ਅੰਨਾ ਹਜ਼ਾਰੇ ਵੱਲੋਂ ਭੋਂ-ਪ੍ਰਾਪਤੀ ਬਿੱਲ ਖਿਲਾਫ ਧਰਨਾ ਸ਼ੁਰੂ

ਸਮਾਜਸੇਵੀ ਅੰਨਾ ਹਜ਼ਾਰੇ ਨੇ ਭੋਂ ਪ੍ਰਾਪਤੀ ਬਿੱਲ ਖਿਲਾਫ ਧਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਜੰਤਰ-ਮੰਤਰ 'ਤੇ ਬਿੱਲ ਖਿਲਾਫ ਅੰਨਾ ਹਜ਼ਾਰੇ ਸੋਮਵਾਰ ਤੋਂ ਦੋ ਦਿਨ ਦੇ ਧਰਨੇ 'ਤੇ ਬੈਠੇ। ਅੰਨਾ ਹਜ਼ਾਰੇ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਆਰਡੀਨੈਂਸ ਦੀ ਜ਼ਰੂਰਤ ਨਹੀਂ ਸੀ, ਸਰਕਾਰ ਕਿਸਾਨਾਂ ਨਾਲ ਬੇਇਨਸਾਫੀ ਕਰ ਰਹੀ ਹੈ। ਮੈਂ ਕਿਸਾਨਾਂ ਦੇ ਹੱਕ 'ਚ ਆਵਾਜ਼ ਉਠਾਵਾਂਗਾ। ਅੰਨਾ ਹਜ਼ਾਰੇ ਨੇ ਕਿਹਾ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਸਰਕਾਰ ਕਿਵੇਂ ਉਹਨਾਂ ਦੀ ਜ਼ਮੀਨ ਲੈ ਸਕਦੀ ਹੈ। ਐਸੇ 'ਚ ਸਰਕਾਰ ਅਤੇ ਅੰਗਰੇਜ਼ਾਂ 'ਚ ਕੀ ਫਰਕ ਰਹਿ ਗਿਆ ਹੈ। ਮੈਂ ਕਦੀ ਕੈਮਰੇ ਅੱਗੇ ਨਹੀਂ ਗਿਆ। ਕੈਮਰੇ ਦੇ ਅੱਗੇ ਜਾਣ ਨਾਲ ਕੰਮ ਨਹੀਂ ਹੋਵੇਗਾ। ਕੰਮ ਕਰਨ ਨਾਲ ਕੰਮ ਹੋਵੇਗਾ। ਮੈਂ ਸ਼ਹੀਦਾਂ ਨੂੰ ਆਪਣੇ ਦਿਲ ਨਾਲ ਜੋੜਿਆ ਹੈ। ਦੇਸ਼ ਅਤੇ ਸਮਾਜ ਦੀ ਸੇਵਾ ਕਰਦੇ ਹੋਏ ਮਰਾਂਗਾ। ਅੰਨਾ ਹਜ਼ਾਰੇ ਦੇ ਨਾਲ ਧਰਨੇ 'ਚ ਸਮਾਜਸੇਵੀ ਮੇਧਾ ਪਾਟਕਰ ਵੀ ਪਹੁੰਚੀ।rnਅਸਲ 'ਚ ਅੰਨਾ ਨੇ ਜੰਤਰ-ਮੰਤਰ ਧਰਨੇ ਦਾ ਆਗਾਜ਼ ਸ਼ੁੱਕਰਵਾਰ ਨੂੰ ਹੀ ਪਲਵਲ ਤੋਂ ਕਿਸਾਨ ਅਧਿਕਾਰ ਚਿਤਾਵਨੀ ਸੱਤਿਆਗ੍ਰਹਿ ਪੈਦਲ ਯਾਤਰਾ ਨੂੰ ਹਰੀ ਝੰਡੀ ਵਿਖਾ ਕੇ ਕਰ ਦਿੱਤਾ ਸੀ। ਇਹ ਪੈਦਲ ਯਾਤਰਾ ਸੋਮਵਾਰ ਨੂੰ ਦਿੱਲੀ ਪੁੱਜੀ। ਅੰੰਨਾ ਅਨੁਸਾਰ ਅਗਲੇ ਤਿੰਨ-ਚਾਰ ਮਹੀਨੇ ਤੱਕ ਕਿਸਾਨਾਂ ਨੂੰ ਜਗਾਉਣ ਦਾ ਕੰਮ ਜਾਰੀ ਰਹੇਗਾ।rnਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਅੰਨਾ ਹਜ਼ਾਰੇ ਦਾ ਇੱਥੇ ਇਹ ਪਹਿਲਾ ਪ੍ਰਦਰਸ਼ਨ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਚ ਆਪ ਆਗੂ ਵੀ ਸ਼ਾਮਲ ਹੋ ਸਕਦੇ ਹਨ।rnਸੰਸਦ ਦੇ ਬਜਟ ਸੈਸ਼ਨ 'ਚ ਭੋਂ ਪ੍ਰਾਪਤੀ ਕਾਨੂੰਨ ਮੋਦੀ ਸਰਕਾਰ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਅੰਨਾ ਹੀ ਨਹੀਂ, ਸਗੋਂ ਜ਼ਿਆਦਾਤਰ ਪਾਰਟੀਆਂ ਵੀ ਇਸ ਕਾਨੂੰਨ ਦੇ ਮੌਜੂਦਾ ਸਰੂਪ ਦੇ ਖਿਲਾਫ ਹਨ।