਈ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।rnਇਰਾਕ ਦੇ ਮੋਸੂਲ ਸ਼ਹਿਰ 'ਤੇ ਕਬਜ਼ਾ ਕਰਨ ਵਾਲੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਹੁਣ ਸ਼ਹਿਰ ਦੀਆਂ ਲਾਇਬ੍ਰੇਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।rnਖ਼ਬਰਾਂ ਅਨੁਸਾਰ ਇਸ ਮਹੀਨੇ ਦੇ ਸ਼ੁਰੂ 'ਚ ਹੀ ਇਹਨਾਂ ਅੱਤਵਾਦੀਆਂ ਨੇ ਸ਼ਹਿਰ ਦੀ ਕੇਂਦਰੀ ਲਾਇਬ੍ਰੇਰੀ 'ਚੋਂ ਦੋ ਹਜ਼ਾਰ ਕਿਤਾਬਾਂ ਹਟਾ ਦਿੱਤੀਆਂ ਸਨ ਅਤੇ ਉਨ੍ਹਾ ਲਾਇਬ੍ਰੇਰੀ 'ਚ ਸਿਰਫ਼ ਇਸਲਾਮਿਕ ਧਾਰਮਿਕ ਪੁਸਤਕਾਂ ਹੀ ਛੱਡੀਆਂ ਸਨ ਜਦਕਿ ਦਰਸ਼ਨ ਸੱਭਿਆਚਾਰ, ਵਿਗਿਆਨ ਅਤੇ ਹੋਰ ਵਿਸ਼ਿਆਂ ਦੀਆਂ ਕਿਤਾਬਾਂ ਉਹ ਆਪਣੇ ਨਾਲ ਹੀ ਲੈ ਗਏ। ਉਹ ਜਾਂਦੇ ਹੋਏ ਆਖ ਰਹੇ ਸਨ ਕਿ ਇਹਨਾ ਕਿਤਾਬਾਂ ਨੂੰ ਸਾੜ ਦਿੱਤਾ ਜਾਵੇਗਾ, ਕਿਉਂਕਿ ਇਹਨਾਂ ਕਿਤਾਬਾਂ ਨਾਲ ਧਰਮ ਨਿਰਪੱਖਤਾ ਨੂੰ ਬੜ੍ਹਾਵਾ ਮਿਲ ਰਿਹਾ ਹੈ। ਖ਼ਬਰਾਂ ਅਨੁਸਾਰ ਆਈ ਐਸ ਦੇ ਅੱਤਵਾਦੀਆਂ ਨੇ ਕਿਤਾਬਾਂ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਹੈ, ਜਦਕਿ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਈ ਐਸ ਆਈ ਐਸ ਦੇ ਰਸਾਇਣ ਹਥਿਆਰਾਂ ਦੇ ਮਾਹਿਰ ਅੱਤਵਾਦੀ ਨੂੰ ਮਾਰ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਹਥਿਆਰ ਮਾਹਿਰ ਅੱਬੂ ਮਲਿਕ ਗੱਠਜੋੜ ਫ਼ੌਜ ਦੇ ਹਮਲੇ 'ਚ ਮਾਰਿਆ ਗਿਆ। ਕਿਹਾ ਜਾਂਦਾ ਹੈ ਕਿ ਉਹ ਸਦਾਮ ਹੁਸੈਨ ਦੇ ਸਮੇਂ ਤੋਂ ਹੀ ਰਸਾਇਣਕ ਹਥਿਆਰ ਬਣਾਉਣ ਦਾ ਕੰਮ ਕਰਦਾ ਸੀ।