ਲੜਖੜਾਉਂੇਦੇ ਨਜ਼ਰ ਆ ਰਹੇ ਹਨ ਪ੍ਰਧਾਨ ਮੰਤਰੀ ਦੇ ਦੋ ਵੱਕਾਰੀ ਪ੍ਰਾਜੈਕਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੋ ਵੱਕਾਰੀ ਯੋਜਨਾਵਾਂ ਲੜਖੜਾਉਂਦੀਆਂ ਨਜ਼ਰ ਆ ਰਹੀਆਂ ਹਨ। ਦੇਸ਼ ਨੂੰ ਡਿਜੀਟਲ ਕੁਨੈਕਸ਼ਨ ਕਰਨ ਲਈ ਆਈ ਵੇਜ਼ ਬਣਾਉਣ ਦੀ ਯੋਜਨਾ ਬਣਾਈ ਸੀ, ਇਸ ਦੇ ਤਹਿਤ 2014-15 'ਚ ਸਰਕਾਰ ਨੇ 50,000 ਪਿੰਡਾਂ ਨੂੰ ਨੈਸ਼ਨਲ ਅਪਟੀਕਲ ਫਾਇਬਰ ਨੈੱਟਵਰਕ ਨਾਲ ਜੋੜਨ ਦਾ ਜੋ ਟੀਚਾ ਤੈਅ ਕੀਤਾ ਸੀ, ਉਸ ਦਾ 12 ਫੀਸਦੀ ਕੰਮ ਹੀ ਜਨਵਰੀ ਦੇ ਅੰਤ ਤੱਕ ਪੂਰਾ ਹੋ ਸਕਿਆ ਹੈ। ਓਧਰ ਪ੍ਰਧਾਨ ਮੰਤਰੀ ਦੇ ਵੱਕਾਰੀ ਪ੍ਰਾਜੈਕਟ ਸਵੱਛ ਭਾਰਤ ਅਭਿਆਨ ਦੇ ਤਹਿਤ ਇਸ ਵਿੱਤੀ ਵਰ੍ਹੇ 'ਚ 1.2 ਕਰੋੜ ਪਖਾਨੇ ਬਣਾਉਣ ਦਾ ਟੀਚਾ ਵੀ ਪੂਰਾ ਹੋਣਾ ਮੁਸ਼ਕਿਲ ਹੈ।rnਪਿਛਲੇ ਸੋਮਵਾਰ ਨੀਤੀ ਕਮਿਸ਼ਨ ਦੇ ਅਧਿਕਾਰੀਆਂ ਨੇ ਬੁਨਿਆਦੀ ਸੈਕਟਰ ਦਾ ਟੀਚਾ ਪੂਰਾ ਹੋਣ ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਸੀ। ਕੇਰਲ ਦਾ ਇਡੁਕੀ ਐਸਾ ਪਹਿਲਾ ਜ਼ਿਲ੍ਹਾ ਬਣਿਆ ਹੈ, ਜਿੱਥੋਂ ਦੀਆਂ ਪੰਚਾਇਤਾਂ ਨੂੰ ਪੂਰੀ ਤਰ੍ਹਾਂ ਨੈਸ਼ਨਲ ਆਪਟੀਕਲ ਫਾਇਬਰ ਨੈੱਟਵਰਕ (ਐੱਨ ਓ ਐੱਫ ਐੱਨ) ਨਾਲ ਜੋੜ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ 6000 ਪਿੰਡਾਂ ਦੀਆਂ ਪੰਚਾਇਤਾਂ ਅਧੀਨ ਆਉਂਦੇ ਇਲਾਕਿਆਂ 'ਚ ਆਪਟੀਕਲ ਫਾਇਬਰ ਕੇਬਲ ਵਿਛਾ ਦਿੱਤੀਆਂ ਗਈਆਂ ਹਨ। ਐੱਨ ਓ ਐÎਫ ਐੱਨ ਨਾਲ ਜੁੜੇ ਕੰਮਕਾਜ ਲਈ ਇਹ ਮਾਹਰ ਕਮੇਟੀ ਬਣਾਈ ਗਈ ਹੈ। ਜਦੋਂ ਕਿ ਇਸ ਵਿੱਤੀ ਵਰ੍ਹੇ ਦੀ ਬਾਕੀ ਸਮੇਂ 'ਚ 50,000 ਪੰਚਾਇਤਾਂ ਨੂੰ ਜੋੜਨ ਦਾ ਟੀਚਾ ਮੁਸ਼ਕਲ ਦਿਸ ਰਿਹਾ ਹੈ। ਓਧਰ ਸਵੱਛ ਭਾਰਤ ਅਭਿਆਨ ਦੇ ਤਹਿਤ ਜਨਵਰੀ ਵਿੱਚ 7.1 ਲੱਖ ਘਰਾਂ ਵਿੱਚ ਪਖਾਨੇ ਬਣੇ। ਇਹ ਅਕਤੂਬਰ ਵਿੱਚ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਮਹੀਨੇ ਦਾ ਸਭ ਤੋਂ ਵੱਡਾ ਅੰਕੜਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ 2014 ਤੋਂ ਜਨਵਰੀ 2015 ਵਿਚਕਾਰ 31.83 ਲੱਖ ਪਖਾਨੇ ਬਣ ਗਏ। ਇਹ 2014-15 ਦੇ ਟੀਚੇ 25.4 ਫੀਸਦੀ ਹੈ। ਇਸ ਪ੍ਰੋਗਰਾਮ ਤੇ ਤਹਿਤ ਅਗਲੇ ਪੰਜ ਸਾਲਾਂ ਵਿੱਚ ਕਰੀਬ 2 ਲੱਖ ਕਰੋੜ ਰੁਪਏ ਤੋਂ 12 ਕਰੋੜ ਪਖਾਨੇ ਬਣਾਏ ਗਏ ਹਨ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਭਾਵੇਂ ਕਿ ਈ ਟੀ ਨੂੰ ਦੱਸਿਆ ਕਿ ਇਸ ਸਾਲ ਲਈ ਟੀਚਾ 50 ਲੱਖ ਦਾ ਹੈ। ਵੈਬਸਾਈਟ 'ਤੇ ਦਿੱਤੇ ਗਏ ਟੀਚੇ ਸੁਬਿਆਂ 'ਤੇ ਤੇਜ਼ ਕੰਮ ਕਰਨ ਦਾ ਦਬਾਓ ਬਣਾਉਣ ਲਈ ਰੱਖੇ ਗਏ। ਭਾਵੇਂ ਕਿ ਸਾਨੂੰ ਵਿਸ਼ਵਾਸ ਹੈ ਕਿ ਪੁਰਾਣੀ ਨਿਰਮਲ ਭਾਰਤ ਮੁਹਿੰਮ ਤਹਿਤ 50 ਲੱਖ ਘਰਾਂ ਵਿੱਚ ਇਸ ਸਾਲ ਪਖਾਨੇ ਬਣਾਉਣ ਦਾ ਟੀਚਾ ਅਸੀਂ ਹਾਸਲ ਕਰ ਲਵਾਂਗੇ। ਨਿਰਮਲ ਭਾਰਤ ਮੁਹਿੰਮ ਇਸ ਤੋਂ ਪਹਿਲਾਂ ਵੀ ਯੂ ਪੀ ਏ ਸਰਕਾਰ ਨੇ ਸ਼ੁਰੂ ਕੀਤੀ ਸੀ।