ਨਿਊਜ਼ਵੀਕ ਦਾ ਟਵਿਟਰ ਹੈਕ ਕਰਕੇ ਬਰਾਕ ਤੇ ਮਿਸ਼ੇਲ ਓਬਾਮਾ ਨੂੰ ਧਮਕੀ

ਨਿਊਜ਼ਵੀਕ ਮੈਗਜ਼ੀਨ ਦੇ ਟਵਿਟਰ ਅਕਾਊਂਟ ਨੂੰ ਹੈਕ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਹਨਾਂ ਦੇ ਪਰਵਾਰ ਨੂੰ ਧਮਕੀ ਦਿੱਤੀ ਗਈ ਹੈ। ਇਸ 'ਚ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਵੈਲੇਟਾਈਨ ਡੇ 'ਤੇ ਖੂਨ-ਖਰਾਬਾ ਕਰਨ ਦੀ ਧਮਕੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦੁਨੀਆ ਦੀ ਖੂੰਖਾਰ ਅੱਤਵਾਦੀ ਜਥੇਬੰਦੀ ਆਈ ਐਸ ਨੇ ਇੱਕ ਵੀਡੀਓ ਜਾਰੀ ਕਰਕੇ ਵ੍ਹਾਈਟ ਹਾਊਸ 'ਚ ਦਾਖਲ ਹੋ ਕੇ ਬਰਾਕ ਓਬਾਮਾ ਦਾ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਸੀ। ਮੈਂ ਵੀ ਆਈ ਐੱਸ ਕਵਰ ਨਾਲ ਟਵਿਟਰ 'ਤੇ ਧਮਕੀ ਦੇਣ ਵਾਲੇ ਗਰੁੱਪ 'ਸਾਈਬਰ ਖਿਲਾਫਤ' ਨੇ ਪਿਛਲੇ ਦਿਨੀਂ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੈਕ ਕਰਨ ਦੀ ਜ਼ਿੰਮੇਵਾਰੀ ਵੀ ਲਈ ਹੈ। ਧਮਕੀ ਭਰੇ ਟਵੀਟ 'ਚ ਲਿਖਿਆ ਗਿਆ ਹੈ ਕਿ ਸਾਈਬਰ ਖਿਲਾਫਤ ਬਲਡੀ ਵੈਲੇਨਟਾਈਨ ਡੇ/ਮਿਸ਼ੇਲ ਓਬਾਮਾ ਅਸੀਂ ਤੁਹਾਡੇ, ਤੁਹਾਡੀ ਧੀਆਂ ਅਤੇ ਤੁਹਾਡੇ ਪਤੀ ਬਰਾਕ ਓਬਾਮਾ 'ਤੇ ਨਜ਼ਰ ਰਖ ਰਹੇ ਹਾਂ। ਮੈਸੇਜ 'ਚ ਮੁਸਲਿਮ ਦੇਸ਼ਾਂ 'ਚ ਅਮਰੀਕੀ ਕਾਰਵਾਈ ਦਾ ਬਦਲਾ ਲੈਣ ਦੀ ਗੱਲ ਆਖੀ ਗਈ ਹੈ। ਅਮਰੀਕਾ ਵੱਲੋਂ ਮੁਸਲਿਮ ਦੇਸ਼ਾਂ 'ਚ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ 'ਚ ਕਿਹਾ ਗਿਆ ਹੈ ਕਿ ਯੂ ਐੱਸ ਅਤੇ ਉਸ ਦੇ ਸੈਟੇਲਾਈਟ ਨੇ ਸੀਰੀਆ, ਇਰਾਕ ਅਤੇ ਅਫਗਾਨਿਸਤਾਨ 'ਚ ਸਾਡੇ ਭਰਾਵਾਂ ਨੂੰ ਮਾਰਿਆ ਹੈ ਅਤੇ ਹੁਣ ਅਸੀਂ ਉਹਨਾਂ ਦੇ ਕੌਮੀ ਸਾਈਬਰ ਸਕਿਊਰਟੀ ਸਿਸਟਮ ਨੂੰ ਬਰਬਾਦ ਕਰ ਦਿਆਂਗੇ।rnਮਗਰੋਂ ਮੈਗਜੀਨ ਨੇ ਕਿਹਾ ਕਿ ਉਹਨਾਂ ਦੇ ਟਵਿਟਰ ਅਕਾਊਂਟ ਨੂੰ ਸਾਈਬਰ ਖਿਲਾਫਤ ਨਾਂਅ ਦੇ ਸੰਗਠਨ ਨੇ ਹੈਕ ਕਰ ਲਿਆ ਸੀ।