ਅਕਾਲੀ ਸਰਕਾਰ ਤੋਂ ਬਾਹਰ ਆਵੇ ਭਾਜਪਾ : ਅਨਿਲ ਜੋਸ਼ੀ

ਤਰਨ ਤਾਰਨ 'ਚ ਅਕਾਲੀ ਦਲ ਅਤੇ ਭਾਜਪਾ 'ਚ ਹੋਈ ਝੜਪ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਅੱਜ ਚੰਡੀਗੜ੍ਹ ਵਿਖੇ ਸੱਦੀ ਇੱਕ ਪ੍ਰੈਸ ਕਾਨਫਰੰਸ 'ਚ ਸਿੱਧੇ-ਸਿੱਧੇ ਅਕਾਲੀ ਦਲ 'ਤੇ ਹਮਲਾ ਕਰਦੇ ਹੋਏ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਪਾਰਟੀ ਹਾਈ ਕਮਾਂਡ ਤੋਂ ਸਰਕਾਰ ਨੂੰ ਬਾਹਰ ਆਉਣ ਦੀ ਅਪੀਲ ਕੀਤੀ।rnਆਪਣੇ ਭਰਾ ਅਤੇ ਅਕਾਲੀ ਵਰਕਰਾਂ 'ਚ ਹੋਈ ਝੜਪ ਦੀ ਸੀ ਡੀ ਰਿਲੀਜ਼ ਕਰਦਿਆਂ ਦੋਸ਼ੀ ਨੇ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਉਨ੍ਹਾ ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਕਿਹਾ ਕਿ ਮੈਂ ਸਾਰਾ ਮਾਮਲਾ ਪਾਰਟੀ ਹਾਈ ਕਮਾਂਡ ਦੇ ਧਿਆਨ 'ਚ ਲਿਆ ਦਿੱਤਾ ਹੈ। ਉਨ੍ਹਾ ਕਿਹਾ ਕਿ ਅਕਾਲੀ ਦਲ ਦੇ ਇੱਕ ਸੀਨੀਅਰ ਮੰਤਰੀ ਦਾ ਮੈਨੂੰ ਫੋਨ ਆਇਆ ਸੀ ਕਿ ਪ੍ਰੈਸ 'ਚ ਮਾਮਲਾ ਨਾ ਉਠਾਇਆ ਜਾਵੇ, ਪ੍ਰੰਤੂ ਉਨ੍ਹਾ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਇਕ ਵਾਰ ਵੀ ਫੋਨ ਕਰਕੇ ਮੇਰੇ ਤੋਂ ਮਾਮਲੇ ਦੀ ਜਾਣਕਾਰੀ ਨਹੀਂ ਲਈ। ਉਨ੍ਹਾ ਕਿਹਾ ਕਿ ਜੇਕਰ ਭਵਿੱਖ 'ਚ ਮੇਰੇ ਪਰਵਾਰ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ 'ਤੇ ਸੁਖਬੀਰ ਬਾਦਲ, ਵਿਕਰਮ ਮਜੀਠੀਆ ਅਤੇ ਹਰਮੀਤ ਸੰਧੂ ਜ਼ੁੰਮੇਵਾਰ ਹੋਣਗੇ।rnਉਕਤ ਮਾਮਲਾ ਸੰਬੰਧੀ ਜਦੋਂ ਸੂਬਾ ਪ੍ਰਧਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ।rnਜ਼ਿਕਰਯੋਗ ਹੈ ਕਿ ਦਿੱਲੀ ਚੋਣਾਂ 'ਚ ਭਾਜਪਾ ਦੀ ਹਾਰ ਤੋਂ ਬਾਅਦ ਅਕਾਲੀ ਦਲ ਨੂੰ ਭਾਜਪਾ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ।rnਦਿੱਲੀ ਚੋਣ ਤੋਂ ਬਾਅਦ ਅਕਾਲੀ ਦਲ ਵੱਲੋਂ ਭਾਜਪਾ 'ਤੇ ਦੋ ਵੱਡੇ ਹਮਲੇ ਕੀਤੇ ਗਏ ਹਨ। ਜਿਸ ਨਾਲ ਰਾਜਧਾਨੀ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਸਾਰੀਆਂ ਸਰਗਰਮੀਆਂ ਦੀ ਜਾਣਕਾਰੀ ਪਾਰਟੀ ਹਾਈ ਕਮਾਂਡ ਨੂੰ ਭੇਜ ਦਿੱਤੀ ਹੈ। ਪ੍ਰੰਤੂ ਦਿੱਲੀ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਭਾਜਪਾ ਪੰਜਾਬ ਦੇ ਮਾਮਲੇ 'ਚ ਕਿੰਨੀ ਕੁ ਦਿਲਸਚਪੀ ਦਿਖਾਏਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।