ਵਿਸ਼ਵ ਕ੍ਰਿਕਟ ਕੱਪ ਦੇ ਸਾਰੇ ਮੈਚ ਫ਼ਿਕਸ!

ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਵਾਟਸਐਪ 'ਤੇ ਵਾਇਰਲ ਹੋਏ ਇੱਕ ਮੈਸੇਜ ਨਾਲ ਤਹਿਲਕਾ ਮਚ ਗਿਆ ਹੈ। ਇਸ 'ਚ ਇਸ ਵਰਲਡ ਕੱਪ ਦੇ ਸਾਰੇ ਮੈਚਾਂ ਦੇ ਫ਼ਿਕਸ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮੈਸੇਜ 'ਚ ਭਵਿੱਖਬਾਣੀ ਕੀਤੀ ਗਈ ਹੈ ਕਿ ਦੱਖਣੀ ਅਫ਼ਰੀਕਾ ਪਹਿਲੀ ਵਾਰ ਵਿਸ਼ਵ ਕੱਪ ਜਿੱਤੇਗਾ ਅਤੇ ਟੀਮ ਇੰਡੀਆ ਸੈਮੀਫਾਈਨਲ 'ਚ ਹਾਰ ਜਾਵੇਗੀ।rnਇਸ ਮੈਸੇਜ 'ਚ ਸਾਰੇ ਮੈਚਾਂ ਬਾਰੇ ਭਵਿੱਖਬਾਣੀ ਕੀਤੀ ਗਈ ਹੈ ਅਤੇ ਅਹਿਮ ਗੱਲ ਹੈ ਕਿ ਉਹ ਹੁਣ ਤੱਕ ਹੋਏ ਸਾਰੇ ਮੈਚਾਂ 'ਚ ਸਹੀ ਸਾਬਤ ਹੋਈ ਹੈ। ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਆਸਟਰੇਲੀਆ, ਦੱਖਣੀ ਅਫ਼ਰੀਕਾ, ਭਾਰਤ ਅਤੇ ਸ੍ਰੀਲੰਕਾ ਸੈਮੀਫਾਈਨਲ 'ਚ ਪੁੱਜਣਗੇ ਅਤੇ ਭਾਰਤ ਨੂੰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਵੇਗਾ।rnਇਸ ਮੈਸੇਜ 'ਚ ਕੁਝ ਗੱਲਾਂ ਹੈਰਾਨ ਕਰਨ ਵਾਲੀਆਂ ਹਨ। ਇਸ 'ਚ ਕਿਹਾ ਗਿਆ ਹੈ ਕਿ ਭਾਰਤ ਗਰੁੱਪ ਮੈਚਾਂ 'ਚ ਜ਼ਿੰਬਾਬਵੇ ਤੋਂ ਹਾਰ ਜਾਵੇਗਾ। ਐਤਵਾਰ ਨੂੰ ਦੱਖਣੀ ਅਫ਼ਰੀਕਾ ਹਥੋਂ ਵੀ ਭਾਰਤ ਦੀ ਹਾਰ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਕੁਆਟਰ ਫਾਈਨਲ 'ਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ ਅਤੇ ਇਸ ਮੈਚ 'ਚ ਭਾਰਤ ਜੇਤੂ ਰਹੇਗਾ।rnਮੈਸੇਜ 'ਚ ਗਰੁੱਪ 'ਚ ਉੱਪਰ ਰਹਿਣ ਵਾਲੀਆਂ ਟੀਮਾਂ ਦਾ ਵੀ ਜ਼ਿਕਰ ਹੈ। ਉਸ ਅਨੁਸਾਰ ਗਰੁੱਪ ਏ 'ਚ ਨਿਊਜ਼ੀਲੈਂਡ ਅਤੇ ਗਰੁੱਪ ਬੀ 'ਚ ਦੱਖਣੀ ਅਫ਼ਰੀਕਾ ਸਭ ਤੋਂ ਉੱਪਰ ਰਹੇਗਾ ਜਦਕਿ ਗਰੁੱਪ ਏ 'ਚ ਆਸਟਰੇਲੀਆ ਅਤੇ ਗਰੁੱਪ ਬੀ 'ਚ ਭਾਰਤ ਦੂਜੇ ਨੰਬਰ 'ਤੇ ਰਹਿਣਗੇ। ਇਸ 'ਚ ਇੱਕ ਹੋਰ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ। ਉਸ ਮੁਤਾਬਕ ਪਾਕਿਸਤਾਨ ਨੂੰ ਸੰਯੁਕਤ ਅਰਬ ਅਮੀਰਾਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਵੇਗਾ।