ਮੋਦੀ ਓਬਾਮਾ ਦੀ ਟਿੱਪਣੀ 'ਤੇ ਆਪਣੀ ਖ਼ਤਰਨਾਕ ਚੁੱਪੀ ਤੋੜਨ : ਨਿਊਯਾਰਕ ਟਾਈਮਜ਼

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਸ ਟਿਪਣੀ ਨੂੰ ਲੈ ਕੇ ਦੇਸ਼ 'ਚ ਭੁਚਾਲ ਜਿਹਾ ਆ ਗਿਆ ਹੈ ਕਿ ਭਾਰਤ 'ਚ ਧਾਰਮਿਕ ਅਸਹਿਣਸ਼ੀਲਤਾ ਨੂੰ ਦੇਖ ਕੇ ਮਹਾਤਮਾ ਗਾਂਧੀ ਨੇ ਵੀ ਹੈਰਾਨ ਹੋ ਜਾਣਾ ਸੀ। ਅਮਰੀਕਾ ਦੀ ਪ੍ਰਸਿੱਧ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁੱਪੀ ਤੋੜਨ ਲਈ ਕਿਹਾ ਹੈ।rnਜਿੱਥੇ ਵ੍ਹਾਈਟ ਹਾਊਸ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਅਮਰੀਕਾ ਲਈ ਵੀ ਪ੍ਰੇਰਨਾਦਾਈ ਹੈ, ਉਥੇ ਇੱਕ ਅਮਰੀਕੀ ਸੰਗਠਨ ਨੇ ਓਬਾਮਾ ਵੱਲੋਂ ਕੀਤੀ ਗਈ ਟਿਪਣੀ ਦੀ ਸ਼ਲਾਘਾ ਕੀਤੀ ਹੈ ਅਤੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਵਿਸ਼ਵ ਦੀਆਂ ਸਾਰੀਆਂ ਸਰਕਾਰਾਂ ਨੂੰ ਧਾਰਮਿਕ ਆਜ਼ਾਦੀ ਦਾ ਸਨਮਾਨ ਕਰਨ ਲਈ ਉਤਸ਼ਾਹਿਤ ਕਰਦਾ ਹੈ।rn'ਮੋਦੀ ਦੀ ਖ਼ਤਰਨਾਕ ਚੁੱਪੀ' ਸਿਰਲੇਖ ਹੇਠ ਆਪਣੇ ਸੰਪਾਦਕੀ 'ਚ ਨਿਊਯਾਰਕ ਟਾਈਮਜ਼ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ 'ਚ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹੋ ਰਹੀ ਹਿੰਸਾ ਬਾਰੇ ਕੀ ਕਹਿਣਾ ਚਾਹੁੰਣਗੇ। ਅਮਰੀਕਾ ਦੇ ਇਸ ਪ੍ਰਭਾਵਸ਼ਾਲੀ ਅਖ਼ਬਾਰ ਨੇ ਕਿਹਾ ਕਿ ਇਸਾਈਆਂ ਦੀਆਂ ਪੂਜਾ ਵਾਲੀਆਂ ਥਾਵਾਂ 'ਤੇ ਹਮਲਿਆਂ ਵਿਰੁੱਧ ਭਾਰਤ ਦੇ ਲੋਕਾਂ ਦੀ ਪ੍ਰਤੀਨਿਧਤਾ ਅਤੇ ਰਾਖੀ ਲਈ ਚੁਣੇ ਗਏ ਵਿਅਕਤੀਆਂ ਨੇ ਕੋਈ ਹੁੰਗਾਰਾ ਨਾ ਦਿੱਤਾ। ਅਦਾਰੇ ਨੇ ਕਿਹਾ ਕਿ ਮੋਦੀ ਨੇ ਇਸਾਈਆਂ ਅਤੇ ਮੁਸਲਮਾਨਾਂ ਦੇ ਧਰਮ ਪਰਿਵਰਤਨ ਨੂੰ ਰੋਕਣ ਲਈ ਵੀ ਕੁਝ ਨਹੀਂ ਕੀਤਾ। ਸੰਪਾਦਕੀ 'ਚ ਕਿਹਾ ਕਿ ਅਜਿਹੇ ਮਾਮਲਿਆਂ 'ਚ ਨਰਿੰਦਰ ਮੋਦੀ ਦੀ ਚੁੱਪੀ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਉਹ ਹਿੰਦੂ ਰਾਸ਼ਟਰਵਾਦੀ ਤਾਕਤਾਂ ਦੇ ਅਨਸਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਇਸ 'ਚ ਅੱਗੇ ਕਿਹਾ ਗਿਆ ਕਿ ਮੋਦੀ ਨੂੰ ਧਾਰਮਿਕ ਅਸਹਿਣਸ਼ੀਲਤਾ ਦੇ ਮੁੱਦੇ 'ਤੇ ਆਪਣੀ ਚੁੱਪੀ ਤੋੜਣੀ ਚਾਹੀਦੀ ਹੈ।rnਇਸੇ ਕੌਮਾਂਤਰੀ ਧਾਰਮਿਕ ਆਜ਼ਾਦੀ ਸੰਬੰਧੀ ਅਮਰੀਕੀ ਕਾਂਗਰਸ ਦੇ ਇੱਕ ਕਮਿਸ਼ਨ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਪ੍ਰਸੰਸਾ ਕਰਦਿਆਂ ਕਿਹਾ ਹੈ ਕਿ ਉਨ੍ਹਾ ਨੇ ਭਾਰਤ ਨਾਲ ਸੰਬੰਧ ਮਜ਼ਬੂਤ ਬਣਾਉਣ ਦੇ ਨਾਲ-ਨਾਲ ਧਾਰਮਿਕ ਆਜ਼ਾਦੀ ਸੰਬੰਧੀ ਸਰੋਕਾਰਾਂ ਦੀ ਗੱਲ ਕੀਤੀ। ਕਮਿਸ਼ਨ ਦੀ ਮੁਖੀ ਕੈਟਰੀਨਾ ਲਾਂਤੋਸ਼ ਸਵੇਟ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਵੱਲੋਂ ਸਹੀ ਸਮੇਂ 'ਤੇ ਕੀਤੀ ਗਈ ਟਿੱਪਣੀ ਭਾਰਤ 'ਚ ਧਾਰਮਿਕ ਆਜ਼ਾਦੀ ਸੰਬੰਧੀ ਸਰੋਕਾਰਾਂ ਦੀ ਗੱਲ ਕੀਤੀ। ਕਮਿਸ਼ਨ ਦੀ ਮੁਖੀ ਕੈਟਰੀਨਾ ਲਾਂਤੋਸ਼ ਸਵੇਟ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਵੱਲੋਂ ਸਹੀ ਸਮੇਂ 'ਤੇ ਕੀਤੀ ਗਈ ਟਿਪਣੀ ਭਾਰਤ 'ਚ ਧਾਰਮਿਕ ਆਜ਼ਾਦੀ ਅਧਿਕਾਰ ਦੀ ਮਹੱਤਤਾ 'ਤੇ ਜ਼ੋਰ ਦਿੰਦੀ ਹੈ।