ਕਾਰਵਾਂ-ਏ-ਅਮਨ ਨੂੰ ਬ੍ਰੇਕਾਂ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਇੱਕ ਡਰਾਈਵਰ ਤੋਂ ਐਲ ਓ ਸੀ ਨੇੜੇ ਨਸ਼ੀਲੇ ਪਦਾਰਥ ਬਰਾਮਦ ਹੋਣ ਤੋਂ ਬਾਅਦ ਅਧਿਕਾਰੀਆ ਨੇ ਸ੍ਰੀਨਗਰ-ਮੁਜ਼ੱਫਰਾਬਾਦ ਬੱਸ ਸੇਵਾ ਮੁਲਤਵੀ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਸ੍ਰੀਨਗਰ ਅਤੇ ਮੁਜ਼ੱਫ਼ਰਾਬਾਦ ਵਿਚਾਲੇ ਕਾਰਵਾਂ-ਏ-ਅਮਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ, ਜਦੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਡਰਾਈਵਰ ਨਾਲ ਜੁੜੇ ਮਸਲੇ ਦੇ ਹੱਲ ਹੋਣ ਤੱਕ ਸ੍ਰੀਨਗਰ-ਮੁਜ਼ੱਫਰਾਬਾਦ ਸੜਕ 'ਤੇ ਸਫ਼ਰ ਅਤੇ ਕਾਰੋਬਾਰ ਮੁਲਤਵੀ ਕੀਤੇ ਜਾਣ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਮੁਜ਼ੱਫਰਾਬਾਦ ਦੇ ਰਹਿਣ ਵਾਲੇ ਅਨਾਇਤ ਹੁਸੈਨ ਤੋਂ ਨਸ਼ੀਲੇ ਪਦਾਰਥ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।