ਗ੍ਰਹਿ ਸਕੱਤਰ ਗੋਸਵਾਮੀ ਦੀ ਛੁੱਟੀ ਤੈਅ

ਸ਼ਾਰਦਾ ਚਿੱਟ ਫੰਡ ਘਪਲੇ ਦੇ ਦੋਸ਼ੀ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਤੰਗ ਸਿੰਘ ਦੀ ਗ੍ਰਿਫਤਾਰੀ ਨੂੰ ਰੋਕਣ ਦੀ ਕੋÎਿਸ਼ਸ਼ ਕਰਨ ਵਾਲੇ ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਦੀ ਵਿਦਾਈ ਤੈਅ ਹੋ ਗਈ ਹੈ। ਇਹ ਗੱਲ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਹੀ ਹੈ।rnਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਬੇਨਤੀ ਕਰਦਿਆਂ ਇਸ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਨਾਰਥ ਬਲਾਕ ਸਥਿਤ ਆਪਣੇ ਦਫਤਰ ਵਿੱਚ ਗੋਸਵਾਮੀ ਨਾਲ ਘੰਟਾ ਭਰ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਗੋਸਵਾਮੀ ਨੇ ਸਾਬਕਾ ਕੇਂਦਰੀ ਮੰਤਰੀ ਮਤੰਗ ਸਿੰਘ ਨੂੰ ਸ਼ਾਰਦਾ ਘਪਲੇ ਵਿੱਚ ਗ੍ਰਿਫਤਾਰੀ ਦੇ ਸੰਬੰਧ ਵਿੱਚ ਇੱਕ ਸੀ ਬੀ ਆਈ ਅਫਸਰ ਨਾਲ ਫੋਨ 'ਤੇ ਗੱਲ ਕਰਨਾ ਮੰਨਿਆ।rnਇਸ ਤੋਂ ਬਾਅਦ ਰਾਜਨਾਥ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਗ੍ਰਹਿ ਸਕੱਤਰ ਦੇ ਅਹੁਦੇ 'ਤੇ ਨਹੀਂ ਰਹਿ ਸਕਦੇ। ਵਿਵਾਦ ਉਸ ਵੇਲੇ ਖੜਾ ਹੋ ਗਿਆ ਸੀ, ਜਦ ਰਾਜਨਾਥ ਸਿੰਘ ਨੇ ਗੋਸਵਾਮੀ ਤੋਂ ਇਨ੍ਹਾਂ ਦੋਸ਼ਾਂ ਬਾਰੇ ਸਫਾਈ ਮੰਗੀ ਕਿ ਉਸ ਨੇ ਮਤੰਗ ਦੀ ਗ੍ਰਿਫਤਾਰੀ ਰੋਕਣ ਦੀ ਕੋਸ਼ਿਸ਼ ਕੀਤੀ ਸੀ।rnਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਦੋਸ਼ ਬਹੁਤ ਗੰਭੀਰ ਹੋਣ ਕਾਰਨ ਇਸ ਨੂੰ ਫੌਰੀ ਤੌਰ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਗੋਸਵਾਮੀ ਤੋਂ ਸਪੱਸ਼ਟੀਕਰਨ ਮੰਗਿਆ।rnਮਤੰਗ ਸਿੰਘ ਨੂੰ ਹਾਲ ਹੀ ਵਿੱਚ ਬਹੁ-ਕਰੋੜੀ ਸ਼ਾਰਦਾ ਚਿੱਟ ਫੰਡ ਘਪਲੇ ਦੇ ਸੰਬੰਧ ਵਿੱਚ ਕੋਲਕਾਤਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 1990 ਵਿੱਚ ਮਤੰਗ ਸਿੰਘ ਨਰਸਿਮ੍ਹਾ ਰਾਓ ਸਰਕਾਰ ਵਿੱਚ ਪਾਰਲੀਮਾਨੀ ਮਾਮਲਿਆਂ ਦੇ ਰਾਜ ਮੰਤਰੀ ਸਨ।rnਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਮਤੰਗ ਸਿੰਘ ਨਾਲ ਪੁਰਾਣੀ ਨੇੜਤਾ ਰੱਖਣ ਵਾਲੇ ਗੋਸਵਾਮੀ ਨੇ ਇਸ ਸੰਬੰਧ ਵਿੱਚ ਸੀ ਬੀ ਆਈ ਦੇ ਇੱਕ ਅਫਸਰ ਨੂੰ ਫੋਨ ਕੀਤਾ ਸੀ।rnਸੀ ਬੀ ਆਈ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਇਹ ਵੀ ਦੋਸ਼ ਹਨ ਕਿ ਮਤੰਗ ਸਿੰਘ ਕੁਝ ਸੀਨੀਅਰ ਸਿਵਲ ਅਫਸਰਾਂ ਦੇ ਸੰਪਰਕ ਵਿੱਚ ਸਨ ਤੇ ਉਨ੍ਹਾਂ ਆਪਣਾ ਪ੍ਰਭਾਵ ਸੀਨੀਅਰ ਲੈਵਲ ਦੀਆਂ ਨਿਯੁਕਤੀਆਂ 'ਚ ਵਰਤਿਆ ਸੀ। ਜਾਂਚ ਏਜੰਸੀ ਇਸ ਪਹਿਲੂ ਦੀ ਘੋਖ ਵੀ ਕਰ ਰਹੀ ਹੈ।rnਸੂਤਰਾਂ ਅਨੁਸਾਰ ਰਾਜਨਾਥ ਸਿੰਘ ਨੇ ਪੂਰੇ ਮਾਮਲੇ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਹੈ। ਅਗਲਾ ਕਦਮ ਕੀ ਹੋਵੇਗਾ, ਫੈਸਲਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਮਿਲ ਕੇ ਲੈਣਗੇ। ਸੰਭਾਵਿਤ ਤੌਰ 'ਤੇ ਇਹ ਕਦਮ 7 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ ਉਠਾਇਆ ਜਾਵੇਗਾ, ਕਿਉਂਕਿ ਸਰਕਾਰ ਰਾਜਧਾਨੀ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕਦਮ ਚੁੱੱਕਣ ਦੇ ਪੱਖ ਵਿੱਚ ਨਹੀਂ ਹੈ, ਕਿਉਂਕਿ ਗ੍ਰਹਿ ਸਕੱਤਰ ਨੇ ਹੀ ਚੋਣਾਂ ਦੌਰਾਨ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੀ ਹੁੰਦੀ ਹੈ। ਉਂਝ ਗੋਸਵਾਮੀ ਦੋ ਸਾਲ ਦੇ ਕਾਰਜਕਾਲ ਬਾਅਦ ਜੁਲਾਈ ਵਿਚ ਸੇਵਾ ਮੁਕਤ ਹੋਣ ਜਾ ਰਹੇ ਹਨ।rnਮੋਦੀ ਸਰਕਾਰ ਨਾਲ ਸਮੱਿਸਆ ਦੇ ਜੱਦ ਵਿੱਚ ਆਉਣ ਵਾਲੇ ਅਨਿਲ ਗੋਸਵਾਮੀ ਤੀਸਰੇ ਵੱਡੇ ਅਧਿਕਾਰੀ ਹਨ। ਪਿਛਲੇ ਹਫਤੇ ਸਰਕਾਰ ਨੇ ਵਿਦੇਸ਼ ਸਕੱਤਰ ਦੇ ਅਹੁਦੇ ਤੋਂ ਸੁਜਾਤਾ ਸਿੰਘ ਨੂੰ ਹਟਾਇਆ ਸੀ, ਜਦਕਿ ਉਨ੍ਹਾਂ ਦੀ ਸੇਵਾ ਮੁਕਤੀ ਦੇ ਸਿਰਫ ਸੱਤ ਮਹੀਨੇ ਬਚੇ ਸਨ। ਉਨ੍ਹਾ ਦੀ ਥਾਂ ਅਮਰੀਕਾ ਵਿੱਚ ਭਾਜਪਾ ਦੇ ਰਾਜਦੂਤ ਰਹੇ ਐੱਸ ਜੈਸ਼ੰਕਰ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਚੋਟੀ ਦੇ ਮਿਜ਼ਾਈਲ ਵਿਗਿਆਨੀ ਅਵਿਨਾਸ਼ ਚੰਦਰ ਨੂੰ ਵੀ ਡੀ ਆਰ ਡੀ ਓ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।