ਮਾਂਝੀ ਸਰਕਾਰ; ਪਟਨਾ ਹਾਈ ਕੋਰਟ ਨੇ ਵੱਡੇ ਫੈਸਲਿਆਂ 'ਤੇ ਲਾਈ ਰੋਕ

ਬਿਹਾਰ 'ਚ ਜਾਰੀ ਸਿਆਸੀ ਸੰਕਟ ਦੌਰਾਨ ਪਟਨਾ ਹਾਈ ਕੋਰਟ ਨੇ ਜੀਤਨ ਰਾਮ ਮਾਂਝੀ ਸਰਕਾਰ ਨੂੰ ਕਰਾਰ ਝਟਕਾ ਦਿੰਦਿਆਂ ਕਿਹਾ ਕਿ ਉਨ੍ਹਾ ਦੀ ਸਰਕਾਰ 19 ਫ਼ਰਵਰੀ ਤੱਕ ਆਰਥਿਕ ਬੋਝ ਵਾਲੇ ਨੀਤੀਗਤ ਫ਼ੈਸਲੇ ਨਹੀਂ ਲੈ ਸਕਦੀ। ਜ਼ਿਕਰਯੋਗ ਹੈ ਕਿ ਜਨਤਾ ਦਲ (ਯੂ) ਨੇ ਪਟਨਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਜੀਤਨ ਰਾਮ ਮਾਂਝੀ ਸਰਕਾਰ ਵੱਲੋਂ ਪਿਛਲੇ 15 ਦਿਨਾਂ ਦੌਰਾਨ ਲਏ ਗਏ ਫ਼ੈਸਲਿਆਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ 'ਚ ਜਨਤਾ ਦਲ (ਯੂ) ਦੇ ਆਗੂ ਅਜੇ ਆਲੋਕ ਨੇ ਕਿਹਾ ਕਿ ਬਿਹਾਰ 'ਚ ਪੂਰੀ ਤਰ੍ਹਾਂ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾ ਦੋਸ਼ ਲਾਇਆ ਕਿ ਬਿਹਾਰ 'ਚ ਘੱਟ ਗਿਣਤੀ ਦੀ ਸਰਕਾਰ ਚੱਲ ਰਹੀ ਹੈ ਅਤੇ ਇਹ ਸਰਕਾਰ ਭਾਜਪਾ ਅਤੇ ਪ੍ਰਧਾਨ ਮੰਤਰੀ ਦੇ ਇਸ਼ਾਰੇ 'ਤੇ ਕਠਪੁਤਲੀ ਵਾਂਗ ਕੰਮ ਕਰ ਰਹੀ ਹੈ। ਜਨਤਾ ਦਲ (ਯੂ) ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੰਗਲ ਪਾਂਡੇ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਹੀ ਜੀਤਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾਇਆ ਸੀ ਅਤੇ ਉਹ ਹੀ ਹੁਣ ਚਾਹੁੰਦੇ ਹਨ ਕਿ ਉਨ੍ਹਾ ਦੇ ਮੁੱਖ ਮੰਤਰੀ ਬਨਣ ਦਾ ਰਾਹ ਪੱਧਰਾ ਕਰਨ ਲਈ ਮਾਂਝੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਉਨ੍ਹਾ ਕਿਹਾ ਕਿ ਇਹ ਜਨਤਾ ਦਲ (ਯੂ) ਦਾ ਅੰਦਰੂਨੀ ਮਾਮਲਾ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।rnਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਵੀ ਬਿਹਾਰ ਦੇ ਮੌਜੂਦਾ ਸਿਆਸੀ ਸੰਕਟ ਲਈ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਜ਼ਿੰਮੇਵਾਰ ਦਸਿਆ ਸੀ, ਜਿਸ ਦੇ ਜੁਆਬ 'ਚ ਕੇਂਦਰੀ ਮੰਤਰੀ ਐਮ. ਵੈਂਕਈਆ ਨਾਇਡੂ ਨੇ ਕਿਹਾ ਸੀ ਕਿ ਜਨਤਾ ਦਲ (ਯੂ) ਦੇ ਅੰਦਰੂਨੀ ਕਲੇਸ਼ ਕਾਰਨ ਬਿਹਾਰ 'ਚ ਸਿਆਸੀ ਸੰਕਟ ਪੈਦਾ ਹੋਇਆ। ਉਨ੍ਹਾ ਕਿਹਾ ਕਿ ਨਿਤੀਸ਼ ਕੁਮਾਰ ਨੂੰ ਕਿਸ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਜੀਤਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾਉਣ।rnਉਨ੍ਹਾਂ ਕਿਹਾ ਕਿ ਨਿਤੀਸ਼ ਨੇ ਸਭ ਕੁਝ ਆਪ ਕੀਤਾ ਅਤੇ ਹੁਣ ਖੁਦ ਮੁੱਖ ਮੰਤਰੀ ਬਨਣ ਲਈ ਮਾਂਝੀ ਨੂੰ ਅਸਤੀਫ਼ਾ ਦੇਣ ਲਈ ਆਖ ਰਹੇ ਹਨ।rnਉਧਰ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਬਿਹਾਰ 'ਚ ਜੋ ਕੁਝ ਹੋ ਰਿਹਾ ਹੈ, ਉਹ ਸਮੱਸਿਆ ਨਹੀਂ ਸਗੋਂ ਸਾਜ਼ਿਸ਼ ਹੈ ਅਤੇ ਇਹ ਸਾਜ਼ਿਸ਼ ਤਿਆਰ ਕੀਤੀ ਗਈ ਹੈ।rnਉਨ੍ਹਾ ਕਿਹਾ ਕਿ ਭਾਜਪਾ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸਰਕਾਰਾਂ ਡੇਗਣ ਵਾਲਿਆਂ ਨੂੰ ਜਨਤਾ ਕਦੇ ਮਾਫ਼ ਨਹੀਂ ਕਰਦੀ।